13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮਾਤਾ ਚਰਨਜੀਤ ਕੌਰ ਨੰਨੜੇ ਨੂੰ ਸ਼ਰਧਾਂਜਲੀਆਂ ਭੇਟ

ਧੂਰੀ, 13 ਅਗਸਤ (ਲਖਵੀਰ ਸਿੰਘ ਧਾਂਦਰਾ)-ਸਥਾਨਕ ਪਰਮ ਐਗਰੋ ਇੰਡਸਟਰੀਜ਼ ਦੇ ਮਾਲਕ ਤੇਜਿੰਦਰ ਸਿੰਘ ਨੰਨੜੇ ਦੇ ਮਾਤਾ ਚਰਨਜੀਤ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਸ੍ਰੀ ਸਨਾਤਨ ਧਰਮ ਆਸ਼ਰਮ ਵਿਖੇ ਕਰਵਾਇਆ ਗਿਆ, ਜਿਸ ’ਚ ਇਲਾਕੇ ਦੇ ਵੱਡੀ ਗਿਣਤੀ ‘ਚ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਵਪਾਰਕ ਜੱਥੇਬੰਦੀਆਂ ਦੇ ਆਗੂਆਂ ਅਤੇ ਕੌਸਲਰਾਂ, ਪੰਤਵਤਿਆਂ ਨੇ ਸ਼ਿਰਕਤ ਕੀਤੀ। ਹਜ਼ੂਰੀ ਰਾਗੀ ਬਹਾਦਰ ਸਿੰਘ ਸੁਨਾਮ ਨੇ ਵੈਰਾਗਮਈ ਕੀਰਤਨ ਕੀਤਾ।

Ad Position 21
No active advertisement
ਅਜੀਤ ਡੈਸਕ 14-08-2026
ਧੂਰੀ, 13 ਅਗਸਤ (ਲਖਵੀਰ ਸਿੰਘ ਧਾਂਦਰਾ)-ਸਥਾਨਕ ਪਰਮ ਐਗਰੋ ਇੰਡਸਟਰੀਜ਼ ਦੇ ਮਾਲਕ ਤੇਜਿੰਦਰ ਸਿੰਘ ਨੰਨੜੇ ਦੇ ਮਾਤਾ ਚਰਨਜੀਤ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਸ੍ਰੀ ਸਨਾਤਨ ਧਰਮ ਆਸ਼ਰਮ ਵਿਖੇ ਕਰਵਾਇਆ ਗਿਆ, ਜਿਸ ’ਚ ਇਲਾਕੇ ਦੇ ਵੱਡੀ ਗਿਣਤੀ ‘ਚ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਵਪਾਰਕ ਜੱਥੇਬੰਦੀਆਂ ਦੇ ਆਗੂਆਂ ਅਤੇ ਕੌਸਲਰਾਂ, ਪੰਤਵਤਿਆਂ ਨੇ ਸ਼ਿਰਕਤ ਕੀਤੀ। ਹਜ਼ੂਰੀ ਰਾਗੀ ਬਹਾਦਰ ਸਿੰਘ ਸੁਨਾਮ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਦਲਵੀਰ ਸਿੰਘ ਗੋਲਡੀ ਖੰਗੂੜਾ, ਆਮ ਆਦਮੀ ਪਾਰਟੀ ਦੇ ਆਗੂਆਂ ‘ਚ ਡਾ. ਅਨਵਰ ਭਸੌੜ, ਸਤਿੰਦਰ ਸਿੰਘ ਚੱਠਾ, ਅਕਾਲੀ ਆਗੂ ਹਰੀ ਸਿੰਘ ਪ੍ਰੀਤ, ਰਣਜੀਤ ਸਿੰਘ ਰੰਧਾਵਾ ਕਾਤਰੋਂ, ਗੁਰਮੀਤ ਸਿੰਘ ਕਲਾਰਮਾਜਰਾ ਲੁਧਿਆਣਾ, ਭੂਪਿੰਦਰ ਸਿੰਘ ਭਲਵਾਨ, ਮਲਕੀਤ ਸਿੰਘ ਚੰਗਾਲ, ਰਾਈਸਿਲਾ ਦੇ ਚੇਅਰਮੈਨ ਡਾ. ਏ.