ਸਾਫਮਾ ਨੇ 14 ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾਉਣ ਦਾ ਬਦਲਿਆ ਪ੍ਰੋਗਰਾਮ
ਹੁਣ 13 ਦੀ ਰਾਤ ਸਰਹੱਦ ’ਤੇ ਮੋਮਬੱਤੀਆਂ ਜਗਾ ਦਿੱਤਾ ਜਾਵੇਗਾ ਅਮਨ ਤੇ ਸ਼ਾਂਤੀ ਦਾ ਸੁਨੇਹਾ-ਇਮਤਿਆਜ਼ ਆਲਮ
ਅੰਮ੍ਰਿਤਸਰ, 11 ਅਗਸਤ (ਸੁਰਿੰਦਰ ਕੋਛੜ)-ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਨੇ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14 ਅਗਸਤ ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬਤੀਆਂ ਜਗਾ ਕੇ ਅਮਨ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਦੇ ਪ੍ਰੋਗਰਾਮ ’ਚ ਤਬਦੀਲੀ ਕੀਤੀ ਗਈ ਹੈ। ਹੁਣ ਸਾਫਮਾ ਦੇ 150 ਕਾਰਕੁਨ 13 ਅਗਸਤ ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬਤੀਆਂ ਜਗਾਉਣ ਲਈ ਪਹੁੰਚਣਗੇ।
ਅੰਮ੍ਰਿਤਸਰ, 11 ਅਗਸਤ (ਸੁਰਿੰਦਰ ਕੋਛੜ)-ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਨੇ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14 ਅਗਸਤ ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬਤੀਆਂ ਜਗਾ ਕੇ ਅਮਨ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਦੇ ਪ੍ਰੋਗਰਾਮ ’ਚ ਤਬਦੀਲੀ ਕੀਤੀ ਗਈ ਹੈ। ਹੁਣ ਸਾਫਮਾ ਦੇ 150 ਕਾਰਕੁਨ 13 ਅਗਸਤ ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬਤੀਆਂ ਜਗਾਉਣ ਲਈ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ 13-14 ਅਗਸਤ ਦੀ ਦਰਮਿਆਨੀ ਰਾਤ ਨੂੰ ਮੋਮਬਤੀਆਂ ਜਗਾਉਣ ਦੀ ਆਗਿਆ ਦੇਣ ਦਾ ਸੰਕੇਤ ਦਿੱਤਾ ਹੈ। ਇਸ ਤੋਂ ਬਾਅਦ ਸਾਫਮਾ ਦੇ ਬਾਕੀ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਲਾਹੌਰ ’ਚ ਪਾਕਿਸਤਾਨੀ ਸਮੇਂ ਮੁਤਾਬਿਕ ਸ਼ਾਮ 4 ਵਜੇ ਤੋਂ 6 ਵਜੇ ਤੱਕ ਲਾਹੌਰ ਸਥਿਤ ਸਾਫਮਾ ਆਡੀਟੋਰੀਅਮ ’ਚ ‘ਸ਼ਾਂਤੀ (ਅਮਨ) ਨੂੰ ਇਕ ਹੋਰ ਮੌਕਾ ਦਿਓ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਉਪਰੰਤ ਸ਼ਾਮ 6.30 ਤੋਂ 8.30 ਵਜੇ ਤੱਕ ‘ਮਨੁੱਖੀ ਅਧਿਕਾਰਾਂ ਦੀ ਸਥਿਤੀ ਅਤੇ ਟਕਰਾਅ ਦਾ ਹੱਲ’ ਵਿਸ਼ੇ ’ਤੇ ਮਨੁੱਖੀ ਅਧਿਕਾਰ ਕਾਨਫ਼ਰੰਸ ਕਰਵਾਈ ਜਾਵੇਗੀ ਅਤੇ 13 ਅਗਸਤ ਨੂੰ ਰਾਤ 10 ਵਜੇ ਤੋਂ 12.15 ਵਜੇ ਤੱਕ ਵਾਹਗਾ ਸਰਹੱਦੀ ਚੌਕੀ ’ਤੇ ਆਜ਼ਾਦੀ ਘੁਲਾਟੀਆਂ ਦੀ ਯਾਦ ’ਚ ਮੋਮਬਤੀਆਂ ਜਗਾ ਕੇ ਅਮਨ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇਗਾ। ਇਮਤਿਆਜ਼ ਆਲਮ ਨੇ ਕਿਹਾ ਕਿ ਬਦਲੇ ਪ੍ਰੋਗਰਾਮ ਮੁਤਾਬਿਕ ਹੁਣ 14 ਅਗਸਤ ਨੂੰ ਸ਼ਾਮ 4 ਤੋਂ 7 ਵਜੇ ਤੱਕ ਸਾਫਮਾ ਪਾਕਿਸਤਾਨ ਵਲੋਂ ਹਿੰਦ-ਪਾਕਿ ਦੋਸਤੀ ਮੰਚ ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਾਫਮਾ ਆਡੀਟੋਰੀਅਮ ‘ਚ ਪੀਪਲਜ਼ ਰਾਈਟਸ ਇਨਫੋਰਸਮੈਂਟ ਮੂਵਮੈਂਟ ਵਲੋਂ ‘ਆਜ਼ਾਦੀ ਅਤੇ ਅਧਿਕਾਰ’ ਵਿਸ਼ੇ ’ਤੇ ਸੈਮੀਨਾਰ ਅਤੇ ਮੁਸ਼ਾਇਰਾ ਵੀ ਕਰਵਾਇਆ ਜਾਵੇਗਾ।