ਫ਼ਿਰੋਜ਼ਪੁਰ, 29 ਜੁਲਾਈ (ਰਾਕੇਸ਼ ਚਾਵਲਾ)-ਰੇਲਵੇ ਨੇ ਯਾਤਰੀਆਂ ਨੂੰ ਸੁਵਿਧਾ ਪ੍ਰਦਾਨ ਕਰਨ ਦੇ ਮਕਸਦ ਨਾਲ ਟਰੇਨ ਸੰਖਿਆ 05735/05736 ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਸਪੈਸ਼ਲ ਟਰੇਨ ਦੇ ਦੋਵਾਂ ਦਿਸ਼ਾਵਾਂ ਵਿਚ ਪੰਜ-ਪੰਜ ਵਾਧੂ ਗੇੜੇ ਚਲਾਉਣ ਦਾ ਫੈਸਲਾ ਲਿਆ ਹੈ। ਇਹ ਸਪੈਸ਼ਲ ਟਰੇਨ ਆਪਣੇ ਮੌਜ਼ੂਦਾ ਕੋਚ ਸੰਯੋਜਨ, ਸਮਾਂ-ਸਾਰਣੀ ਅਤੇ ਨਿਰਧਾਰਤ ਠਹਿਰਾਅ ਅਨੁਸਾਰ ਚਲਾਈ ਜਾਵੇਗੀ। ਟਰੇਨ ਸੰਖਿਆ 05735 ਅੰਮ੍ਰਿਤਸਰ-ਕਟਿਹਾਰ ਸਪੈਸ਼ਲ 7 ਅਗਸਤ ਤੋਂ 4 ਸਤੰਬਰ 2026 ਤੱਕ ਹਰ ਸ਼ੁੱਕਰਵਾਰ ਦੁਪਹਿਰ 13:25 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਨਿਰਧਾਰਤ ਯਾਤਰਾ ਸਮੇਂ ਤੋਂ ਬਾਅਦ ਰਾਤ 23:45 ਵਜੇ ਕਟਿਹਾਰ ਪਹੁੰਚੇਗੀ। ਉਥੇ ਹੀ ਟਰੇਨ ਸੰਖਿਆ 05736 ਕਟਿਹਾਰ-ਅੰਮ੍ਰਿਤਸਰ ਸਪੈਸ਼ਲ 5 ਅਗਸਤ ਤੋਂ 2 ਸਤੰਬਰ 2026 ਤੱਕ ਹਰ ਬੁੱਧਵਾਰ ਰਾਤ 21 ਵਜੇ ਕਟਿਹਾਰ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ ਅਤੇ ਨਿਰਧਾਰਤ ਯਾਤਰਾ ਸਮੇਂ ਤੋਂ ਬਾਅਦ ਸਵੇਰੇ 09:45 ਵਜੇ ਅੰਮ੍ਰਿਤਸਰ ਪਹੁੰਚੇਗੀ। ਟਰੇਨ ਸੰਖਿਆ 05735/05736 ਸਪੈਸ਼ਲ ਟਰੇਨ ਦੇ ਵਾਧੂ ਗੇੜਿਆਂ ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਯਾਤਰੀਆਂ ਨੂੰ ਬਿਹਤਰ ਰੇਲ ਕਨੈਕਟੀਵਿਟੀ ਦੀ ਸੁਵਿਧਾ ਮਿਲੇਗੀ। ਰਸਤੇ ਵਿਚ ਇਹ ਸਪੈਸ਼ਲ ਟਰੇਨ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਲਕਸਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਕਪਤਾਨਗੰਜ, ਨਰਕਟੀਆਗੰਜ, ਰਕਸੌਲ, ਸੀਤਾਮੜੀ, ਜਨਕਪੁਰ ਰੋਡ, ਸ਼ਿਸ਼ੋ, ਸਕਰੀ, ਝੰਝਾਰਪੁਰ, ਨਿਰਮਲੀ, ਸਰਾਈਗੜ੍ਹ, ਰਾਘੋਪੁਰ, ਲਲਿਤਗ੍ਰਾਮ, ਫਾਰਬਿਸਗੰਜ, ਅਰਰੀਆ ਕੋਰਟ ਅਤੇ ਪੂਰਨੀਆ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।