02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਖਹਿਰਾ ਨੇ ਹਰਜੋਤ ਬੈਂਸ ’ਤੇ ਲਗਾਏ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਪਵਨ ਖਰਬੰਦਾ)-ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਅਤੇ ਸੰਵਿਧਾਨਕ ਮਰਿਆਦਾਵਾਂ ਦੀ ਉਲੰਘਣਾ ਸੰਬੰਧੀ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੈਂਸ ਨੇ ਆਪਣੀ ਨਿੱਜੀ ਵਿਦੇਸ਼ ਯਾਤਰਾ ਦਾ ਖ਼ਰਚਾ ਸਰਕਾਰੀ ਖ਼ਜ਼ਾਨੇ ਵਿਚੋਂ ਵਸੂਲਿਆ ਹੀ ਨਹੀਂ, ਸਗੋਂ ਆਪਣੀ ਗੈਰਹਾਜ਼ਰੀ ਦੌਰਾਨ ਸਰਕਾਰੀ ਗੱਡੀਆਂ ਦੇ ਜਾਅਲੀ ਬਿੱਲ ਵੀ ਬਣਵਾ ਕੇ ਪਾਸ ਕਰਵਾ ਲਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਅਲੀ ਟ੍ਰੈਵਲ ਬਿੱਲਾਂ, ਕਥਿਤ ਵਿੱਤੀ ਬੇਨਿਯਮੀਆਂ, ਪੇਪਰ ਲੀਕ ਅਤੇ ਗੈਰਕਾਨੂੰਨੀ ਮਾਈਨਿੰਗ ਵਰਗੇ ਮਾਮਲਿਆਂ ਵਿਚ ਘਿਰੇ ਮੰਤਰੀ ਹਰਜੋਤ ਬੈਂਸ ਤੋਂ ਅਸਤੀਫ਼ਾ ਕਦੋਂ ਲਵੇਗੀ? ਖਹਿਰਾ ਨੇ ਫ਼ਰੀਦਕੋਟ ਫਾਰਮੇਸੀ ਭਰਤੀ ਨਕਲ ਘੁਟਾਲੇ ਦੇ ਮਾਮਲੇ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਵੀ ਅਸਤੀਫ਼ੇ ਦੀ ਮੰਗ ਕੀਤੀ। ਖਹਿਰਾ ਨੇ ਦੋਸ਼ ਲਗਾਇਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 17 ਤੋਂ 20 ਜਨਵਰੀ 2024 ਤੱਕ ਨਿੱਜੀ ਦੌਰੇ ‘ਤੇ ਕੈਨੇਡਾ ਗਏ ਸਨ, ਪਰ ਕਥਿਤ ਤੌਰ ‘ਤੇ ਸਰਕਾਰੀ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਯਾਤਰਾ ਸੰਬੰਧੀ ਲਗਭਗ 4.48 ਲੱਖ ਰੁਪਏ ਦੇ ਖ਼ਰਚ ਦੀ ਰੀਇੰਬਰਸਮੈਂਟ ਦਾ ਦਾਅਵਾ ਕੀਤਾ। ਮੰਤਰੀ ਨੂੰ ਲਗਭਗ 3 ਲੱਖ ਰੁਪਏ ਟ੍ਰੈਵਲ ਅਲਾਊਅੰਸ ਵਜੋਂ ਅਦਾ ਕੀਤੇ ਗਏ, ਜਦਕਿ ਇਹ ਯਾਤਰਾ ਨਿੱਜੀ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮੰਤਰੀ ਦੀ ਗੈਰਹਾਜ਼ਰੀ ਦੌਰਾਨ ਉਨ੍ਹਾਂ ਦੇ ਨਾਂਅ ‘ਤੇ ਸਰਕਾਰੀ ਗੱਡੀ ਚੰਡੀਗੜ੍ਹ, ਮੋਹਾਲੀ ਅਤੇ ਦਿੱਲੀ ਵਿਚ ਚਲਦੀ ਰਹੀ ਅਤੇ ਕਥਿਤ ਤੌਰ ‘ਤੇ ਲਗਭਗ 70 ਹਜ਼ਾਰ ਰੁਪਏ ਦੇ ਜਾਅਲੀ ਯਾਤਰਾ ਅਤੇ ਵਾਹਨ ਸੰਬੰਧੀ ਬਿੱਲ ਵੀ ਪਾਸ ਕਰਵਾਏ ਗਏ। ਇਹ ਸਾਰਾ ਮਾਮਲਾ ਗੰਭੀਰ ਵਿੱਤੀ ਬੇਨਿਯਮੀਆਂ ਵੱਲ ਇਸ਼ਾਰਾ ਕਰਦਾ ਹੈ ਅਤੇ ਇਸ ਦੀ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਸਿੱਖਸ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਮੁਹਿੰਮ ਸ਼ੁਰੂ ਅਗਲੀ ਖ਼ਬਰ ਕਿਸਾਨ ਪੂਸਾ ਬਾਸਮਤੀ 1509 ਕਿਸਮ 5 ਅਗਸਤ ਤੱਕ ਲਗਾ ਕੇ ਸੰਭਾਵਿਤ ਮੀਂਹ ਦਾ ਫਾਇਦਾ ਉਠਾ ਸਕਦੇ ਹਨ-ਡਾ. ਰਾਓ
Ad Position 24
No active advertisement