18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਾਕਿ ਵਲੋਂ ਚਨਾਬ ਦੇ ਨਾਲ ਲਗਦੇ ਇਲਾਕਿਆਂ ਲਈ ਅਲਰਟ ਜਾਰੀ ਭਾਰਤ ’ਤੇ ਸਲਾਲ ਡੈਮ ਦੇ ਸਾਰੇ ਗੇਟ ਖੋਲ੍ਹਣ ਕਾਰਨ ਹੜ੍ਹ ਆਉਣ ਦਾ ਲਗਾਇਆ ਦੋਸ਼

ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹੜ੍ਹ ਪੂਰਵ ਅਨੁਮਾਨ ਵਿਭਾਗ ਨੇ ਭਾਰਤ ’ਤੇ ਸਲਾਲ ਡੈਮ ਦੇ ਸਾਰੇ ਸਪਿਲਵੇਅ ਗੇਟ ਪੂਰੀ ਤਰ੍ਹਾਂ ਖੋਲ੍ਹ ਕੇ ਚਨਾਬ ਨਦੀ ਰਾਹੀਂ ਪਾਕਿ ਵੱਲ ਲਗਭਗ 150,000 ਕਿਊਸਿਕ ਹੜ੍ਹ ਦਾ ਪਾਣੀ ਛੱਡਣ ਦਾ ਦੋਸ਼ ਲਗਾਇਆ ਹੈ। ਵਿਭਾਗ ਵਲੋਂ ਇਸ ਸਥਿਤੀ ਦੇ ਮੱਦੇਨਜ਼ਰ ਚਨਾਬ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ।

Ad Position 21
No active advertisement
ਸਲਾਲ ਡੈਮ ਦਾ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 18-08-2026
ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹੜ੍ਹ ਪੂਰਵ ਅਨੁਮਾਨ ਵਿਭਾਗ ਨੇ ਭਾਰਤ ’ਤੇ ਸਲਾਲ ਡੈਮ ਦੇ ਸਾਰੇ ਸਪਿਲਵੇਅ ਗੇਟ ਪੂਰੀ ਤਰ੍ਹਾਂ ਖੋਲ੍ਹ ਕੇ ਚਨਾਬ ਨਦੀ ਰਾਹੀਂ ਪਾਕਿ ਵੱਲ ਲਗਭਗ 150,000 ਕਿਊਸਿਕ ਹੜ੍ਹ ਦਾ ਪਾਣੀ ਛੱਡਣ ਦਾ ਦੋਸ਼ ਲਗਾਇਆ ਹੈ। ਵਿਭਾਗ ਵਲੋਂ ਇਸ ਸਥਿਤੀ ਦੇ ਮੱਦੇਨਜ਼ਰ ਚਨਾਬ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸਲਾਲ ਡੈਮ ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਚਨਾਬ ਦਰਿਆ ’ਤੇ 690 ਮੈਗਾਵਾਟ ਦਾ ਇਕ ਵੱਡਾ ਰਨ-ਆਫ-ਦਿ-ਰਿਵਰ ਪਣ-ਬਿਜਲੀ ਪ੍ਰਾਜੈਕਟ ਹੈ। ਪਾਕਿਸਤਾਨ ਦੇ ਹੜ੍ਹ ਪੂਰਵ ਵਿਭਾਗ ਕਿਹਾ ਕਿ ਸਲਾਲ ਡੈਮ ਦੇ ਸਾਰੇ ਸਪਿਲਵੇਅ ਗੇਟ ਪੂਰੀ ਤਰ੍ਹਾਂ ਖੋਲ੍ਹਣ ਨਾਲ ਚਨਾਬ ’ਤੇ ਹੈੱਡ ਮਰਾਲਾ, ਖਾਨਕੀ ਅਤੇ ਕਾਦਿਰਾਬਾਦ ਬੈਰਾਜਾਂ ’ਤੇ ਗੰਭੀਰ ਦਬਾਅ ਪੈ ਸਕਦਾ ਹੈ। ਅਗਲੇ 48 ਘੰਟਿਆਂ ਦੇ ਅੰਦਰ ਹੈੱਡ ਮਰਾਲਾ ਤੋਂ ਇਕ ਉੱਚ ਪੱਧਰੀ ਹੜ੍ਹ ਦੀ ਲਹਿਰ ਲੰਘਣ ਦੀ ਉਮੀਦ ਹੈ। ਚਨਾਬ ਦੇ ਨਾਲ ਲੱਗਦੇ ਇਲਾਕਿਆਂ ’ਚ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਲਹਿੰਦੇ ਪੰਜਾਬ ’ਚ ਮੌਨਸੂਨ ਬਾਰਿਸ਼ ਦੇ ਛੇਵੇਂ ਦੌਰ ਲਈ ਅਲਰਟ ਜਾਰੀ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਵਲਪਿੰਡੀ ਛਾਉਣੀ ਦੇ ਨਜ਼ਦੀਕ ਲਸ਼ਕਰ ਨੇ ਬਣਾਇਆ ਅੱਤਵਾਦੀ ਸਿਖਲਾਈ ਕੇਂਦਰ ਅਗਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ’ਚ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨ ਦੌਰਾਨ 17 ਗ੍ਰਿਫ਼ਤਾਰੀਆਂ ਦੀ ਪੁਸ਼ਟੀ
Ad Position 24