ਯੂ.ਪੀ.ਆਈ. ਲੈਣ-ਦੇਣ ਦੌਰਾਨ ਹੁਣ ਪੂਰਾ ਮੋਬਾਈਲ ਨੰਬਰ ਨਹੀਂ ਦਿਸੇਗਾ
ਮੰਡੀ ਗੋਬਿੰਦਗੜ੍ਹ, 3 ਅਗਸਤ (ਮੋਹਿਤ ਸਿੰਗਲਾ)- ਦੇਸ਼ ਵਿਚ ਡਿਜੀਟਲ ਭੁਗਤਾਨ ਨੂੰ ਹੋਰ ਸੁਰੱਖਿਅਤ ਅਤੇ ਗੋਪਨੀਯ ਬਣਾਉਣ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈ) ਬੈਂਕਾਂ ਅਤੇ ਵੱਖ-ਵੱਖ ਯੂਪੀਆਈ ਸੇਵਾ ਪ੍ਰਦਾਨ ਕਰਤਾਵਾਂ ਨਾਲ ਮਿਲ ਕੇ ਇੱਕ ਨਵੀਂ ਪ੍ਰਣਾਲੀ ਤਿਆਰ ਕਰ ਰਿਹਾ ਹੈ। ਇਸ ਪ੍ਰਸਤਾਵਿਤ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ ਯੂਪੀਆਈ ਐਪ ਰਾਹੀਂ ਭੁਗਤਾਨ ਕਰਦੇ ਸਮੇਂ ਜਾਂ ਪੁਰਾਣੇ ਲੈਣ-ਦੇਣ ਦਾ ਵੇਰਵਾ ਵੇਖਦੇ ਸਮੇਂ ਉਪਭੋਗਤਾਵਾਂ ਦਾ ਪੂਰਾ ਮੋਬਾਈਲ ਨੰਬਰ ਨਹੀਂ ਦਿਸੇਗਾ।
ਮੰਡੀ ਗੋਬਿੰਦਗੜ੍ਹ, 3 ਅਗਸਤ (ਮੋਹਿਤ ਸਿੰਗਲਾ)- ਦੇਸ਼ ਵਿਚ ਡਿਜੀਟਲ ਭੁਗਤਾਨ ਨੂੰ ਹੋਰ ਸੁਰੱਖਿਅਤ ਅਤੇ ਗੋਪਨੀਯ ਬਣਾਉਣ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈ) ਬੈਂਕਾਂ ਅਤੇ ਵੱਖ-ਵੱਖ ਯੂਪੀਆਈ ਸੇਵਾ ਪ੍ਰਦਾਨ ਕਰਤਾਵਾਂ ਨਾਲ ਮਿਲ ਕੇ ਇੱਕ ਨਵੀਂ ਪ੍ਰਣਾਲੀ ਤਿਆਰ ਕਰ ਰਿਹਾ ਹੈ। ਇਸ ਪ੍ਰਸਤਾਵਿਤ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ ਯੂਪੀਆਈ ਐਪ ਰਾਹੀਂ ਭੁਗਤਾਨ ਕਰਦੇ ਸਮੇਂ ਜਾਂ ਪੁਰਾਣੇ ਲੈਣ-ਦੇਣ ਦਾ ਵੇਰਵਾ ਵੇਖਦੇ ਸਮੇਂ ਉਪਭੋਗਤਾਵਾਂ ਦਾ ਪੂਰਾ ਮੋਬਾਈਲ ਨੰਬਰ ਨਹੀਂ ਦਿਸੇਗਾ। ਇਸ ਦੀ ਥਾਂ ਸਿਰਫ਼ ਕੁਝ ਅੰਕ, ਜਿਵੇਂ ਸ਼ੁਰੂਆਤੀ ਜਾਂ ਆਖ਼ਰੀ ਚਾਰ ਅੰਕ ਹੀ ਦਿਖਾਏ ਜਾਣਗੇ। ਇਸ ਪਹਿਲ ਦਾ ਮੁੱਖ ਉਦੇਸ਼ ਗਾਹਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਵਧਾਉਣਾ ਅਤੇ ਸਾਈਬਰ ਅਪਰਾਧੀਆਂ ਵੱਲੋਂ ਮੋਬਾਈਲ ਨੰਬਰ ਦੇ ਦੁਰਵਰਤੋਂ ਦੀ ਸੰਭਾਵਨਾ ਨੂੰ ਘਟਾਉਣਾ ਹੈ। ਨਵੀਂ ਪ੍ਰਣਾਲੀ ਲਾਗੂ ਕਰਨ ਤੋਂ ਪਹਿਲਾਂ ਐਨਪੀਸੀਆਈ, ਬੈਂਕਾਂ ਅਤੇ ਯੂਪੀਆਈ ਐਪਸ ਤਕਨੀਕੀ ਅਤੇ ਸੰਚਾਲਕੀ ਪੱਧਰ ’ਤੇ ਲੋੜੀਂਦੇ ਬਦਲਾਵਾਂ ਨੂੰ ਅੰਤਿਮ ਰੂਪ ਦੇਣਗੇ। ਇਸ ਤੋਂ ਬਾਅਦ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਦੇਸ਼ ਵਿੱਚ ਯੂਪੀਆਈ ਰਾਹੀਂ ਹਰ ਮਹੀਨੇ ਲਗਭਗ 25 ਲੱਖ ਕਰੋੜ ਰੁਪਏ ਤੋਂ ਵੱਧ ਦੇ ਡਿਜੀਟਲ ਲੈਣ-ਦੇਣ ਹੋ ਰਹੇ ਹਨ। ਜੂਨ ਮਹੀਨੇ ਦੌਰਾਨ ਯੂਪੀਆਈ ਰਾਹੀਂ 20 ਅਰਬ ਤੋਂ ਵੱਧ ਲੈਣ-ਦੇਣ ਦਰਜ ਕੀਤੇ ਗਏ, ਜਦਕਿ ਇਹ ਪ੍ਰਣਾਲੀ ਦੇਸ਼ ਭਰ ਦੇ 600 ਤੋਂ ਵੱਧ ਬੈਂਕਾਂ ਦੇ ਨੈੱਟਵਰਕ ਨਾਲ ਜੁੜੀ ਹੋਈ ਹੈ।