ਰਾਵਲਪਿੰਡੀ ਛਾਉਣੀ ਦੇ ਨਜ਼ਦੀਕ ਲਸ਼ਕਰ ਨੇ ਬਣਾਇਆ ਅੱਤਵਾਦੀ ਸਿਖਲਾਈ ਕੇਂਦਰ
ਅੰਮ੍ਰਿਤਸਰ , 17 ਅਗਸਤ ( ਸੁਰਿੰਦਰ ਕੋਛੜ )- ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਲਸ਼ਕਰ - ਏ - ਤੋਇਬਾ ਵਲੋਂ ਰਾਵਲਪਿੰਡੀ ‘ ਚ ਫ਼ੌਜੀ ਹੈੱਡਕੁਆਟਰ ਦੇ ਨੇੜੇ ਉਸਾਰੇ ਜਾ ਰਹੇ ਨਵੇਂ ਅੱਤਵਾਦੀ ਸਿਖਲਾਈ ਕੇਂਦਰ ਦਾ ਕਾਫੀ ਕੰਮ ਮੁਕੰਮਲ ਕਰ ਲਿਆ ਗਿਆ ਹੈ । ਲਸ਼ਕਰ ਦਾ ਦਾਅਵਾ ਹੈ ਕਿ ਇਹ ਸਿਖਲਾਈ ਕੇਂਦਰ ਅਗਲੀ ਰਮਜ਼ਾਨ ਤੱਕ ਤਿਆਰ ਹੋ ਜਾਵੇਗਾ ।
ਅੰਮ੍ਰਿਤਸਰ , 17 ਅਗਸਤ ( ਸੁਰਿੰਦਰ ਕੋਛੜ )- ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਲਸ਼ਕਰ - ਏ - ਤੋਇਬਾ ਵਲੋਂ ਰਾਵਲਪਿੰਡੀ ‘ ਚ ਫ਼ੌਜੀ ਹੈੱਡਕੁਆਟਰ ਦੇ ਨੇੜੇ ਉਸਾਰੇ ਜਾ ਰਹੇ ਨਵੇਂ ਅੱਤਵਾਦੀ ਸਿਖਲਾਈ ਕੇਂਦਰ ਦਾ ਕਾਫੀ ਕੰਮ ਮੁਕੰਮਲ ਕਰ ਲਿਆ ਗਿਆ ਹੈ । ਲਸ਼ਕਰ ਦਾ ਦਾਅਵਾ ਹੈ ਕਿ ਇਹ ਸਿਖਲਾਈ ਕੇਂਦਰ ਅਗਲੀ ਰਮਜ਼ਾਨ ਤੱਕ ਤਿਆਰ ਹੋ ਜਾਵੇਗਾ । ਇਸ ਨਵੇਂ ਕੇਂਦਰ ਦਾ ਨਾਂ ‘ ਮਰਕਜ਼ ਅਲ - ਕੁਦਸ ’ ਰੱਖਿਆ ਗਿਆ ਹੈ ਅਤੇ ਇਸ ਅਹਾਤੇ ‘ ਚ ‘ ਅਲ - ਕੁਰਾਨ ਮਸਜਿਦ ’ ਵੀ ਬਣਾਈ ਗਈ ਹੈ । ਸਰਹੱਦ ਪਾਰ ਦੇ ਸੂਤਰਾਂ ਮੁਤਾਬਿਕ ਇਹ ਅੱਤਵਾਦੀ ਸਿਖਲਾਈ ਕੇਂਦਰ ਅਮਰੀਕਾ ਦੁਆਰਾ ਨਾਮਜ਼ਦ ਗਲੋਬਲ ਅੱਤਵਾਦੀ ਅਤੇ ਸੀਨੀਅਰ ਲਸ਼ਕਰ ਕਮਾਂਡਰ ਹਾਫ਼ਿਜ਼ ਅਬਦੁਰ ਰਊਫ ਦੀ ਨਿਗਰਾਨੀ ਹੇਠ ਬਣ ਰਿਹਾ ਹੈ । ਇਹ ਨਵਾਂ ਅੱਤਵਾਦੀ ਸਿਖਲਾਈ ਕੇਂਦਰ ਫ਼ੌਜ ਹੈੱਡਕੁਆਟਰ ਤੋਂ ਸਿਰਫ਼ 5 ਕਿੱਲੋਮੀਟਰ ਦੀ ਦੂਰੀ ‘ ਤੇ ਸੈਫ਼ਉੱਲਾ ਲੋਧੀ ਰੋਡ ‘ ਤੇ ਸਦਰ ਰਾਵਲਪਿੰਡੀ ‘ ਚ ਸਥਿਤ ਹੈ ਤੇ ਇਸ ਨੂੰ ਇਕ ਸ਼ਹਿਰੀ ਯੁੱਧ ਕੇਂਦਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ।