ਐੱਸ. ਏ. ਐੱਸ. ਨਗਰ, 29 ਜੁਲਾਈ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀ. ਸੀ. ਪੀ.)-ਸੀ. ਜੀ. ਸੀ. ਲਾਂਡਰਾਂ ਨੇ ਕਿਊ. ਸੀ. ਆਈ.-ਐੱਨ. ਏ. ਬੀ. ਈ. ਟੀ./ਪੀ. ਸੀ. ਆਈ. ਰੈਂਕਿੰਗ ਐਂਡ ਰੇਟਿੰਗ ਆਫ਼ ਫਾਰਮੇਸੀ ਕਾਲਜਿਜ਼ ਆਫਰਿੰਗ ਅੰਡਰ-ਗ੍ਰੈਜੂਏਟ ਪ੍ਰੋਗਰਾਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀਆਂ ਪ੍ਰਮੁੱਖ ਫਾਰਮੇਸੀ ਸੰਸਥਾਵਾਂ ‘ਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ। ਕੁਆਲਿਟੀ ਕੌਂਸਲ ਆਫ਼ ਇੰਡੀਆ (ਕਿਊ. ਸੀ. ਆਈ.) ਵਲੋਂ ਐੱਨ. ਏ. ਬੀ. ਈ. ਟੀ./ ਪੀ. ਸੀ. ਆਈ. ਫਰੇਮਵਰਕ ਰਾਹੀਂ ਕੀਤੇ ਗਏ ਤਾਜ਼ਾ ਮੁਲਾਂਕਣ ‘ਚ ਸੀ. ਸੀ. ਪੀ.-ਸੀ. ਜੀ. ਸੀ. ਲਾਂਡਰਾਂ ਨੂੰ ਪੰਜਾਬ ਦੇ ਫਾਰਮੇਸੀ ਕਾਲਜਾਂ ‘ਚੋਂ ਪਹਿਲਾ, ਉੱਤਰੀ ਭਾਰਤ ‘ਚੋਂ ਤੀਜਾ ਅਤੇ ਰਾਸ਼ਟਰੀ ਪੱਧਰ ‘ਤੇ 18ਵਾਂ ਸਥਾਨ ਮਿਲਿਆ ਹੈ। ਇਸ ਤੋਂ ਇਲਾਵਾ ਸੰਸਥਾ ਨੂੰ ਗ੍ਰੇਡ-ਏ ਰੇਟਿੰਗ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਹ ਵਿਆਪਕ ਮੁਲਾਂਕਣ ਸੰਸਥਾਵਾਂ ਦੀ ਕਾਰਗੁਜ਼ਾਰੀ ਨੂੰ ਕਈ ਮਹੱਤਵਪੂਰਨ ਮਾਪਦੰਡਾਂ ਦੇ ਆਧਾਰ ‘ਤੇ ਮਾਪਦਾ ਹੈ, ਜਿਨ੍ਹਾਂ ‘ਚ ਪਾਠਕ੍ਰਮ ਡਿਜ਼ਾਈਨ, ਵਿਹਾਰਕ ਤੇ ਕਲੀਨਿਕਲ ਸਿਖਲਾਈ, ਸਿੱਖਿਆ ਸਿਖਲਾਈ ਵਾਤਾਵਰਨ, ਵਿਦਿਆਰਥੀ ਨਤੀਜੇ ਤੇ ਪਲੇਸਮੈਂਟ, ਫੈਕਲਟੀ ਤੇ ਮਨੁੱਖੀ ਸ੍ਰੋਤ, ਮੁਲਾਂਕਣ ਨੀਤੀਆਂ, ਖੋਜ ਕਾਰਜ ਤੇ ਪ੍ਰਭਾਵ, ਬੁਨਿਆਦੀ ਢਾਂਚਾ, ਵਿੱਤੀ ਸ੍ਰੋਤ, ਭਾਈਚਾਰਕ ਪਹੁੰਚ, ਗੁਣਵੱਤਾ ਭਰੋਸਾ ਤੇ ਸਟੇਕਹੋਲਡਰਾਂ ਦੀ ਪ੍ਰਤੀਕਿਰਿਆ ਸ਼ਾਮਿਲ ਹੈ। ਡਾ. ਰੁਪਿੰਦਰ ਸੋਢੀ ਡਾਇਰੈਕਟਰ ਪ੍ਰਿੰਸੀਪਲ ਸੀ. ਸੀ. ਪੀ.- ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਉਹ ਵਿਦਿਆਰਥੀਆਂ, ਫੈਕਲਟੀ, ਸਟਾਫ਼ ਅਤੇ ਸਾਬਕਾ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦੇ ਹਨ, ਜਿਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ ਅਤੇ ਨਿਰੰਤਰ ਯਤਨਾਂ ਨੇ ਇਸ ਪ੍ਰਾਪਤੀ ਨੂੰ ਸੰਭਵ ਬਣਾਇਆ ਹੈ। ਇਸੇ ਦੌਰਾਨ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਫਾਰਮੇਸੀ ਸਿੱਖਿਆ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੁੰਦੀ ਜਾ ਰਹੀ ਹੈ।