06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਉਦਯੋਗਪਤੀਆਂ ਤੇ ਵਪਾਰੀਆਂ ਵਲੋਂ ਸਰਕਾਰ ਨੂੰ ਮੁਕੰਮਲ ਹੜਤਾਲ ’ਤੇ ਜਾਣ ਦੀ ਚਿਤਾਵਨੀ ਸਾਨੂੰ ਤੰਗ ਕਰਨ ਦੀ ਬਜਾਏ ਕੰਮ ਕਰਨ ਦਾ ਸਪਸ਼ਟ ਤਰੀਕਾ ਦੱਸੇ ਸਰਕਾਰ-ਅਮਨਦੀਪ ਸ਼ਰਮਾ, ਜਸਪ੍ਰੀਤ ਨਾਇਰ

ਮੰਡੀ ਗੋਬਿੰਦਗੜ੍ਹ, 6 ਅਗਸਤ (ਰਾਜੇਸ਼ ਸ਼ਰਮਾ)-ਆਇਰਨ ਸਕਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਜੀ. ਐਸ.

Ad Position 21
No active advertisement
ਅਜੀਤ ਡੈਸਕ 07-08-2026
ਮੰਡੀ ਗੋਬਿੰਦਗੜ੍ਹ, 6 ਅਗਸਤ (ਰਾਜੇਸ਼ ਸ਼ਰਮਾ)-ਆਇਰਨ ਸਕਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਜੀ.ਐਸ.ਟੀ. ਵਿਭਾਗ ਦੀ ਕਾਰਜਪ੍ਰਣਾਲੀ ਅਤੇ ਟੈਕਸ ਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਸਰਕਾਰ ਤੋਂ ਇਮਾਨਦਾਰ ਵਪਾਰੀਆਂ ਲਈ ਸਪੱਸ਼ਟ ਅਤੇ ਸਰਲ ਨੀਤੀ ਬਣਾਉਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੀ ਮੀਟਿੰਗ ਮੋਤੀਆ ਖ਼ਾਨ ਵਿਖੇ ਪ੍ਰਧਾਨ ਸਤਨਾਮ ਚਾਵਲਾ ਅਤੇ ਚੇਅਰਮੈਨ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜੀ.ਐਸ.ਟੀ. ਨੋਟਿਸਾਂ, ਮਾਲ ਨਾਲ ਭਰੇ ਵਾਹਨਾਂ ਦੀ ਜਾਂਚ, ਰਾਤ ਸਮੇਂ ਫ਼ੈਕਟਰੀਆਂ ਵਿਚ ਛਾਪਿਆਂ ਅਤੇ ਸਪਲਾਇਰਾਂ ਦੀਆਂ ਗੜਬੜੀਆਂ ਦਾ ਭਾਰ ਖ਼ਰੀਦਦਾਰਾਂ ’ਤੇ ਪਾਉਣ ਵਰਗੇ ਮੁੱਦਿਆਂ ’ਤੇ ਗੰਭੀਰ ਚਰਚਾ ਹੋਈ। ਚੇਅਰਮੈਨ ਅਮਨਦੀਪ ਸ਼ਰਮਾ, ਪ੍ਰਧਾਨ ਸਤਨਾਮ ਚਾਵਲਾ ਅਤੇ ਮੀਤ ਪ੍ਰਧਾਨ ਜਸਪ੍ਰੀਤ ਨਈਅਰ ਨੇ ਕਿਹਾ ਕਿ ਜੀ.ਐਸ.ਟੀ. ਨੂੰ ਸਰਲ ਟੈਕਸ ਪ੍ਰਣਾਲੀ ਵਜੋਂ ਲਾਗੂ ਕੀਤਾ ਗਿਆ ਸੀ ਪਰ ਅੱਜ ਇਮਾਨਦਾਰ ਵਪਾਰੀ ਹੀ ਸਭ ਤੋਂ ਵੱਧ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਵਪਾਰੀ ਅਤੇ ਉਦਯੋਗਪਤੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਰਕਾਰੀ ਖ਼ਜ਼ਾਨਾ ਭਰਨ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਨ। ਇਸ ਲਈ ਸਰਕਾਰ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਦੀ ਬਜਾਏ ਕਾਰੋਬਾਰ ਕਰਨ ਲਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰੇ। ਅਮਨਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ਇਹ ਤੈਅ ਕਰੇ ਕਿ ਕਿਹੜੇ ਦਸਤਾਵੇਜ਼ ਲਾਜ਼ਮੀ ਹਨ, ਬਿਲਿੰਗ ਦਾ ਸਹੀ ਤਰੀਕਾ ਕੀ ਹੈ ਅਤੇ ਕਿਹੜੇ ਸਪਲਾਇਰਾਂ ਤੋਂ ਖ਼ਰੀਦ ਨੂੰ ਸੁਰੱਖਿਅਤ ਮੰਨਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਟੈਕਸ ਪ੍ਰਣਾਲੀ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣ ਲਈ ਜਲਦ ਫ਼ੈਸਲਾ ਨਾ ਲਿਆ ਤਾਂ ਦੇਸ਼ ਭਰ ਦਾ ਰੀਸਾਈਕਲ ਉਦਯੋਗ ਇੱਕਜੁੱਟ ਹੋ ਕੇ ਸੰਘਰਸ਼ ਅਤੇ ਮੁਕੰਮਲ ਹੜਤਾਲ ਕਰਨ ਲਈ ਮਜਬੂਰ ਹੋ ਜਾਣਗੇ। ਮੀਟਿੰਗ ਵਿਚ ਜੀਵਨ ਗੰਭੀਰ, ਰਾਜ ਕ੍ਰਿਸ਼ਨ, ਰਾਧੇ ਸ਼ਿਆਮ, ਅਸ਼ੋਕ ਗੋਇਲ, ਲਲਿਤ ਗਰਗ, ਰਾਜਿੰਦਰ ਗੁਪਤਾ, ਪੁਨੀਤ ਅਰੋੜਾ, ਸੰਜੇ ਜੈਨ, ਅਮਨ ਗਰਗ, ਡਿੰਪਲ ਸ਼ਰਮਾ, ਦੀਪਕ ਘਈ, ਅਮਰੀਸ਼ ਜਿੰਦਲ, ਲੱਕੀ ਪੰਡਿਤ, ਅਮਰੀਕ ਸਿੰਘ ਮੰਡੇਰ, ਹਰਪ੍ਰੀਤ ਸਿੰਘ, ਅਮਿਤ ਗੁਪਤਾ, ਪਰਵੀਨ ਬਾਤਿਸ਼, ਚੇਤਨ ਕਪਿਲਾ, ਅਜੈ ਅਗਰਵਾਲ, ਸੰਜੇ ਗੁਪਤਾ, ਰਾਜਿੰਦਰ ਗੋਇਲ, ਸੁਸ਼ੀਲ ਕੁਮਾਰ, ਰੋਹਿਤ ਕੁਮਾਰ, ਸੰਜੇ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾ ਦੀ ਰਿਹਾਈ ਲਈ ਲੋਕ ਭਵਨ ਦਾ ਘਿਰਾਓ 15 ਨੂੰ-ਗੁਰਿੰਦਰ ਸਿੰਘ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 511.44 ਮੀਟਰ ਪਹੁੰਚਿਆ
Ad Position 24
No active advertisement