ਅੰਮ੍ਰਿਤਸਰ, 30 ਜੁਲਾਈ (ਹਰਮਿੰਦਰ ਸਿੰਘ)-ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ’ਚ ਅੱਜ ਵੀ ਮੀਂਹ ਪਿਆ ਅਤੇ ਅਗਲੇ 24 ਘੰਟਿਆਂ ‘ਚ ਵੀ ਸੂਬੇ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ‘ਚ 3 ਅਗਸਤ ਤੱਕ ਭਾਰੀ ਮੀਂਹ ਪੈ ਸਕਦਾ ਹੈ। ਪਿਛਲੇ 24 ਘੰਟਿਆਂ ‘ਚ ਚੰਡੀਗੜ੍ਹ ‘ਚ 9.2 ਮਿਲੀਮੀਟਰ ਤੋਂ ਲੈ ਕੇ 42.0 ਮਿਲੀਮੀਟਰ ਤੱਕ ਮੀਂਹ ਪਿਆ। ਇਸ ਦੌਰਾਨ ਲੁਧਿਆਣਾ ‘ਚ 10.9 ਤੋਂ 27.0 ਮਿਲੀਮੀਟਰ, ਪਟਿਆਲਾ ‘ਚ 23.2 ਮਿਲੀਮੀਟਰ, ਨਵਾਂਸ਼ਹਿਰ ‘ਚ 34.0 ਮਿਲੀਮੀਟਰ, ਪਠਾਨਕੋਟ ‘ਚ 15 ਤੋਂ 29.5 ਮਿਲੀਮੀਟਰ, ਰੂਪਨਗਰ ‘ਚ 24.5 ਮਿਲੀਮੀਟਰ ਤੱਕ ਮੀਂਹ ਪਿਆ। ਅੰਮ੍ਰਿਤਸਰ ਦੇ ਕੁਝ ਇਲਾਕਿਆਂ ‘ਚ ਹਲਕੀ ਕਿਣਮਿਣ ਹੋਈ। ਇਸ ਦੌਰਾਨ ਦਿਨ ਦੇ ਸਮੇਂ ਸਭ ਤੋਂ ਜਿਆਦਾ ਤਾਪਮਾਨ ਫਰੀਦਕੋਟ ਦਾ ਰਿਹਾ, ਜੋ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਨਵਾਂਸ਼ਹਿਰ ਦਾ ਰਾਤ ਦਾ ਤਾਪਮਾਨ ਸਭ ਤੋਂ ਘੱਟ 23.0 ਡਿਗਰੀ ਸੈਲਸੀਅਸ ਰਿਹਾ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਸੈਲਸੀਅਸ, ਲੁਧਿਆਣਾ ‘ਚ 32.4 ਡਿਗਰੀ, ਪਟਿਆਲਾ ‘ਜ 32.2 ਡਿਗਰੀ, ਪਠਾਨਕੋਟ ‘ਚ 36.1 ਡਿਗਰੀ, ਬਠਿੰਡਾ 34.5 ਡਿਗਰੀ, ਨਵਾਂਸ਼ਹਿਰ ‘ਚ 31.6 ਡਿਗਰੀ ਸੈਲਸੀਅਸ ਰਿਹਾ।