07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਟੋਲ ਚੋਰੀ ਕਰਨ ਵਾਲਿਆਂ ’ਤੇ ਐਨ.ਐਚ.ਏ.ਆਈ. ਦਾ ਵੱਡਾ ਸ਼ਿਕੰਜਾ ਮੁਫ਼ਤ ਸਫ਼ਰ ਕਰਨ ਵਾਲਿਆਂ ਦੇ ਫਾਸਟੈਗ ਹੋਣਗੇ ‘ਬਲੈਕਲਿਸਟ’

Ad Position 21
No active advertisement
ਅਜੀਤ ਡੈਸਕ 31-07-2026
ਮੰਡੀ ਗੋਬਿੰਦਗੜ੍ਹ, 30 ਜੁਲਾਈ (ਮੋਹਿਤ ਸਿੰਗਲਾ)-ਰਾਸ਼ਟਰੀ ਰਾਜਮਾਰਗਾਂ ’ਤੇ ਟੋਲ ਚੋਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨ. ਐਚ. ਏ. ਆਈ.) ਨੇ ਮਲਟੀ-ਲੇਨ ਫ੍ਰੀ ਫਲੋਅ (ਐਮ. ਐਲ. ਐੱਫ. ਐੱਫ.) ਟੋਲਿੰਗ ਪ੍ਰਣਾਲੀ ਤਹਿਤ ਸਖ਼ਤ ਕਾਰਵਾਈ ਦੀ ਤਿਆਰੀ ਕਰ ਲਈ ਹੈ। ਨਵੀਂ ਵਿਵਸਥਾ ਅਨੁਸਾਰ ਟੋਲ ਫੀਸ ਦਾ ਭੁਗਤਾਨ ਕੀਤੇ ਬਿਨਾਂ ਰਾਸ਼ਟਰੀ ਰਾਜਮਾਰਗਾਂ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਦੇ ਫਾਸਟੈਗ ‘ਬਲੈਕਲਿਸਟ’ ਕਰ ਦਿੱਤੇ ਜਾਣਗੇ। ਅਜਿਹੇ ਵਾਹਨ ਮਾਲਕਾਂ ਨੂੰ ਮੋਬਾਈਲ ਅਤੇ ਈ-ਮੇਲ ਰਾਹੀਂ ਈ-ਨੋਟਿਸ ਭੇਜੇ ਜਾਣਗੇ ਅਤੇ ਨਿਰਧਾਰਤ ਸਮੇਂ ਅੰਦਰ ਬਕਾਇਆ ਰਕਮ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿਚ ਉਨ੍ਹਾਂ ਤੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ।ਐਮ.ਐਲ.ਐੱਫ.ਐੱਫ. ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਵਾਹਨਾਂ ਨੂੰ ਟੋਲ ਪਲਾਜ਼ਿਆਂ ’ਤੇ ਰੁਕਣ ਦੀ ਲੋੜ ਨਹੀਂ ਪਵੇਗੀ। ਹਾਈ ਰੈਜ਼ੋਲੂਸ਼ਨ ਕੈਮਰਿਆਂ, ਆਟੋਮੈਟਿਕ ਨੰਬਰ ਪਲੇਟ ਰਿਕਗਨੀਸ਼ਨ (ਏ.ਐਨ.ਪੀ.ਆਰ.) ਪ੍ਰਣਾਲੀ ਅਤੇ ਫਾਸਟੈਗ ਤਕਨਾਲੋਜੀ ਦੀ ਮਦਦ ਨਾਲ ਹਰ ਵਾਹਨ ਦੀ ਪਛਾਣ ਕਰਕੇ ਟੋਲ ਰਕਮ ਆਪਣੇ ਆਪ ਕੱਟ ਲਈ ਜਾਵੇਗੀ। ਜੇ ਕਿਸੇ ਵਾਹਨ ਦਾ ਫਾਸਟੈਗ ਗੈਰ-ਕਾਨੂੰਨੀ, ‘ਬਲੈਕਲਿਸਟ’ ਜਾਂ ਘੱਟ ‘ਬੈਲੈਂਸ’ ਵਾਲਾ ਪਾਇਆ ਜਾਂਦਾ ਹੈ ਜਾਂ ਚਾਲਕ ਜਾਣ-ਬੁੱਝ ਕੇ ਟੋਲ ਭੁਗਤਾਨ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਡਿਜ਼ੀਟਲ ਮਾਧਿਅਮ ਰਾਹੀਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਐਨ.ਐਚ.ਏ.ਆਈ. ਦਾ ਕਹਿਣਾ ਹੈ ਕਿ ਨਵੀਂ ਟੋਲਿੰਗ ਪ੍ਰਣਾਲੀ ਨਾਲ ਟੋਲ ਪਲਾਜ਼ਿਆਂ ’ਤੇ ਲੱਗਣ ਵਾਲੇ ਜਾਮ ਵਿਚ ਵੱਡੀ ਕਮੀ ਆਵੇਗੀ, ਯਾਤਰਾ ਹੋਰ ਤੇਜ਼ ਅਤੇ ਸੁਗਮ ਹੋਵੇਗੀ, ਤੇਲ ਦੀ ਬਚਤ ਹੋਵੇਗੀ ਅਤੇ ਟੋਲ ਚੋਰੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਪ੍ਰਭਾਵਸ਼ਾਲੀ ਰੋਕ ਲੱਗੇਗੀ।
Ad Position 22
No active advertisement
ਪਿਛਲੀ ਖ਼ਬਰ ਅਸਲ ਮੁਕਾਬਲਾ ਮੈਦਾਨ ’ਚ ਅਗਲੀ ਖ਼ਬਰ ਵਿਦਿਆਰਥੀ ਮਾਰਚ ਦੌਰਾਨ ਪੁਲਿਸ ਕਾਰਵਾਈ ਦਾ ਯੂਥ ਕਾਂਗਰਸ ਵਲੋਂ ਵਿਰੋਧ, ਅਮਿਤ ਸ਼ਾਹ ਦਾ ਅਸਤੀਫਾ ਮੰਗਿਆ
Ad Position 24
No active advertisement