13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕਾਂਗਰਸ ਦੀ ਈਸੜੂ ਵਿਖੇ ਹੋਣ ਵਾਲੀ ਰੈਲੀ ’ਤੇ ਵੀ ਧੜੇਬੰਦੀ ਦਾ ਪਰਛਾਵਾਂ 3 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਵਲੋਂ ਸੂਬਾ ਪ੍ਰਧਾਨ ਨੂੰ ਅਣਗੌਲਿਆਂ ਕਰ ਚੰਨੀ ਦੇ ਵੱਡੇ ਪੋਸਟਰ ਲਗਾਏ ਰਾਜਦੀਪ ਸਿੰਘ ਅਲਬੇਲਾ

ਮਾਛੀਵਾੜਾ ਸਾਹਿਬ, 13 ਅਗਸਤ-15 ਅਗਸਤ ਨੂੰ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਈਸੜੂ ਵਿਖੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਦੀ ਯਾਦ ਵਿਚ ਕਾਂਗਰਸ ਪਾਰਟੀ ਵਲੋਂ ਸਿਆਸੀ ਰੈਲੀ ਕਰਵਾਈ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਵਿਚ ਜੋ ਧੜੇਬੰਦੀ ਉੱਭਰ ਕੇ ਆਈ ਹੈ, ਉਸ ਦਾ ਪਰਛਾਵਾਂ ਇਸ ਰੈਲੀ ਦੇ ਪੋਸਟਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।

Ad Position 21
No active advertisement
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੋਸਟਰ, ਜਿਸ ਵਿਚ ਪਾਰਟੀ ਪ੍ਰਧਾਨ ਵੜਿੰਗ ਨੂੰ ਅਣਗੌਲਿਆਂ ਕੀਤਾ ਗਿਆ। ਤਸਵੀਰ : ਰਾਜਦੀਪ ਅਲਬੇਲਾ 14-08-2026
ਮਾਛੀਵਾੜਾ ਸਾਹਿਬ, 13 ਅਗਸਤ-15 ਅਗਸਤ ਨੂੰ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਈਸੜੂ ਵਿਖੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਦੀ ਯਾਦ ਵਿਚ ਕਾਂਗਰਸ ਪਾਰਟੀ ਵਲੋਂ ਸਿਆਸੀ ਰੈਲੀ ਕਰਵਾਈ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਵਿਚ ਜੋ ਧੜੇਬੰਦੀ ਉੱਭਰ ਕੇ ਆਈ ਹੈ, ਉਸ ਦਾ ਪਰਛਾਵਾਂ ਇਸ ਰੈਲੀ ਦੇ ਪੋਸਟਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਵਲੋਂ ਕੀਤੀ ਜਾ ਰਹੀ ਰਾਜਨੀਤਿਕ ਰੈਲੀ ਵਿਚ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ 3 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨੇ ਜੋ ਪੋਸਟਰ ਲਗਾਏ ਹਨ, ਉਸ ਵਿਚ ਆਪਣੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਣਗੌਲਿਆ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵਾਲੇ ਵੱਡੇ ਪੋਸਟਰ ਲਗਾ ਕੇ ਇਹ ਦਰਸਾਇਆ ਹੈ ਕਿ ਉਹ ਚੰਨੀ ਦੇ ਸਮਰਥਕ ਹਨ। ਖੰਨਾ ਵਿਧਾਨ ਸਭਾ ਹਲਕਾ ਤੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਪਾਇਲ ਤੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਜੋ ਕਿ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੁੰਦੇ ਹਨ ਅਤੇ ਉਨ੍ਹਾਂ ਵਲੋਂ ਚੰਨੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਕਿ ਉਕਤ ਆਗੂ ਨੂੰ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅੱਗੇ ਲਿਆਂਦਾ ਜਾਵੇ। ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਵਲੋਂ ਆਪਣੇ 8 ਦਿਨਾਂ ਪੰਜਾਬ ਦੌਰੇ ਦੌਰਾਨ ਕੀਤੀਆਂ ਗਈਆਂ ਮੀਟਿੰਗਾਂ ਵਿਚ ਪਾਰਟੀ ਵਿਚ ਫੈਲੀ ਧੜੇਬੰਦੀ ਨੂੰ ਖ਼ਤਮ ਕਰਨ ਦੇ ਯਤਨ ਤਾਂ ਕੀਤੇ ਪਰ ਇਹ ਘਟਣ ਦੀ ਬਜਾਏ ਇਸ ਕਦਰ ਵਧ ਗਈ ਕਿ ਕਾਂਗਰਸੀ ਵਰਕਰ ਖੁੱਲ੍ਹ ਕੇ ਚੰਨੀ ਦੇ ਹੱਕ ਵਿਚ ਇਨ੍ਹਾਂ ਰੈਲੀਆਂ ‘ਚ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਖੰਨਾ ਵਿਖੇ ਹੋਈ ਰੈਲੀ ਦੌਰਾਨ ਵੀ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਸੰਬੋਧਨ ਦੌਰਾਨ ਸਾਬਕਾ ਮੰਤਰੀ ਗੁਰਕੀਰਤ ਕੋਟਲੀ ‘ਤੇ ਮਿੱਠੇ ਢੰਗ ਨਾਲ ਤਿੱਖੇ ਸ਼ਬਦੀ ਵਾਰ ਕੀਤੇ ਕਿ ਉਹ ਸਾਬਕਾ ਮੁੱਖ ਮੰਤਰੀ ਚੰਨੀ ਦਾ ਜ਼ਿਆਦਾ ਸਮਰਥਨ ਨਾ ਕਰਨ। ਇਸ ਦੇ ਬਾਵਜੂਦ ਵੀ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਖੰਨਾ, ਪਾਇਲ ਤੇ ਸਮਰਾਲਾ ਦੇ ਪਾਰਟੀ ਇੰਚਾਰਜਾਂ ਦੀ ਤਿੱਕੜੀ ਨੇ ਈਸੜੂ ਦੀ ਰਾਜਨੀਤਿਕ ਰੈਲੀ ਵਿਚ ਸਭ ਤੋਂ ਵੱਡੀਆਂ ਸਾਬਕਾ ਮੁੱਖ ਮੰਤਰੀ ਚੰਨੀ ਵਾਲੀਆਂ ਤਸਵੀਰਾਂ ਲਗਾ ਕੇ ਇਹ ਦਰਸਾ ਦਿੱਤਾ ਕਿ ਉਹ ਚੰਨੀ ਨਾਲ ਚੱਟਾਨ ਵਾਂਗ ਖੜੇ ਹਨ। ਪੰਜਾਬ ਦੀ ਕਾਂਗਰਸ ਵਿਚ ਵਧਦੀ ਜਾ ਰਹੀ ਧੜੇਬੰਦੀ ਕਾਰਨ ਜਿਥੇ ਵਰਕਰਾਂ ਵਿਚ ਨਿਰਾਸ਼ਾ ਹੈ, ਉਥੇ ਹਾਈਕਮਾਨ ਵਲੋਂ ਯਤਨ ਕਰਨ ਦੇ ਬਾਵਜੂਦ ਵੀ ਇਸ ਦਾ ਖ਼ਤਮ ਨਾ ਹੋਣਾ ਚਿੰਤਾ ਵਿਸ਼ਾ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸਾਫਮਾ ਵਲੋਂ ਲਾਹੌਰ ’ਚ ‘ਅਮਨ ਨੂੰ ਇਕ ਹੋਰ ਮੌਕਾ ਦਿਓ’ ਸੈਮੀਨਾਰ ਭਾਰਤ-ਪਾਕਿ ਜੰਗੀ ਬਿਆਨਬਾਜ਼ੀ ਤੋਂ ਬਚਣ-ਇਮਤਿਆਜ਼ ਆਲਮ ਅਗਲੀ ਖ਼ਬਰ ਮਾਤਾ ਚਰਨਜੀਤ ਕੌਰ ਨੰਨੜੇ ਨੂੰ ਸ਼ਰਧਾਂਜਲੀਆਂ ਭੇਟ
Ad Position 24