21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਡਾ. ਹਮਦਰਦ ਦਾ ਜਨਮ ਦਿਨ ਮੋਗਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ ਡਾ. ਹਮਦਰਦ ਦੇ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਕਦਮ-ਸਪੀਕਰ ਸੰਧਵਾਂ ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ ਬੱਬੀ/ਅਸ਼ੋਕ ਬਾਂਸਲ

ਮੋਗਾ, 20 ਅਗਸਤ-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ, ਪੱਤਰਕਾਰੀ ਦੇ ਬਾਬਾ ਬੋਹੜ ਅਤੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਬਲੂਮਿੰਗ ਬਡਜ਼ ਮੋਗਾ ਵਿਖੇ ‘ਅਜੀਤ’ ਉਪ ਦਫ਼ਤਰ ਮੋਗਾ ਦੇ ਜ਼ਿਲ੍ਹਾ ਇੰਚਾਰਜ ਅਤੇ ਸਮੁੱਚੀ ਟੀਮ ਵਲੋਂ ਚੇਅਰਮੈਨ ਡਾ.

Ad Position 21
No active advertisement
ਅਜੀਤ ਡੈਸਕ 21-08-2026

ਮੋਗਾ, 20 ਅਗਸਤ-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ, ਪੱਤਰਕਾਰੀ ਦੇ ਬਾਬਾ ਬੋਹੜ ਅਤੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਬਲੂਮਿੰਗ ਬਡਜ਼ ਮੋਗਾ ਵਿਖੇ ‘ਅਜੀਤ’ ਉਪ ਦਫ਼ਤਰ ਮੋਗਾ ਦੇ ਜ਼ਿਲ੍ਹਾ ਇੰਚਾਰਜ ਅਤੇ ਸਮੁੱਚੀ ਟੀਮ ਵਲੋਂ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸਹਿਯੋਗ ਨਾਲ ਤੀਸਰਾ ਜ਼ਿਲ੍ਹਾ ਪੱਧਰੀ ਵਿਸ਼ਾਲ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਖ਼ੂਨਦਾਨ ਕੈਂਪ ਵਿਚ ਜ਼ਿਲ੍ਹੇ ਭਰ ਤੋਂ ਧਾਰਮਿਕ, ਰਾਜਸੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਖ਼ੂਨਦਾਨੀਆਂ ਨੇ ਸ਼ਿਰਕਤ ਕਰਕੇ ਜਿਥੇ ਖ਼ੂਨਦਾਨ ਕੀਤਾ, ਉਥੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਵੀ ਦਿੱਤੀ। ਖ਼ੂਨਦਾਨ ਕੈਂਪ ਦਾ ਉਦਘਾਟਨ ਸ੍ਰੀਮਤੀ ਕਮਲ ਸੈਣੀ ਚੇਅਰਪਰਸਨ ਬੀ.ਬੀ.ਐਸ. ਗਰੁੱਪ ਵਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਜਸਪ੍ਰੀਤ ਸਿੰਘ ਸੈਣੀ ਨਿਊਜ਼ ਐਡੀਟਰ ‘ਅਜੀਤ’, ਜੇ.ਬੀ. ਸਿੰਘ ਇੰਚਾਰਜ ਉਪ ਦਫ਼ਤਰ ‘ਅਜੀਤ’, ਸੁਭਾਸ਼ ਪਲਤਾ ਐਮ.