10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ 6 ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 30-07-2026
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਜਾਇਦਾਦ ਦੇ ਮਾਮਲੇ ਵਿਚ 8 ਕਰੋੜ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਮਾਡਲ ਟਾਊਨ ਦੀ ਚਾਰ ਖੰਭਾ ਰੋਡ ’ਤੇ ਰਹਿਣ ਵਾਲੇ ਈਸ਼ਪਾਲ ਸਿੰਘ ਚਾਵਲਾ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ 7 ਏਕੜ ਜ਼ਮੀਨ ਦਾ ਸੌਦਾ ਉਕਤ ਕਥਿਤ ਦੋਸ਼ੀਆਂ ਨਾਲ 53 ਕਰੋੜ 43 ਲੱਖ 75 ਹਜ਼ਾਰ ਰੁਪਏ ਵਿਚ ਕੀਤਾ ਸੀ।
ਕਥਿਤ ਦੋਸ਼ੀਆਂ ਨੂੰ ਇਸ ਬਦਲੇ 6 ਕਰੋੜ ਰੁਪਏ ਮਾਲਕਾਂ ਨੂੰ ਅਤੇ ਦੋ ਕਰੋੜ ਰੁਪਏ ਕਮਿਸ਼ਨ ਵਜੋਂ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਕਥਿਤ ਦੋਸ਼ੀ ਆਪਣੇ ਇਕਰਾਰ ਤੋਂ ਮੁੱਕਰ ਗਏ, ਜਿਸ ’ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਸਪੈਸ਼ਲ ਟਰੇਨ ਦੇ ਪੰਜ ਵਾਧੂ ਗੇੜੇ ਲਗਾਉਣ ਦਾ ਫੈਸਲਾ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
Ad Position 24