09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੰਜਾਬ ਦੇ ਪੈਨਸ਼ਨਰਾਂ ਵਲੋਂ ਸੰਗਰੂਰ ਵਿਖੇ ਵਿਸ਼ਾਲ ਰੈਲੀ ਮੰਤਰੀ ਚੀਮਾ ਦੀ ਰਿਹਾਇਸ਼ ਵੱਲ ਕੀਤਾ ਮਾਰਚ

Ad Position 21
No active advertisement
ਅਜੀਤ ਡੈਸਕ 30-07-2026
ਸੰਗਰੂਰ, 29 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਵਲੋਂ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਪੰਜਾਬ ਸਰਕਾਰ ਦੇ ਰਵੱਈਏ ਖ਼ਿਲਾਫ਼ ਵਿੱਤ ਮੰਤਰੀ ਦੇ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿਚ ਵਿਸ਼ਾਲ ਰੈਲੀ ਅਤੇ ਵਿਤ ਮੰਤਰੀ ਦੀ ਰਿਹਾਇਸ਼ ਵੱਲ ਨਾਅਰਿਆਂ ਦੀ ਗੂੰਜ ਵਿਚ ਵਿਸ਼ਾਲ ਮਾਰਚ ਕਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ। ਮੰਚ ਸੰਚਾਲਨ ਸ਼ਿਵ ਕੁਮਾਰ ਤਿਵਾੜੀ ਅਤੇ ਸੁਖਵਿੰਦਰ ਸਿੰਘ ਸੈਣੀ ਨੇ ਬਾਖੂਬੀ ਕੀਤਾ। ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸਮੂਹ ਕਨਵੀਨਰਾਂ ਕਰਮ ਸਿੰਘ ਧਨੋਆ, ਭਜਨ ਸਿੰਘ ਗਿੱਲ ਅਤੇ ਅਵਿਨਾਸ਼ ਸ਼ਰਮਾ, ਸੁਖਵਿੰਦਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਤੇ ਅਜੇ ਤੱਕ ਛੇਵਾਂ ਪੇ ਕਮਿਸ਼ਨ ਹੀ ਲਾਗੂ ਨਹੀਂ ਕੀਤਾ। ਬੁਲਾਰਿਆਂ ਹਰਦੇਵ ਸਿੰਘ ਜਵੰਧਾ , ਇੰਦਰਜੀਤ ਸਿੰਘ ਖੀਵਾ, ਨਰਿੰਦਰ ਸਿੰਘ ਗੋਲੀ, ਹਰਚੰਦ ਸਿੰਘ ਪੰਜੋਲੀ, ਅਜੀਤ ਸਿੰਘ ਫਤਹਿ ਚੱਕ ਤਰਨਤਾਰਨ, ਮਨਜੀਤ ਸਿੰਘ ਹੁਸ਼ਿਆਰਪੁਰ, ਰਾਜ ਕੁਮਾਰ ਆਰੋੜਾ, ਸੁਖਦੇਵ ਸ਼ਰਮਾ, ਭੁਪਿੰਦਰ ਸਿੰਘ ਜੱਸੀ, ਸ਼ਿਵਕੁਮਾਰ ਤਿਵਾੜੀ, ਦੇਵ ਰਾਜ, ਰਾਕੇਸ਼ ਸ਼ਰਮਾਂ, ਸਮਸ਼ੇਰ ਸਿੰਘ ਢਿੱਲੋਂ ਅੰਮ੍ਰਿਤਸਰ, ਜਸਪਾਲ ਸਿੰਘ ਫਿਰੋਜ਼ਪੁਰ, ਪ੍ਰਿਤਪਾਲ ਸਿੰਘ ਸੰਗਰੂਰ ਜੇਲ੍ਹ ਵਿਭਾਗ, ਪੈਨਸ਼ਨਰਜ਼ ਐਸੋਸੀਏਸ਼ਨ ਦੀ ਕਸ਼ਮੀਰ ਸਿੰਘ ਥਿੰਦ , ਪੈਨਸ਼ਨਰਜ਼ ਯੂਨੀਅਨ ਵਲੋਂ ਪ੍ਰੇਮ ਚਾਵਲਾ, ਮੁਲਜਮ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੂਬਾ ਕਨਵੀਨਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਜਦੋਂ ਪੈਨਸ਼ਨਰ ਬੀਮਾਰ ਹੋਣ ਉਪਰੰਤ ਹਸਪਤਾਲ ਦਾਖਲ ਹੋ ਕੇ ਇਲਾਜ ਕਰਵਾਉਂਦੇ ਹਨ ਤਾਂ ਉਥੇ ਖਰਚ ਕੀਤੇ ਲੱਖਾਂ ਰੁਪਏ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਦੋ-ਦੋ ਸਾਲ ਤੱਕ ਪੂਰਤੀ ਨਹੀਂ ਕੀਤੀ ਜਾਂਦੀ। ਸੁਰਿੰਦਰ ਰਾਗ ਕੁੱਸਾ ਤੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਪੈਨਸ਼ਨਰਾਂ ਨੇ ਮੰਗ ਕੀਤੀ ਕਿ ਦਸ ਲੱਖ ਵਾਲੀ ‘ਕੈਸ਼ਲੈੱਸ ਹੈਲਥ’ ਸਕੀਮ ਦੀ ਥਾਂ ਪੈਨਸ਼ਨਰਾਂ ਲਈ ਵੱਖ ‘ਕੈਸ਼ਲੈੱਸ ਹੈਲਥ’ ਸਕੀਮ ਲਾਗੂ ਕੀਤੀ ਜਾਵੇ।ਰੈਲੀ ਉਪਰੰਤ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਦਿਆਂ ਹਜ਼ਾਰਾਂ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਬੁਲੰਦ ਆਵਾਜ਼ ਵਿਚ ਨਾਅਰੇਬਾਜ਼ੀ ਕੀਤੀ ਗਈ ਅਤੇ ਅਖੀਰ ਮੰਗ ਪੱਤਰ ਮੈਜਿਸਟ੍ਰੇਟ ਸੰਗਰੂਰ ਨੂੰ ਸੌਂਪਿਆ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਅਬੋਹਰ ਦੇ ਪ੍ਰਮੁੱਖ ਸਕੂਲ ਖ਼ਾਲੀ ਕਰਵਾਏ
Ad Position 24