ਆਰ. ਸ਼ਰਮਾ, ਸੰਗਰੂਰ ਇੰਡਸਟਰੀ ਚੈਂਬਰ ਦੇ ਪ੍ਰਧਾਨ ਸ਼ਸੀ ਭੂਸ਼ਣ ਬਾਂਸਲ, ਭਾਜਪਾ ਆਗੂ ਉਂਕਾਰ ਸਿੰਘ ਸਿੱਧੂ, ਰਣਦੀਪ ਸਿੰਘ ਦਿਓਲ, ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਸਵਰਨਜੀਤ ਸਿੰਘ ਐਮ.ਡੀ. ਦਸਮੇਸ਼ ਕੰਬਾਇਨ ਅਮਰਗੜ੍ਹ, ਕਾਂਗਰਸੀ ਆਗੂ ਗੁਰਬਖ਼ਸ ਸਿੰਘ ਗੁੱਡੂ, ਹਰਦੀਪ ਸਿੰਘ ਨੰਨੜੇ, ਪ੍ਰਸੋਤਮ ਗਰਗ ਕਾਲਾ, ਸੰਦੀਪ ਤਾਇਲ ਜੌਲੀ,ਕੁਲਵੀਰ ਸਿੰਘ ਬਿੱਟੂ, ਰਾਮਗੜ੍ਹੀਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ, ਬਿਲਡਿੰਗ ਠੇਕੇਦਾਰ ਕਮੇਟੀ ਦੇ ਪ੍ਰਧਾਨ ਜਸਦੇਵ ਸਿੰਘ ਜੱਸਾ, ਬਲਵਿੰਦਰ ਸਿੰਘ ਬਿੱਲੂ, ਬਰਜੇਸ਼ਵਰ ਗੋਇਲ, ਲਖਵੀਰ ਸਿੰਘ ਬਮਾਲ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਆਦਿ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਬੁਲਾਰਿਆਂ ਨੇ ਜ਼ਿੰਦਗੀ ‘ਚ ਮਾਂ ਦੇ ਵਿਛੋੜੇ ਬਾਰੇ ਦੱਸਦਿਆਂ ਕਿਹਾ ਕਿ ਮਾਤਾ-ਪਿਤਾ ਦਾ ਵਿਛੋੜਾ ਮਨੁੱਖ ਲਈ ਦੁਖਦਾਈ ਹੁੰਦਾ ਹੈ। ਮੰਚ ਸੰਚਾਲਨ ਦੀ ਕਾਰਵਾਈ ਜਸਦੇਵ ਸਿੰਘ ਜੱਸਾ ਨੇ ਬਾਖੂਬੀ ਨਿਭਾਈ। ਗੁਰਮੀਤ ਸਿੰਘ ਕਲਾਰ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਈਸੜੂ ਵਿਖੇ ਹੋਣ ਵਾਲੀ ਰੈਲੀ ’ਤੇ ਵੀ ਧੜੇਬੰਦੀ ਦਾ ਪਰਛਾਵਾਂ 3 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਵਲੋਂ ਸੂਬ... ਅਗਲੀ ਖ਼ਬਰ ਜੇ ਪੰਜਾਬ ਦੀਆਂ ਮਿੱਲਾਂ ਵਿਚੋਂ ਬਕਾਇਆ ਚੌਲ ਨਾ ਚੁੱਕਿਆ ਤਾਂ ਸਖ਼ਤ ਫ਼ੈਸਲਾ ਲਵਾਂਗੇ-ਤਰਸੇਮ ਸੈਣੀ
Ad Position 24