05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੁਲਿਸ ਨੂੰ ਵੱਖ-ਵੱਖ ਥਾਣਿਆਂ, ਪੁਲਿਸ ਅਧਿਕਾਰੀਆਂ ਦੀ ‘ਫੁਟੇਜ਼’ ਤੇ ਗੱਡੀਆਂ ਦੀ ‘ਲਾਗਬੁੱਕ’ ਪੇਸ਼ ਕਰਨ ਦੇ ਹੁਕਮ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਦਾ ਮਾਮਲਾ

ਗੁਰਦਾਸਪੁਰ, 4 ਅਗਸਤ (ਚੱਕਰਾਜਾ)-ਸਰਹੱਦੀ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ’ਚ ਹੋਈ ਮੌਤ ਦੇ ਮਾਮਲੇ ’ਚ ਪਰਿਵਾਰ ਵਲੋਂ ਪੁਲਿਸ ਦੀ ਇਸ ਕਹਾਣੀ ਨੂੰ ਮਨਘੜਤ ਦੱਸਦਿਆਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਸ,। ਜਿਸ ’ਤੇ ਇਸ ਕੇਸ ਦੀ ਅਦਾਲਤ ਵਲੋਂ ਨਿਆਂਇਕ ਜਾਂਚ ਵੀ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-08-2026
ਗੁਰਦਾਸਪੁਰ, 4 ਅਗਸਤ (ਚੱਕਰਾਜਾ)-ਸਰਹੱਦੀ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ’ਚ ਹੋਈ ਮੌਤ ਦੇ ਮਾਮਲੇ ’ਚ ਪਰਿਵਾਰ ਵਲੋਂ ਪੁਲਿਸ ਦੀ ਇਸ ਕਹਾਣੀ ਨੂੰ ਮਨਘੜਤ ਦੱਸਦਿਆਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਸ,। ਜਿਸ ’ਤੇ ਇਸ ਕੇਸ ਦੀ ਅਦਾਲਤ ਵਲੋਂ ਨਿਆਂਇਕ ਜਾਂਚ ਵੀ ਕੀਤੀ ਜਾ ਰਹੀ ਹੈ। ਵਕੀਲ ਭਜਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵਲੋਂ 16 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋ ਕੇ ਵੱਖ-ਵੱਖ ਥਾਣਿਆਂ ਦੋਰਾਂਗਲਾ, ਬਹਿਰਾਮਪੁਰ ਤੇ ਪੁਰਾਣਾ ਸ਼ਾਲਾ ਜਿਨ੍ਹਾਂ ਅੰਦਰ ਮਾਮਲੇ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਸੀ.ਸੀ.ਟੀ.ਵੀ. ਫੁਟੇਜ, ਗੱਡੀਆਂ ਦੀ ‘ਲਾਗਬੁੱਕ’ ਵਗੈਰਾ ਸੰਮਨ ਕਰਨ ਲਈ ਦਰਖ਼ਾਸਤ ਦਿੱਤੀ ਗਈ ਸੀ, ਜਿਸ ਦਾ ਫ਼ੈਸਲਾ ਸੁਣਾਉਂਦਿਆਂ ਸੀ.ਜੀ.ਐਮ. ਗੁਰਦਾਸਪੁਰ ਸੁਰੇਖਾ ਡਡਵਾਲ ਦੀ ਅਦਾਲਤ ਵਲੋਂ ਪੁਲਿਸ ਨੂੰ ਵੱਖ-ਵੱਖ ਪੁਲਿਸ ਥਾਣਿਆਂ ਦੇ ਨਾਲ-ਨਾਲ ਪੁਲਿਸ ਉਚ ਅਧਿਕਾਰੀਆਂ, ਸੀ.ਆਈ.ਏ. ਸਟਾਫ਼ ਦੀ ਸੀ.ਸੀ.ਟੀ.ਵੀ. ਫੁਟੇਜ਼, ਗੱਡੀਆਂ ਦੀ ਲਾਗਬੁੱਕ ਪੇਸ਼ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਕੇਸ ਦੀ ਪੈਰਵਾਈ ਕਰ ਰਹੇ ਮਨੁੱਖੀ ਅਧਿਕਾਰ ਸੰਗਠਨ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਭਾਵੇਂ ਅਦਾਲਤ ਵਲੋਂ ਕਈ ਅਹਿਮ ਸਬੂਤ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨੇ ਵਿਜ਼ਟਰ ਵੀਜ਼ੇ ’ਤੇ 20 ਹਜ਼ਾਰ ਡਾਲਰ ਦਾ ਬਾਂਡ ਕੀਤਾ ਲਾਜ਼ਮੀ, ਭਾਰਤ ਨੂੰ ਫਿਲਹਾਲ ਰਾਹਤ ਅਗਲੀ ਖ਼ਬਰ ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਦਾ ਵੱਡਾ ਕਾਰਨਾਮਾ
Ad Position 24
No active advertisement