ਡੀ. ਗੋਲਡਨ ਟਰੈਵਲ, ਰਾਕੇਸ਼ ਕੁਮਾਰ ਬੁੱਗੀ ਐਮ.ਡੀ. ਜੈਸਵਾਲ ਹੋਟਲ, ਪੁਸ਼ਪਿੰਦਰ ਸਿੰਘ ਉਘੇ ਉਦਯੋਗਪਤੀ ਤਲਵੰਡੀ ਭਾਈ, ਮੇਅਰ ਵਿਨੈਪਾਲ ਕੌਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਬਰਿੰਦਰ ਸ਼ਰਮਾ ਮਧੇਕੇ, ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਧਾਨ, ਸੰਜੀਤ ਸਿੰਘ ਸੰਨ੍ਹੀ ਗਿੱਲ ਹਲਕਾ ਇੰਚਾਰਜ ਮੋਗਾ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਖੁਣਮੁੱਖ ਭਾਰਤੀ ਪੱਤੋ ਸ਼ਹਿਰੀ ਪ੍ਰਧਾਨ ਅਕਾਲੀ ਦਲ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਚੇਅਰਮੈਨ ਰਮਨ ਮਿੱਤਲ ਨਗਰ ਸੁਧਾਰ ਟਰੱਸਟ, ਪ੍ਰਿੰਸੀਪਲ ਹਿਮਾਲਿਆ ਰਾਣੀ, ਸੀ.ਈ.ਓ. ਰਾਹੁਲ ਛਾਬੜਾ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਹਰੀ ਸਿੰਘ ਖਾਈ ਜ਼ਿਲ੍ਹਾ ਪ੍ਰਧਾਨ ਕਾਂਗਰਸ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਚਰਨਜੀਤ ਸਿੰਘ ਝੰਡੇਆਣਾ, ਪਰਮਿੰਦਰ ਸਿੰਘ ਡਿੰਪਲ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸਵਰਨ ਸਿੰਘ ਆਦੀਵਾਲ ਸੂਬਾ ਸਕੱਤਰ ਕਾਂਗਰਸ, ਮੁਖਤਿਆਰ ਸਿੰਘ ਸਾਬਕਾ ਐਸ.ਪੀ. ਤੇ ਸੀਨੀਅਰ ਭਾਜਪਾ ਆਗੂ, ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ, ਦਿਗਵਿਜੇਪਾਲ ਸ਼ਰਮਾ ਸੂਬਾ ਪ੍ਰਧਾਨ ਡੀ.ਟੀ.ਐਫ., ਐਸ.ਡੀ.ਐਮ. ਸਤਵਿੰਦਰਪਾਲ ਸਿੰਘ, ਸ਼ਮਿੰਦਰ ਸਿੰਘ ਮਾਨ ਏ.ਆਰ.ਟੀ.ਓ. ਮੋਗਾ, ਪ੍ਰਿੰਸੀਪਲ ਗੁਰਿੰਦਰਜੀਤ ਸਿੰਘ ਭੁੱਲਰ, ਬਲਵੀਰ ਸਿੰਘ ਰਾਮੂੰਵਾਲੀਆ ਪ੍ਰਧਾਨ ਬਾਬਾ ਰੱਬ ਜੀ ਟਰੱਸਟ, ਸੱਤਪਾਲ ਸਿੰਘ ਤਲਵੰਡੀ ਭਾਈ ਸ਼੍ਰੋਮਣੀ ਕਮੇਟੀ ਮੈਂਬਰ, ਸੁਖਹਰਪ੍ਰੀਤ ਸਿੰਘ ਰੋਡੇ ਸ਼੍ਰੋਮਣੀ ਕਮੇਟੀ ਮੈਂਬਰ, ਸੁੱਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਰਵਿੰਦਰਪਾਲ ਸਿੰਘ ਬੱਬੂ ਸੁਰਜੀਤ ਆਟੋ, ਰਾਜਵੰਤ ਸਿੰਘ ਮਾਹਲਾ, ਮਨਜੀਤ ਸਿੰਘ ਧੰਮੂ ਕੌਂਸਲਰ, ਅੰਮ੍ਰਿਤਪਾਲ ਸਿੰਘ ਖ਼ਾਲਸਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਹਰਮਨਜੀਤ ਸਿੰਘ ਦੀਦਾਰੇਵਾਲਾ ਸਾਬਕਾ ਚੇਅਰਮੈਨ ਤੇ ਸੀਨੀਅਰ ਕੌਮੀ ਮੀਤ ਪ੍ਰਧਾਨ ਅਕਾਲੀ ਦਲ, ਚੇਅਰਮੈਨ ਜਸਵਿੰਦਰ ਸਿੰਘ ਸਿੱਧੂ ਸਾਬਕਾ ਡਾਇਰੈਕਟਰ ਗਮਾਡਾ, ਹਰਜੋਤ ਸਿੰਘ ਡੇਮਰੂ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਰਮਜੋਤ ਸਿੰਘ ਖਾਲਸਾ, ਸੁਖਜੀਵਨ ਸਿੰਘ ਸੁੱਖਾ ਰੌਲੀ, ਭਵਦੀਪ ਕੋਹਲੀ ਉੱਘੀ ਸਮਾਜ ਸੇਵਕਾ, ਪ੍ਰੋ. ਬਾਲਾ ਖੰਨਾ, ਪ੍ਰੋ. ਤਨਵੀਰ ਕੌਰ ਨੈਨਸੀ, ਗੁਰਿੰਦਰ ਕੌਰ ਡੌਲੀ, ਡਾ. ਸਰਬਜੀਤ ਕੌਰ ਬਰਾੜ, ਕੁਲਵੰਤ ਕੌਰ ਸਾਬਕਾ ਲੈਕਚਰਾਰ, ਰਾਜਵੀਰ ਸਿੰਘ ਅਰੋੜਾ ਨੈਸਲੇ, ਕਸ਼ਿਸ਼ ਬਾਂਸਲ ਆੜ੍ਹਤੀ, ਪੁਨੀਤਪਾਲ ਸਿੰਘ ਸੱਗੂ, ਜਗਦੀਪ ਸਿੰਘ ਬਰਾੜ ਜੈਮਲਵਾਲਾ, ਪਰਮਜੀਤ ਸਿੰਘ ਪੰਮਾ ਖੋਸਾ, ਦਿਲਬਾਗ ਸਿੰਘ ਬਾਗੀ ਪ੍ਰਧਾਨ ਬਾਬਾ ਬੁੱਡਾ ਜੀ ਸੇਵਾ ਸੁਸਾਇਟੀ, ਬਲਜੀਤ ਸਿੰਘ ਖੀਵਾ ਉਘੇ ਸਮਾਜ ਸੇਵੀ, ਸ਼ਮਸ਼ੇਰ ਸਿੰਘ ਗਾਲਿਬ ਇੰਚਾਰਜ ਉਪ ਦਫ਼ਤਰ ਜਗਰਾਉਂ, ਗੁਰਨਾਮ ਸਿੰਘ ਲਵਲੀ ਬਲੱਡ ਡੋਨਰ, ਮੋਹਰ ਸਿੰਘ ਗਿੱਲ ਪੱਤਰਕਾਰ ਕੋਟਕਪੂਰਾ, ਭੁਪਿੰਦਰ ਸਿੰਘ ਬਬਲੂ ਉਘੇ ਸਮਾਜ ਸੇਵੀ, ਬਲਜੀਤ ਸਿੰਘ ਵਿਕੀ ਪ੍ਰਧਾਨ ਲੋਕਲ ਗੁਰਪੁਰਬ ਕਮੇਟੀ, ਰਾਜਾ ਸਿੰਘ ਭਾਰਤ ਵਾਲੇ, ਹਰਮੇਲ ਸਿੰਘ ਡਰੋਲੀ ਪ੍ਰਧਾਨ ਰਾਮਗੜ੍ਹਆ ਵੈੱਲਫੇਅਰ ਸੁਸਾਇਟੀ, ਰਾਜਾ ਸਿੰਘ ਭਾਰਤ ਵਾਲੇ, ਅਰਜਿੰਦਰ ਸਿੰਘ ਸਾਬਕਾ ਐਸ.ਡੀ.ਓ. ਹਰਪਾਲ ਸਿੰਘ ਮੱਕੜ, ਅਵਤਾਰ ਸਿੰਘ ਸਾਬਕਾ ਪੰਚਾਇਤ ਅਫਸਰ, ਜਸਦੀਪ ਸਿੰਘ ਡਾਲਾ ਐਮ.ਡੀ. ਬਲਿਊ ਹਾਈਟਸ, ਜਸਵੀਰ ਸਿੰਘ ਬਰਾੜ ਚੇਅਰਮੈਨ ਕੈਲੇਫੋਰਨੀਆ ਸਕੂਲ, ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ. ਕਾਲਜ, ਪ੍ਰਿੰਸੀਪਲ ਡਾ. ਦਲਜੀਤ ਕੌਰ, ਜੋਗਿੰਦਰ ਸਿੰਘ ਮਾਹਲਾ, ਕੁਲਦੀਪ ਸਿੰਘ ਕਲਸੀ, ਰਣਜੀਤ ਸਿੰਘ ਭਾਊ, ਬਲਜੀਤ ਸਿੰਘ ਸੰਧੂ ਪੀ.ਆਰ.ਓ. ਬੀ.ਆਈ.ਐਸ. ਸੰਸਥਾਵਾਂ, ਸੁਖਰਾਜ ਸਿੰਘ ਧੰਮੂ, ਮਨਮੋਹਣ ਸਿੰਘ ਬਿੰਦਰਾ, ਮਨਜੀਤ ਸਿੰਘ ਮਿੰਦੀ ਪ੍ਰਧਾਨ ਗੁਰੂ ਨਾਨਕ ਮੋਦੀ ਖਾਨਾ, ਬੂਟਾ ਸਿੰਘ ਦੌਲਤਪੁਰਾ ਉਘੇ ਸਮਾਜ ਸੇਵੀ, ਡੀ.ਪੀ.ਆਰ.