05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੱਛਮੀ ਏਸ਼ੀਆ ਸੰਕਟ ਦਰਮਿਆਨ ਮੋਦੀ ਨੇ ਸੱਦੀ ਉੱਚ ਪੱਧਰੀ ਬੈਠਕ ਬੈਠਕ ’ਚ ਸ਼ਾਹ, ਡੋਵਾਲ ਤੇ ਰਾਜਨਾਥ ਸਿੰਘ ਸਮੇਤ ਕਈ ਕੈਬਨਿਟ ਮੰਤਰੀ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 31-07-2026
ਨਵੀਂ ਦਿੱਲੀ, 30 ਜੁਲਾਈ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੰਸਦ ਸਥਿਤ ਆਪਣੇ ਦਫ਼ਤਰ ’ਚ ਕੈਬਨਿਟ ਮੰਤਰੀਆਂ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਹਾਸਿਲ ਜਾਣਕਾਰੀ ਮੁਤਾਬਿਕ ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਮੌਜੂਦ ਸਨ। ਇਸ ਤੋਂ ਇਲਾਵਾ ਸਿਹਤ ਮੰਤਰੀ ਜੇ.ਪੀ. ਨੱਢਾ, ਵਣਜ ਮੰਤਰੀ ਪਿਊਸ਼ ਗੋਇਲ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਬੰਦਰਗਾਹ ਅਤੇ ਜਹਾਜ਼ਰਾਣੀ ਮੰਤਰੀ ਸਰਧਾਨੰਦ ਸੇਨੇਵਾਲ ਸ਼ਾਮਿਲ ਹਨ। ਹਲਕਿਆਂ ਮੁਤਾਬਿਕ ਇਹ ਮੀਟਿੰਗ ਪੱਛਮੀ ਏਸ਼ੀਆ ਦੀ ਸਥਿਤੀ ਅਤੇ ਭਾਰਤ ਦੀ ਊਰਜਾ ਅਤੇ ਈਂਧਣ ਸਪਲਾਈ ’ਤੇ ਇਸ ਦੇ ਅਸਰ ਦੀ ਸਮੀਖਿਆ ਕਰਨ ਲਈ ਸੱਦੀ ਗਈ ਸੀ। ਬੈਠਕ ’ਚ ਕਮਰਸ਼ੀਅਲ ਜਹਾਜ਼ਾਂ ’ਤੇ ਹਮਲਿਆਂ ਅਤੇ ਭਾਰਤੀ ਨਾਇਕਾਂ ਦੀ ਮੌਤ ਦਾ ਮੁੱਦਾ ਵਿਚਾਰਿਆ ਗਿਆ। ਇਸ ਤੋਂ ਪਹਿਲਾਂ ਸਰਕਾਰ ਨੇ ਸੰਸਦ ਨੂੰ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਸ ਵਲੋਂ ਪੱਛਮੀ ਏਸ਼ੀਆ ਸੰਕਟ ਦੇ ਕਾਰਨ ਸਪਲਾਈ ਚੇਨ ’ਚ ਪਈ ਰੁਕਾਵਟ ਦੇ ਬਾਵਜੂਦ ਊਰਜਾ ਸਮੇਤ ਅਹਿਮ ਉਦਯੋਗਿਕ ਕੱਚੇ ਮਾਲ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਮੇਕਰੋ ਇਕਨਾਮਿਕ ਸਥਿਰਤਾ ਦੀ ਰਾਖੀ ਲਈ ਕੀ-ਕੀ ਕਦਮ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਸੀ.ਈ.ਸੀ. ਅਤੇ ਚੋਣ ਕਮਿਸ਼ਨ ਦੀ ਨਿਯੁਕਤੀ ਮਾਮਲਾ-ਸੁਪਰੀਮ ਕੋਰਟ ਵਲੋਂ ਫੈਸਲਾ ਰਾਖਵਾਂ ਅਗਲੀ ਖ਼ਬਰ ਸੀ.ਜੇ.ਪੀ. ਪ੍ਰਦਰਸ਼ਨ ਦੀ ਜਾਂਚ ’ਚ ਏ.ਆਈ-ਅਧਾਰਿਤ ਤਰੀਕਿਆਂ ਦੀ ਵਰਤੋਂ ਦਾ ਖੁਲਾਸਾ-ਦਿੱਲੀ ਪੁਲਿਸ
Ad Position 24
No active advertisement