ਜਥੇ. ਲੰਗਾਹ, ਬੱਬੇਹਾਲੀ, ਲੋਧੀਨੰਗਲ ਅਤੇ ਕੰਵਲਪ੍ਰੀਤ ਸਿੰਘ ਕਾਕੀ ਨੇ ਸਟੇਜ ਤੋਂ ਪੁਲਿਸ ਪ੍ਰਸ਼ਾਸਨ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਾਦੀਆਂ, 25 ਜੁਲਾਈ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਂਸਲਰਾਂ ਨਾਲ ਹੋਈ ਕਥਿਤ ਧੱਕੇਸ਼ਾਹੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੇ ਭਤੀਜੇ ਤੇ ਕੌਂਸਲਰ ਸੁਖਪ੍ਰੀਤ ਸਿੰਘ ਸੈਬੀ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਵਲੋਂ ਥਾਣਾ ਕਾਦੀਆਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਧਰਨੇ ਦੌਰਾਨ ਪਹੁੰਚੇ ਡੀ.ਐਸ.ਪੀ. ਮਨੋਜ ਕੁਮਾਰ ਨੇ ਪਰਚੇ ਨੂੰ ਰੱਦ ਕਰਨ ਦਾ ਭਰੋਸਾ ਦੇਣ ’ਤੇ ਅਕਾਲੀ ਦਲ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ, ਕੋਰ ਕਮੇਟੀ ਮੈਂਬਰ ਗੁਰਬਚਨ ਸਿੰਘ ਬੱਬੇਹਾਲੀ, ਕੋਰ ਕਮੇਟੀ ਮੈਂਬਰ ਲਖਬੀਰ ਸਿੰਘ ਲੋਧੀਨੰਗਲ, ਹਲਕਾ ਕਾਦੀਆਂ ਦੇ ਆਗੂ ਕੰਵਲਪ੍ਰੀਤ ਸਿੰਘ ਕਾਕੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਝੂਠੇ ਪਰਚਿਆਂ ਰਾਹੀਂ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੀ ਕਾਰਵਾਈ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੁਰਜੀਤ ਸਿੰਘ ਤੁਗਲਵਾਲ ਸ਼੍ਰੋਮਣੀ ਕਮੇਟੀ ਮੈਂਬਰ, ਰਾਜਨਬੀਰ ਸਿੰਘ ਘੁਮਾਣ, ਤਰਲੋਕ ਸਿੰਘ ਬਾਠ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸੁਖਬੀਰ ਸਿੰਘ ਵਾਹਲਾ, ਪਰਮਵੀਰ ਸਿੰਘ ਲਾਡੀ, ਜਥੇਦਾਰ ਹਰਬੰਸ ਸਿੰਘ ਸਿੱਧਵਾਂ, ਨਰਿੰਦਰ ਸਿੰਘ ਵਾੜਾ, ਅਮਰਜੋਤ ਸਿੰਘ ਬੱਬੇਹਾਲੀ, ਸੁਖਪਾਲ ਸਿੰਘ ਐਮ.