ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਦਾ ਵੱਡਾ ਕਾਰਨਾਮਾ
ਚੰਡੀਗੜ੍ਹ, 4 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਪ੍ਰਿੰਸੀਪਲਾਂ ਦੀਆਂ ਖ਼ਾਲੀ ਅਸਾਮੀਆਂ ਭਰਨ ਲਈ ਲੈਕਚਰਾਰ ਕਾਡਰ ਦੀ ਸੀਨੀਅਰਤਾ ਸੂਚੀ ਜਾਰੀ ਕੀਤੀ ਗਈ ਹੈ ਅਤੇ ਪ੍ਰਿੰਸੀਪਲ ਨਿਯੁਕਤ ਲਈ ਕੇਸ ਮੰਗੇ ਗਏ ਹਨ ਪਰ ਇਸ ਸੂਚੀ ਵਿਚ ਵੱਡਾ ਕਾਰਨਾਮਾ ਕਰਦਿਆਂ ਅਧਿਕਾਰੀਆਂ ਨੇ ਵੱਡੀ ਗਿਣਤੀ ਸੇਵਾ ਮੁਕਤ ਹੋ ਚੁੱਕੇ ਲੈਕਚਰਾਰਾਂ, ਤਰੱਕੀ ਦੇ ਇੰਤਜ਼ਾਰ ’ਚ ਦੁਨੀਆ ਤੋਂ ਜਾ ਚੁੱਕੇ ਅਤੇ ਨੌਕਰੀ ਤੋਂ ਫ਼ਾਰਗ ਕੀਤੇ ਲੈਕਚਰਾਰਾਂ ਦੇ ਕੇਸ (ਤਰੱਕੀ ਲਈ ) ਮੰਗੇ ਗਏ ਹਨ। ਸਿੱਖਿਆ ਵਿਭਾਗ ਵਲੋਂ 3 ਅਗਸਤ 2026 ਨੂੰ ਨੋਟਿਸ ਜਾਰੀ ਕਰਕੇ ਪ੍ਰਿੰਸੀਪਲਾਂ ਨਿਯੁਕਤੀਆਂ ਲਈ ਕੇਸ ਮੰਗੇ ਗਏ ਹਨ ਅਤੇ ਇਨ੍ਹਾਂ ਨਿਯੁਕਤੀਆਂ ਲਈ 13 ਨਵੰਬਰ 2025 ਵਾਲੀ ਲੈਕਚਰਾਰ ਕਾਡਰ, ਮੁੱਖ ਅਧਿਆਪਕ (ਹੈੱਡ ਮਾਸਟਰ) ਕਾਡਰ ਅਤੇ ਵੋਕੇਸ਼ਨਲ ਲੈਕਚਰਾਰ ਕਾਡਰ ਦੀ ਸਾਂਝੀ ਸੂਚੀ ਵਿਚਾਰੀ ਜਾਣੀ ਹੈ, ਜਿਸ ਵਿਚ ਸਾਲ 1950 ਤੋਂ ਲੈ ਕੇ 1968 ਤੱਕ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਚੰਡੀਗੜ੍ਹ, 4 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਪ੍ਰਿੰਸੀਪਲਾਂ ਦੀਆਂ ਖ਼ਾਲੀ ਅਸਾਮੀਆਂ ਭਰਨ ਲਈ ਲੈਕਚਰਾਰ ਕਾਡਰ ਦੀ ਸੀਨੀਅਰਤਾ ਸੂਚੀ ਜਾਰੀ ਕੀਤੀ ਗਈ ਹੈ ਅਤੇ ਪ੍ਰਿੰਸੀਪਲ ਨਿਯੁਕਤ ਲਈ ਕੇਸ ਮੰਗੇ ਗਏ ਹਨ ਪਰ ਇਸ ਸੂਚੀ ਵਿਚ ਵੱਡਾ ਕਾਰਨਾਮਾ ਕਰਦਿਆਂ ਅਧਿਕਾਰੀਆਂ ਨੇ ਵੱਡੀ ਗਿਣਤੀ ਸੇਵਾ ਮੁਕਤ ਹੋ ਚੁੱਕੇ ਲੈਕਚਰਾਰਾਂ, ਤਰੱਕੀ ਦੇ ਇੰਤਜ਼ਾਰ ’ਚ ਦੁਨੀਆ ਤੋਂ ਜਾ ਚੁੱਕੇ ਅਤੇ ਨੌਕਰੀ ਤੋਂ ਫ਼ਾਰਗ ਕੀਤੇ ਲੈਕਚਰਾਰਾਂ ਦੇ ਕੇਸ (ਤਰੱਕੀ ਲਈ ) ਮੰਗੇ ਗਏ ਹਨ।ਸਿੱਖਿਆ ਵਿਭਾਗ ਵਲੋਂ 3 ਅਗਸਤ 2026 ਨੂੰ ਨੋਟਿਸ ਜਾਰੀ ਕਰਕੇ ਪ੍ਰਿੰਸੀਪਲਾਂ ਨਿਯੁਕਤੀਆਂ ਲਈ ਕੇਸ ਮੰਗੇ ਗਏ ਹਨ ਅਤੇ ਇਨ੍ਹਾਂ ਨਿਯੁਕਤੀਆਂ ਲਈ 13 ਨਵੰਬਰ 2025 ਵਾਲੀ ਲੈਕਚਰਾਰ ਕਾਡਰ, ਮੁੱਖ ਅਧਿਆਪਕ (ਹੈੱਡ ਮਾਸਟਰ) ਕਾਡਰ ਅਤੇ ਵੋਕੇਸ਼ਨਲ ਲੈਕਚਰਾਰ ਕਾਡਰ ਦੀ ਸਾਂਝੀ ਸੂਚੀ ਵਿਚਾਰੀ ਜਾਣੀ ਹੈ, ਜਿਸ ਵਿਚ ਸਾਲ 1950 ਤੋਂ ਲੈ ਕੇ 1968 ਤੱਕ ਜਨਮ ਲੈਣ ਵਾਲੇ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਸੂਚੀ ਅਨੁਸਾਰ ਲੈਕਚਰਾਰ ਕਾਡਰ ਦਾ ਸੀਨੀਅਰਤਾ ਨੰਬਰ 7000 ਤੱਕ, ਮੁੱਖ ਅਧਿਆਪਕ ਵਰਗ ਦਾ ਸੀਨੀਅਰਤਾ ਨੰਬਰ 2700 ਤੱਕ ਅਤੇ ਵੋਕੇਸ਼ਨਲ ਕਾਡਰ ਦਾ ਸੀਨੀਅਰਤਾ ਨੰਬਰ 1200 ਤੱਕ ਨਿਸ਼ਚਿਤ ਕੀਤਾ ਗਿਆ ਹੈ। ਸੀਨੀਅਰਤਾ ਸੂਚੀ ਵੋਲਮ ਨੰਬਰ ਦੋ ਦੀ ਪਹਿਲੀ ਵਿਸ਼ੇਸ਼ਤਾ ਪਾਈ ਜਾਂਦੀ ਹੈ ਕਿ ਲੈਕਚਰਾਰ ਕਾਡਰ ਦੇ ਸੀਨੀਅਰਤਾ ਨੰਬਰ 464 7 ਤੋਂ 7000 ਤੱਕ ਦੇ ਜਿਨ੍ਹਾਂ ਅਧਿਆਪਕਾਂ ਦੇ ਕੇਸ (ਪ੍ਰਿੰਸੀਪਲ ਨਿਯੁਕਤੀ ਲਈ) ਮੰਗੇ ਗਏ ਹਨ, ਉਨ੍ਹਾਂ ਵਿਚੋਂ ਕਰੀਬ 500 ਅਧਿਆਪਕ 5 ਤੋਂ 10 ਸਾਲ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕੇ ਹਨ। ਦੂਜੀ ਵਿਸ਼ੇਸ਼ਤਾ ਹੈ ਕਿ ਕਈ ਅਧਿਆਪਕ ਦੁਨੀਆ ਤੋਂ ਹੀ ਜਾ ਚੁੱਕੇ ਹਨ, ਜਦੋਂਕਿ ਤੀਜੀ ਵਿਸ਼ੇਸ਼ਤਾ ਹੈ ਕਿ ਕਈ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਨੌਕਰੀ ਤੋਂ ਫ਼ਾਰਗ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਜਾਰੀ ਸੂਚੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਕਾਰਜਕ੍ਰਮ ’ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਇਸ ਦੇ ਨਾਲ ਹੀ ਵਿਭਾਗ ਵਲੋਂ ਸੇਵਾ ਮੁਕਤ, ਦੁਨੀਆ ਤੋਂ ਜਾ ਚੁੱਕੇ ਅਧਿਆਪਕਾਂ ਦੇ ਕੇਸ ਮੰਗਣ ਕਰਕੇ ਤਰੱਕੀਆਂ ਦੀ ਪੂਰੀ ਪ੍ਰਕਿਰਿਆ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਕੁੱਲ 1945 ਅਸਾਮੀਆਂ ਹਨ ਅਤੇ ਇਨ੍ਹਾਂ ਦੀ ਵੰਡ ਸਰਹੱਦੀ ਅਤੇ ਗੈਰ-ਸਰਹੱਦੀ (ਜਨਰਲ) ਖੇਤਰ ਅਨੁਸਾਰ ਕੀਤੀ ਜਾਣੀ ਹੈ। ਇਸ ਤਰ੍ਹਾਂ ਸਰਹੱਦੀ ਖੇਤਰ ਵਿਚ ਪ੍ਰਿੰਸੀਪਲਾਂ ਦੀਆਂ 496 ਅਸਾਮੀਆਂ ਅਤੇ ਜਨਰਲ (ਗੈਰ-ਸਰਹੱਦੀ) ਖੇਤਰ ਵਿਚ 1449 ਅਸਾਮੀਆਂ ਨਿਰਧਾਰਿਤ ਕੀਤੀਆਂ ਜਾਣੀਆਂ ਹਨ ਪਰ ਫ਼ਿਲਹਾਲ ਸਿੱਖਿਆ ਵਿਭਾਗ ਵਲੋਂ 665 ਅਸਾਮੀਆਂ ਲਈ ਲੈਕਚਰਾਰ ਤੋਂ ਪੀ.ਈ.ਐਸ.ਜੀ. 1 ਗਰੁੱਪ ਏ ਲਈ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੀਆਂ ਜਾਣੀਆਂ ਹਨ।