ਕਾਰ ਛੱਪੜ ’ਚ ਡਿੱਗੀ-3 ਦੀ ਮੌਤ-2 ਦੀ ਹਾਲਤ ਨਾਜ਼ੁਕ
ਰਾਏਕੋਟ (ਜਗਰਾਉਂ), 13 ਅਗਸਤ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਰਾਏਕੋਟ-ਜਗਰਾਉਂ ਰੋਡ ’ਤੇ ਪੈਂਦੇ ਪਿੰਡ ਬੱਸੀਆਂ ਵਿਖੇ ਛੱਪੜ ਵਿਚ ਬੀਤੀ ਰਾਤ 1 ਵਜੇ ਦੇ ਕਰੀਬ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਰਕਰਾਂ ਦੀ ਕਾਰ ਬੇਕਾਬੂ ਹੋ ਕੇ ਡਿੱਗਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਸ ਦੌਰਾਨ 3 ਵਿਅਕਤੀਆਂ ਦੀ ਮੌਕੇ ਉੱਪਰ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ 2 ਵਿਅਕਤੀਆਂ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਕਾਰ ਸਵਾਰ ਆਪਣੀ ਜੇਟਾ ਕਾਰ ਪੀ.
ਸ
ਸਦੀਪ ਸਿੰਘ, ਬਲਕਾਰ ਸਿੰਘ ਤੇ ਵਿਸ਼ਾਲ ਗਰਗ ਦੀਆਂ ਪੁਰਾਣੀਆਂ ਤਸਵੀਰਾਂ।
14-08-2026
ਰਾਏਕੋਟ (ਜਗਰਾਉਂ), 13 ਅਗਸਤ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਰਾਏਕੋਟ-ਜਗਰਾਉਂ ਰੋਡ ’ਤੇ ਪੈਂਦੇ ਪਿੰਡ ਬੱਸੀਆਂ ਵਿਖੇ ਛੱਪੜ ਵਿਚ ਬੀਤੀ ਰਾਤ 1 ਵਜੇ ਦੇ ਕਰੀਬ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਰਕਰਾਂ ਦੀ ਕਾਰ ਬੇਕਾਬੂ ਹੋ ਕੇ ਡਿੱਗਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਸ ਦੌਰਾਨ 3 ਵਿਅਕਤੀਆਂ ਦੀ ਮੌਕੇ ਉੱਪਰ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ 2 ਵਿਅਕਤੀਆਂ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਇਹ ਕਾਰ ਸਵਾਰ ਆਪਣੀ ਜੇਟਾ ਕਾਰ ਪੀ.ਬੀ. 11 ਡੀ.ਈ. 9182 ’ਤੇ ਸਵਾਰ ਹੋ ਕੇ ਨਕੋਦਰ ਵਿਖੇ ਪੀਰ ਦੀ ਦਰਗਾਹ ’ਤੇ ਮੱਥਾ ਟੇਕਣ ਲਈ ਗਏ ਸਨ, ਪ੍ਰੰਤੂ ਜਦ ਉਹ ਨਕੋਦਰ ਤੋਂ ਵਾਪਸ ਦਿੜ੍ਹਬੇ ਵੱਲ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਪਿੰਡ ਬੱਸੀਆਂ ਵਿਖੇ ਪੁੱਜੇ ਤਾਂ ਕਾਰ ਸਾਹਮਣੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਛੱਪੜ ਵਿਚ ਜਾ ਡਿੱਗੀ।ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ‘ਆਪ’ ਵਰਕਰ ਸੰਦੀਪ ਸਿੰਘ, ਬਲਕਾਰ ਸਿੰਘ ਤੇ ਵਿਸ਼ਾਲ ਗਰਗ ਦੀ ਮੌਕੇ ਉੱਪਰ ਮੌਤ ਹੋ ਗਈ, ਜਦਕਿ ਗੱਡੀ ਵਿਚ ਸਵਾਰ 2 ਵਿਅਕਤੀ ਪੁਨੀਲ ਗੋਇਲ ਤੇ ਬਿਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਬੂਲੈਂਸ ਦੀ ਮਦਦ ਇਲਾਜ ਲਈ ਜਗਰਾਉਂ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜ਼ਖ਼ਮੀਆਂ ਨੂੰ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਸਦਰ ਰਾਏਕੋਟ ਦੇ ਏ.ਐੱਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਤਿੰਨੇ ਮ੍ਰਿਤਕ ਵਿਅਕਤੀਆਂ ਦੀ ਲਾਸ਼ਾਂ ਨੂੰ ਛੱਪੜ ਵਿਚੋਂ ਕੱਢ ਕੇ ਸਿਵਲ ਹਸਪਤਾਲ ਜਗਰਾਉਂ ਦੀ ਮੁਰਚਰੀ ਲਈ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ਦੀ ਖ਼ਬਰ ਮਿਲਦੇ ਹੀ ਆਮ ਆਦਮੀ ਪਾਰਟੀ ਹਲਕਾ ਰਾਏਕੋਟ ’ਚ ਸੋਗ ਦੀ ਲਹਿਰ ਦੌੜ ਗਈ, ਉਥੇ ਹੀ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ‘ਆਪ’ ਵਰਕਰਾਂ ਦੀ ਇਸ ਦਰਦਨਾਕ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਦਿੜ੍ਹਬਾ ਵਿਖੇ ਸੌਗ ਦੀ ਲਹਿਰ ਦਿੜ੍ਹਬਾ ਮੰਡੀ, ਕੌਹਰੀਆਂ, (ਜਸਵੀਰ ਸਿੰਘ ਔਜਲਾ, ਸੁਨੀਲ ਗਰਗ)-ਬੀਤੀ ਰਾਤ ਪਿੰਡ ਬੱਸੀਆਂ ਵਿਖੇ ਹੋਏ ਇਕ ਦਰਦਨਾਕ ਹਾਦਸੇ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਆਮ ਆਦਮੀ ਪਾਰਟੀ ਦੇ ਟਰੇਡ ਕਮਿਸ਼ਨ ਦਿੜ੍ਹਬਾ ਦੇ ਚੇਅਰਮੈਨ ਅਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਭੂਆ ਦਾ ਬੇਟਾ ਤੇ ਉਸ ਦੇ ਦੋਸਤ ਨਕੋਦਰ ਮੇਲੇ ’ਤੇ ਮੱਥਾ ਟੇਕਣ ਗਏ ਸੀ ਅਤੇ ਵਾਪਸੀ ਰਸਤੇ ਵਿਚ ਪਿੰਡ ਬੱਸੀਆਂ ਨੇੜੇ ਪਹੁੰਚ ਕੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਿੰਡ ਦੇ ਬਾਹਰਵਾਰ ਬਣੇ ਛੱਪੜ ਵਿਚ ਡਿੱਗ ਪਈ। ਉਨ੍ਹਾਂ ਕਿਹਾ ਕਿ ਦੋ ਮ੍ਰਿਤਕ ਨੌਜਵਾਨ ਦਿੜ੍ਹਬਾ ਕਸਬੇ ਦੇ ਵਸਨੀਕ ਤੇ ਇਕ ਨੌਜਵਾਨ ਸ਼ੁਤਰਾਣਾ ਪਟਿਆਲੇ ਨਾਲ ਸੰਬੰਧਿਤ ਸੀ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਵਿਸ਼ਾਲ ਗਰਗ ਪੁੱਤਰ ਸੁਭਾਗ ਗਰਗ ਦੋ ਭੈਣਾਂ, ਭਰਾ ਤੇ ਮਾਤਾ-ਪਿਤਾ ਨੂੰ ਰੋਂਦਿਆਂ ਛੱਡ ਗਿਆ ਹੈ। ਦਿੜ੍ਹਬਾ ਦੇ ਨਜ਼ਦੀਕੀ ਪਿੰਡ ਰੋਗਲੇ ਦਾ ਨੌਜਵਾਨ ਪੰਚ ਬਲਕਾਰ ਸਿੰਘ (30)ਆਪਣੇ ਪਿੱਛੇ ਦੋ ਕੁੜੀਆਂ, ਇਕ ਮੁੰਡਾ, ਪਤਨੀ ਅਤੇ ਮਾਤਾ-ਪਿਤਾ ਨੂੰ ਰੋਂਦਿਆਂ ਛੱਡ ਗਿਆ ਹੈ, ਜਦੋਂਕਿ ਤੀਜਾ ਨੌਜਵਾਨ ਸੰਦੀਪ ਸਿੰਘ ਵਿਰਕ ਪੁੱਤਰ ਜਸਵੰਤ ਸਿੰਘ ਵਿਰਕ ਪਟਿਆਲੇ ਦੇ ਨਾਲ ਸੰਬੰਧਿਤ ਸੀ। ਉਨ੍ਹਾਂ ਦੱਸਿਆ ਕਿ ਵਿਸਾਲ ਗਰਗ ਦਾ ਸੰਸਕਾਰ ਦਿੜ੍ਹਬਾ ਵਿਖੇ ਅੱਜ ਕੀਤਾ ਜਾਵੇਗਾ ਤੇ ਬਲਕਾਰ ਸਿੰਘ ਦਾ ਪਿੰਡ ਰੋਗਲਾ ਵਿਖੇ ਕੀਤਾ ਜਾਵੇਗਾ।