ਡੀ., ਜਗਤਾਰ ਸਿੰਘ ਦਾਰਾ, ਸਰਪੰਚ ਹਰਜਿੰਦਰ ਸਿੰਘ ਭੂਰੀਆਂ ਸੈਣੀਆਂ, ਗੁਰਤਿੰਦਰਪਾਲ ਸਿੰਘ ਭਾਟੀਆ, ਸੁਖਪ੍ਰੀਤ ਸਿੰਘ ਸਾਬੀ ਭਾਟੀਆ, ਬਿਕਰਮਜੀਤ ਸਿੰਘ ਨਠਵਾਲ, ਸਰਵਣ ਸਿੰਘ ਤੱਤਲਾ, ਮਹਿੰਦਰ ਸਿੰਘ ਕੋਟ ਖਾਨ ਮਹੁੰਮਦ, ਰਣਜੀਤ ਸਿੰਘ ਧੱਕੜ, ਬਾਬਾ ਅਨੂਪ ਸਿੰਘ ਦੀਨਾਨਗਰ, ਸੰਦੀਪ ਸਿੰਘ ਵਡਾਲਾ ਬਾਂਗਰ, ਅੰਮ੍ਰਿਤਪਾਲ ਸਿੰਘ ਢਪੱਈ, ਅਵਤਾਰ ਸਿੰਘ ਕਾਲਾ ਬਾਲਾ, ਗੁਰਪ੍ਰੀਤ ਸਿੰਘ ਰਿਆੜ, ਮੇਜਰ ਸਿੰਘ ਭੈਣੀ ਮੀਆਂ ਖਾਂ, ਕੁਲਦੀਪ ਸਿੰਘ ਮੁੱਲਾਂਵਾਲ, ਸਰਬਜੀਤ ਸਿੰਘ ਫੇਰੋਚੇਚੀ, ਸਤਨਾਮ ਸਿੰਘ ਸੂਚ, ਕੁਲਵੰਤ ਸਿੰਘ ਭਿੰਡਰ, ਸੁਰਜੀਤ ਸਿੰਘ ਚੋਚਲਾ, ਕਰਮਜੀਤ ਸਿੰਘ ਨੂੰਨ, ਗੁਰਵਿੰਦਰ ਸਿੰਘ ਗੋਧਰਪੁਰਾ, ਸਤਨਾਮ ਸਿੰਘ ਆਲੋਵਾਲ, ਅਮਰੀਕ ਸਿੰਘ ਬਾਲੇਵਾਲ, ਜਸਮਨਜੋਤ ਸਿੰਘ ਰੂਬੀ ਵਾਲੀਆ, ਅਜੀਤ ਸਿੰਘ ਗੋਸਲ, ਜਸਪਾਲ ਸਿੰਘ ਨੰਨਾ, ਰਾਜਪਾਲ ਸਿੰਘ ਟੀਨੂੰ, ਬਖਸ਼ੀਸ਼ ਸਿੰਘ ਫੌਜੀ, ਬਾਬਾ ਗੁਰਦਿਆਲ ਸਿੰਘ ਕਾਦੀਆਂ, ਸ਼ਿੰਗਾਰਾ ਸਿੰਘ ਸੰਧੂ, ਗੁਰਮੁਖ ਸਿੰਘ ਕਾਦੀਆਂ, ਅਵਤਾਰ ਸਿੰਘ ਬਸਰਾਵਾਂ, ਹਰਭਜਨ ਸਿੰਘ ਭਾਟੀਆ, ਅਮਰਜੀਤ ਸਿੰਘ ਸੇਖਵਾਂ, ਦਲਜੀਤ ਸਿੰਘ ਮਾਹੀ ਚੱਕ, ਸਰੂਪ ਸਿੰਘ ਬੁੱਟਰ ਕਲਾਂ, ਲਖਬੀਰ ਸਿੰਘ ਬੁੱਟਰ, ਤਰਲੋਚਨ ਸਿੰਘ ਸਤਕੋਹਾ, ਕਲਵੰਤ ਸਿੰਘ ਡੁਗਰੀ, ਗੁਰਦੀਪ ਸਿੰਘ ਨੰਗਲ ਡਾਲਾ, ਕੰਵਲਜੀਤ ਸਿੰਘ ਪਵਾਰ, ਦਿਲਬਾਗ ਸਿੰਘ ਗੁਰਦਾਸ ਨੰਗਲ, ਲਖਬੀਰ ਸਿੰਘ ਖੁੰਡਾ, ਮਨਜੀਤ ਸਿੰਘ ਕੰਗ, ਬਲਜਿੰਦਰ ਸਿੰਘ ਬੱਜੂਮਾਨ, ਰਣਜੀਤ ਸਿੰਘ ਕਲਿਆਣਪੁਰ, ਮੈਨੇਜਰ ਦਵਿੰਦਰ ਸਿੰਘ ਲਾਲੀ ਬਾਜਵਾ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।
ਕੌਂਸਲਰ ’ਤੇ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਅਕਾਲੀ ਦਲ (ਬ) ਵਲੋਂ ਥਾਣਾ ਕਾਦੀਆਂ ਸਾਹਮਣੇ ਧਰਨਾ
ਅਜੀਤ ਡੈਸਕ
26-07-2026