03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੈਂਗਸਟਰ ਜੋਬਨਜੀਤ ਬਿੱਲਾ ਮਾਂਗਾ ਨੂੰ 8 ਦਿਨਾ ਪੁਲਿਸ ਰਿਮਾਂਡ ’ਤੇ ਭੇਜਿਆ

Ad Position 21
No active advertisement
ਅਜੀਤ ਡੈਸਕ 28-07-2026

ਬਾਬਾ ਬਕਾਲਾ ਸਾਹਿਬ, 27 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਕਤਲ ਵਰਗੇ ਸੰਗੀਨ ਅਪਰਾਧਾਂ ਸਮੇਤ ਵੱਖ-ਵੱਖ ਮੁਕੱਦਮਿਆਂ ਵਿਚ ਲੋੜੀਂਦੇ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਮਾਂਗਾ ਨੂੰ ਏ.ਜੀ.ਟੀ.ਐੱਫ. ਨੇ ਇੰਡੋਨੇਸ਼ੀਆ ਤੋਂ ਭਾਰਤ ਲਿਆਉਣ ਉਪਰੰਤ, ਥਾਣਾ ਬਿਆਸ ਦੀ ਪੁਲਿਸ ਨੇ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਕਿ ਜੱਜ ਨੇ ਦੋਸ਼ੀ ਦਾ 8 ਦਿਨਾ ਪੁਲਿਸ ਰਿਮਾਂਡ ਦਿੱਤਾ ਹੈ। ਅੱਜ ਥਾਣਾ ਬਿਆਸ ਦੀ ਪੁਲਿਸ ਨੇ ਥਾਣਾ ਮੁਖੀ ਗੁਰਵਿੰਰ ਸਿੰਘ ਦੀ ਅਗਵਾਈ ਹੇਠ ਦੁਪਹਿਰ ਇਕ ਵਜੇ ਦੇ ਕਰੀਬ ਜੋਬਨਜੀਤ ਬਿੱਲਾ ਮਾਂਗਾ ਨੂੰ ਐੱਸ.ਡੀ.ਜੇ.ਐਮ. ਬਾਬਾ ਬਕਾਲਾ ਸਾਹਿਬ ਜਸਪ੍ਰੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਅਤੇ 11 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਬਚਾਅ ਪੱਖ ਦੇ ਵਕੀਲ ਗੋਬਿੰਦ ਸਿੰਘ ਰੰਧਾਵਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੱਜ ਨੇ ਦੋਸ਼ੀ ਦਾ 8 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਬਿੱਲਾ ਮਾਂਗੇ ਨੂੰ ਪੁਲਿਸ ਨੇ ਕਾਲੇ ਕੱਪੜੇ ਨਾਲ ਪੂਰਾ ਚਿਹਰਾ ਢੱਕ ਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਕਾਹਲੀ ਨਾਲ ਹੀ ਪੇਸ਼ੀ ਉਪਰੰਤ ਗੱਡੀ ਵਿਚ ਬਿਠਾ ਕੇ ਲੈ ਗਈ। ਇਸ ਸੰਬੰਧੀ ਥਾਣਾ ਮੁਖੀ ਬਿਆਸ ਗੁਰਿਵੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਖ਼ਿਲਾਫ਼ ਥਾਣਾ ਬਿਆਸ ਵਿਖੇ ਸੰਨ 2023 ਵਿਚ ਸਠਿਆਲਾ ਵਿਖੇ ਹੋਏ ਇਕ ਕਤਲ ਕੇਸ ਸੰਬੰਧੀ ਮੁਕੱਦਮਾ ਨੰ: 94, ਧਾਰਾ 302 ਤਹਿਤ ਇਕ ਮਾਮਲਾ ਦਰਜ ਹੈ ।

Ad Position 22
No active advertisement
ਪਿਛਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਨੂੰ ਚੁਣੌਤੀ ਪਟੀਸ਼ਨ ’ਤੇ ਹਾਈ ਕੋਰਟ ਦਾ ਐਂਗਲਿਕਨ ਚਰਚ ਨੂੰ ਸਵਾਲ ਅਗਲੀ ਖ਼ਬਰ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਪੁਲਿਸ ਵਧੀਕੀ ਖ਼ਿਲਾਫ਼ ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ
Ad Position 24
No active advertisement