13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਾਫਮਾ ਵਲੋਂ ਲਾਹੌਰ ’ਚ ‘ਅਮਨ ਨੂੰ ਇਕ ਹੋਰ ਮੌਕਾ ਦਿਓ’ ਸੈਮੀਨਾਰ ਭਾਰਤ-ਪਾਕਿ ਜੰਗੀ ਬਿਆਨਬਾਜ਼ੀ ਤੋਂ ਬਚਣ-ਇਮਤਿਆਜ਼ ਆਲਮ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਵਲੋਂ ਅੱਜ ਸ਼ਾਮ ਹਿੰਦ-ਪਾਕਿ ਦੋਸਤੀ ਮੰਚ ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਲਾਹੌਰ ਸਥਿਤ ਸਾਫਮਾ ਆਡੀਟੋਰੀਅਮ ’ਚ ‘ਸ਼ਾਂਤੀ (ਅਮਨ) ਨੂੰ ਇਕ ਹੋਰ ਮੌਕਾ ਦਿਓ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ‘ਮਨੁੱਖੀ ਅਧਿਕਾਰਾਂ ਦੀ ਸਥਿਤੀ ਅਤੇ ਟਕਰਾਅ ਦਾ ਹੱਲ’ ਵਿਸ਼ੇ ’ਤੇ ਕਰਵਾਈ ਜਾਣ ਵਾਲੀ ਮਨੁੱਖੀ ਅਧਿਕਾਰ ਕਾਨਫ਼ਰੰਸ ’ਚ ਸਾਫਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਸਮੇਤ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ, ਸੰਪਾਦਕ ਰਾਸ਼ਿਦ ਰਹਿਮਾਨ, ਮੁਜੀਬੁਰ ਰਹਿਮਾਨ ਸ਼ਮੀ, ਖਲਕ ਪਾਰਟੀ ਦੇ ਜਨਰਲ ਸਕੱਤਰ ਡਾ.

Ad Position 21
No active advertisement
ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਵਲੋਂ ਅੱਜ ਸ਼ਾਮ ਹਿੰਦ-ਪਾਕਿ ਦੋਸਤੀ ਮੰਚ ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਲਾਹੌਰ ਸਥਿਤ ਸਾਫਮਾ ਆਡੀਟੋਰੀਅਮ ’ਚ ‘ਸ਼ਾਂਤੀ (ਅਮਨ) ਨੂੰ ਇਕ ਹੋਰ ਮੌਕਾ ਦਿਓ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ‘ਮਨੁੱਖੀ ਅਧਿਕਾਰਾਂ ਦੀ ਸਥਿਤੀ ਅਤੇ ਟਕਰਾਅ ਦਾ ਹੱਲ’ ਵਿਸ਼ੇ ’ਤੇ ਕਰਵਾਈ ਜਾਣ ਵਾਲੀ ਮਨੁੱਖੀ ਅਧਿਕਾਰ ਕਾਨਫ਼ਰੰਸ ’ਚ ਸਾਫਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਸਮੇਤ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ, ਸੰਪਾਦਕ ਰਾਸ਼ਿਦ ਰਹਿਮਾਨ, ਮੁਜੀਬੁਰ ਰਹਿਮਾਨ ਸ਼ਮੀ, ਖਲਕ ਪਾਰਟੀ ਦੇ ਜਨਰਲ ਸਕੱਤਰ ਡਾ. ਅਮਾਰ ਜਾਨ, ਸਾਇਦਾ ਦੀਪ, ਮੁਹੰਮਦ ਤਸ਼ੀਨ, ਫ਼ਿਕਰ ਓ ਅਮਲ ਹੁਮਾ ਜ਼ਮਾਨ ਖਾਨ, ਹੁਸੈਨ ਨਕੀ, ਐਡਵੋਕੇਟ ਆਬਿਦ ਸਾਕੀ, ਰਾਬੀਆ ਬਾਜਵਾ, ਐਡਵੋਕੇਟ ਹੈਦਰ ਬੱਟ, ਫ਼ਾਰੂਕ ਤਾਰਿਕ, ਸਾਇਦਾ ਫ਼ਜ਼ਲ ਆਦਿ ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਦੇ ਅੰਤ ’ਚ ਇਮਤਿਆਜ਼ ਆਲਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ, ਲੋਕਤੰਤਰ ਅਤੇ ਸ਼ਾਂਤੀ ਲਈ ਕੀਤੀ ਜਾ ਰਹੀ ਜੱਦੋ ਜ਼ਾਹਦ ਦੇ ਬਾਵਜੂਦ ਅਸੀਂ ਆਜ਼ਾਦੀ ਸੰਘਰਸ਼ ਦੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਤੋਂ ਬਹੁਤ ਦੂਰ ਹਾਂ। ਉਨ੍ਹਾਂ ਨੇ ਭਾਰਤ ਅਤੇ ਪਾਕਿ ਵਿਚਕਾਰ ਲਗਾਤਾਰ ਜਾਰੀ ਸ਼ੀਤ ਯੁੱਧ, ਮੀਡੀਆ ਯੁੱਧ, ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ, ਅਫ਼ਗਾਨਿਸਤਾਨ ਅਤੇ ਹੋਰ ਥਾਵਾਂ ਤੋਂ ਪੈਦਾ ਹੋਣ ਵਾਲੇ ਅੱਤਵਾਦ ਅਤੇ ‘ਪ੍ਰੌਕਸੀ’ ਯੁੱਧਾਂ ਨੂੰ ਜਾਰੀ ਰੱਖਣ ਦੀ ਨਿੰਦਾ ਕਰਦਿਆਂ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ’ਚ ਧਾਰਮਿਕ ਅਤੇ ਨਸਲੀ ਅੱਤਵਾਦੀਆਂ ਵਲੋਂ ਅੱਤਵਾਦ ’ਚ ਕੀਤੇ ਵਾਧੇ ਦੀ ਵੀ ਤਿੱਖੇ ਸ਼ਬਦਾਂ ’ਚ ਨਿੰਦਾ ਕੀਤੀ।ਇਮਤਿਆਜ਼ ਆਲਮ ਨੇ ਭਾਰਤ ਪਾਕਿ ਸਰਕਾਰਾਂ ਨੂੰ ਜੰਗੀ ਬਿਆਨਬਾਜ਼ੀ ਤੋਂ ਬਚਣ ਅਤੇ ਕੂਟਨੀਤਕ ਸੰਬੰਧਾਂ ਨੂੰ ਆਮ ਬਣਾਉਂਦੇ ਹੋਏ ਨਿਰਵਿਘਨ ਗੱਲਬਾਤ ਨੂੰ ਬਹਾਲ ਕਰਨ ਦਾ ਵੀ ਸੁਝਾਅ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਸੰਘਰ ’ਚ 15 ਸਾਲਾ ਹਿੰਦੂ ਲੜਕੀ ਅਗਵਾ-ਜ਼ਬਰਦਸਤੀ ਕਰਵਾਇਆ ਨਿਕਾਹ ਅਗਲੀ ਖ਼ਬਰ ਕਾਂਗਰਸ ਦੀ ਈਸੜੂ ਵਿਖੇ ਹੋਣ ਵਾਲੀ ਰੈਲੀ ’ਤੇ ਵੀ ਧੜੇਬੰਦੀ ਦਾ ਪਰਛਾਵਾਂ 3 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਵਲੋਂ ਸੂਬ...
Ad Position 24