ਈ.ਡੀ. ਦੀ ਟੀਮ ਪੁੱਜੀ ਪਟਿਆਲਾ
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਮਾਡਲ ਟਾਊਨ ਦੇ ਘਰ ਵਿਚ ਈ. ਡੀ.
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਮਾਡਲ ਟਾਊਨ ਦੇ ਘਰ ਵਿਚ ਈ.ਡੀ. ਦੀ ਟੀਮ ਵਲੋਂ ਛਾਪੇਮਾਰੀ ਕਰਨ ਸੰਬੰਧੀ ਸੂਤਰਾਂ ਵਲੋਂ ਦੱਸਿਆ ਗਿਆ ਹੈ ਪਰ ਹਾਲੇ ਤੱਕ ਇਸ ਸੰਬੰਧੀ ਕਿਸੇ ਵੀ ਅਧਿਕਾਰੀ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਕਿ ਇਹ ਛਾਪੇਮਾਰੀ ਕਿਸ ਕੇਸ ਦੇ ਸੰਬੰਧ ਵਿਚ ਕੀਤੀ ਗਈ ਹੈ। ਦੂਜੇ ਪਾਸੇ, ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੇਲੇ ਹੋਏ ਇੰਡਸਟ੍ਰੀਅਲ ਪਲਾਟ ਘੋਟਾਲੇ ਦੇ ਮਾਮਲੇ ਵਿਚ ਈ.ਡੀ. ਵਲੋਂ ਚੰਡੀਗੜ੍ਹ ਸਮੇਤ ਦਰਜਨ ਭਰ ਦੇ ਕਰੀਬ ਫਾਰਮਹਾਊਸ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਲੁਧਿਆਣਾ, ਪਟਿਆਲਾ, ਗੁਰਦਾਸਪੁਰ ਸਮੇਤ ਹੋਰ ਥਾਵਾਂ ਹਨ। ਪਟਿਆਲਾ ਵਿਚ ਹੋਈ ਇਸ ਛਾਪੇਮਾਰੀ ਇਸੇ ਕੇਸ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਦੋ ਦਿਨਾਂ ਤੋਂ ਇਹ ਛਾਪੇਮਾਰੀ ਚੱਲ ਰਹੀ ਹੈ। ਇਸ ਘੁਟਾਲੇ ਸੰਬੰਧੀ ਈ.ਡੀ. ਵਲੋਂ ਦਸਤਾਵੇਜ਼ ਇਕੱਠੇ ਕਰਨ ਸੰਬੰਧੀ ਵੀ ਦੱਸਿਆ ਜਾ ਰਿਹਾ ਹੈ। ਬਿਨਾ ਟਿਕਟ ਯਾਤਰੀਆਂ ਤੋਂ ਵਸੂਲਿਆ 2.71 ਕਰੋੜ ਜੁਰਮਾਨਾ ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਜਾਂਚ ਟੀਮ ਵਲੋਂ ਜੁਲਾਈ ਮਹੀਨੇ ਅਣ-ਅਧਿਕਾਰਤ ਅਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ 34,410 ਯਾਤਰੀਆਂ ਤੋਂ ਲਗਭਗ 2.71 ਕਰੋੜ ਦਾ ਜ਼ੁਰਮਾਨਾ ਵਸੂਲਿਆ ਗਿਆ ਹੈ। ਡਿਵੀਜ਼ਨ ਦੇ ਮੁੱਖ ਸਟੇਸ਼ਨਾਂ ‘ਤੇ ਸਫਾਈ ਬਣਾਈ ਰੱਖਣ ਅਤੇ ਜਨਤਾ ਨੂੰ ਸਟੇਸ਼ਨਾਂ ‘ਤੇ ਕੂੜਾ ਕਰਨ ਤੋਂ ਰੋਕਣ ਅਤੇ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਨਿਯਮਤ ਜਾਂਚ ਕੀਤੀ ਜਾਂਦੀ ਹੈ। ਨਤੀਜੇ ਵਜੋਂ ਜੁਲਾਈ ‘ਚ 137 ਯਾਤਰੀਆਂ ਨੂੰ ਸਟੇਸ਼ਨ ਪਰਿਸਰ ‘ਤੇ ਕੂੜਾ ਸੁੱਟਣ ਲਈ 53,000 ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਗਿਆ। ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ‘ਚ ਟਿਕਟ ਜਾਂਚ ਮੁਹਿੰਮਾਂ ਜਾਰੀ ਰਹਿਣਗੀਆਂ। ਟਿਕਟ ਜਾਂਚ ਦਾ ਮੁੱਖ ਉਦੇਸ਼ ਜਾਇਜ਼ ਯਾਤਰੀਆਂ ਲਈ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਯਕੀਨੀ ਬਣਾਉਣੀ ਹੈ।