ਪਾਕਿ ਦੀ ਦੋ ਸੂਬਿਆਂ ’ਤੇ ਪਕੜ ਹੋਈ ਕਮਜ਼ੋਰ, ਤੀਜੇ ’ਚ ਵੀ ਉੱਠ ਰਹੇ ਬਗ਼ਾਵਤ ਸੁਰ
ਅੰਮ੍ਰਿਤਸਰ, 6 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਆਪਣੇ ਹੀ ਬਾਗ਼ੀ ਹੋਏ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ’ਤੇ ਪਕੜ ਕਮਜ਼ੋਰ ਪੈਂਦੀ ਜਾ ਰਹੀ ਹੈ। ਤੀਜੇ ਸੂਬੇ ਸਿੰਧ ‘ਚ ਕਈ ਦਹਾਕਿਆਂ ਤੋਂ ਸਥਿਤੀ ਧਮਾਕੇਦਾਰ ਬਣੀ ਹੋਈ ਹੈ ਅਤੇ ਉਥੇ ਲਗਾਤਾਰ ‘ਆਜ਼ਾਦ ਦੇਸ਼’ ਦੀ ਮੰਗ ਨੂੰ ਲੈ ਕੇ ਬਗ਼ਾਵਤ ਸੁਰ ਉੱਠ ਰਹੇ ਹਨ।
ਅੰਮ੍ਰਿਤਸਰ, 6 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਆਪਣੇ ਹੀ ਬਾਗ਼ੀ ਹੋਏ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ’ਤੇ ਪਕੜ ਕਮਜ਼ੋਰ ਪੈਂਦੀ ਜਾ ਰਹੀ ਹੈ। ਤੀਜੇ ਸੂਬੇ ਸਿੰਧ ‘ਚ ਕਈ ਦਹਾਕਿਆਂ ਤੋਂ ਸਥਿਤੀ ਧਮਾਕੇਦਾਰ ਬਣੀ ਹੋਈ ਹੈ ਅਤੇ ਉਥੇ ਲਗਾਤਾਰ ‘ਆਜ਼ਾਦ ਦੇਸ਼’ ਦੀ ਮੰਗ ਨੂੰ ਲੈ ਕੇ ਬਗ਼ਾਵਤ ਸੁਰ ਉੱਠ ਰਹੇ ਹਨ। ਇਸ ਦੇ ਨਾਲ ਹੀ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਬਣੀ ਟਕਰਾਅ ਵਾਲੀ ਸਥਿਤੀ ਅਤੇ ਉਥੇ ਵੱਸਦੇ ਕਸ਼ਮੀਰੀਆਂ ਵਲੋਂ ਭਾਰਤ ਨਾਲ ਰਲੇਵੇਂ ਦੀ ਉੱਠ ਰਹੀ ਮੰਗ ਮੌਜੂਦਾ ਸਮੇਂ ਪਾਕਿ ਦਾ ਨਿੱਜੀ ਮਾਮਲਾ ਨਾ ਰਹਿ ਕੇ ਇਕ ਕੌਮਾਂਤਰੀ ਮੁੱਦਾ ਬਣ ਚੁੱਕਿਆ ਹੈ। ਇਸ ਸਭ ਬਾਰੇ ਵਿਸ਼ੇਸ਼ ਗੱਲ ਇਹ ਹੈ ਕਿ ਹੁਣ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਸਮੇਤ ਵੱਡੀ ਗਿਣਤੀ ‘ਚ ਪਾਕਿਸਤਾਨੀ ਸਿਆਸਤਦਾਨ ਅਤੇ ਮੀਡੀਆ ਅਦਾਰੇ ਵੀ ਜਨਤਕ ਤੌਰ ‘ਤੇ ਇਹ ਸਚਾਈ ਕਬੂਲ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ ਦੇ ਚਾਰ ਸੂਬਿਆਂ ‘ਚੋਂ ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਪਾਕਿ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ‘ਚ ਬਗ਼ਾਵਤ ਦਾ ਝੰਡਾ ਚੁੱਕਿਆ ਹੈ। ਇਹ ਸੂਬਾ ਦੇਸ਼ ਦੇ ਲਗਭਗ 45 ਫ਼ੀਸਦੀ ਖੇਤਰ ਨੂੰ ਕਵਰ ਕਰਦਾ ਹੈ ਅਤੇ ਇਸ ਦੀ ਸਰਹੱਦ ਈਰਾਨ ਨਾਲ ਲਗਦੀ ਹੈ। ਬੀ. ਐੱਲ. ਏ. ਦੇ ਹਥਿਆਰਬੰਦ ਲੜਾਕੇ ਇਕ ਵੱਖਰੇ ਦੇਸ਼ ਦੀ ਮੰਗ ਨੂੰ ਲੈ ਕੇ ਲੜ ਰਹੇ ਹਨ।ਪਾਕਿ ਦੇ ਸਰਹੱਦੀ ਸੂਬੇ ਖ਼ੈਬਰ ਪਖਤੂਨਖਵਾ ‘ਚ ਅਫ਼ਗਾਨਿਸਤਾਨ ਦੇ ਤਾਲਿਬਾਨ ਦਾ ਬਹੁਤ ਪ੍ਰਭਾਵ ਹੈ।