ਓ. ਸੁਬੇਗ ਸਿੰਘ ਸਮੇਤ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ| ਜ਼ਿਕਰਯੋਗ ਹੈ ਕਿ ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਖ਼ੂਨਦਾਨ ਕੈਂਪ ਸ਼ਾਮ 4 ਵਜੇ ਤੱਕ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ ਰਿਹਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ‘ਅਜੀਤ’ ਉਪ ਦਫ਼ਤਰ ਮੋਗਾ ਦੀ ਸਮੁੱਚੀ ਟੀਮ ਦਾ ਖ਼ੂਨਦਾਨ ਕੈਂਪ ਲਗਾ ਕੇ ਉਨ੍ਹਾਂ ਦਾ ਜਨਮ ਮਨਾਉਣ ਨੂੰ ਇਕ ਸ਼ਲਾਘਾਯੋਗ ਕਾਰਜ ਦੱਸਿਆ। ਸਪੀਕਰ ਸੰਧਵਾਂ ਨੇ ਕਿਹਾ ਕਿ ‘ਅਜੀਤ’ ਅਖ਼ਬਾਰ ਪੰਜਾਬੀ ਦਾ ਸਿਰਮੌਰ ਅਖ਼ਬਾਰ ਹੈ, ਜੋ ਪੰਜਾਬੀਆਂ ਦੇ ਦਿਲਾਂ ਵਿਚ ਵੱਸਦਾ ਹੈ, ਜਿਸ ਨੂੰ ਅੱਜ ਤੱਕ ਕੋਈ ਵੀ ਡਰਾ ਜਾਂ ਝੁਕਾ ਨਹੀਂ ਸਕਿਆ। ਇਸ ਨੇ ਹਮੇਸ਼ਾ ਸੱਚ ’ਤੇ ਪਹਿਰਾ ਦਿੱਤਾ ਹੈ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ‘ਅਜੀਤ’ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਖ਼ੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਸੱਚੀ ਸੁੱਚੀ ਸੇਵਾ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਮਾਲਵੇ ਦੀ ਉਘੀ ਧਾਰਮਿਕ ਸ਼ਖਸੀਅਤ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ ਡਾ. ਹਮਦਰਦ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਐਡਵੋਕੇਟ ਵਿਜੇ ਧੀਰ ਚੇਅਰਮੈਨ ਖੱਤਰੀ ਸਭਾ ਪੰਜਾਬ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਨ, ਬਰਿੰਦਰ ਮਧੇਕੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ‘ਆਪ, ਉਘੀ ਸਮਾਜ ਸੇਵਕਾ ਜੱਸ ਢਿੱਲੋਂ ਨੇ ਆਪਣੇ ਸੰਬੋਧਨ ਵਿਚ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਮੋਗਾ ਉਪ ਦਫ਼ਤਰ ਵਲੋਂ ਇਸ ਲਗਾਏ ਕੈਂਪ ਨੂੰ ਮਨੁੱਖਤਾ ਦੇ ਭਲੇ ਲਈ ਸ਼ਲਾਘਾਯੋਗ ਕਦਮ ਦੱਸਿਆ। ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਸਟੇਜ ਦੀ ਧਨੀ ਉਘੀ ਸਮਾਜ ਸੇਵਕਾ ਜੱਸ ਢਿੱਲੋਂ ਵਲੋਂ ਬਾਖੂਬੀ ਨਿਭਾਇਆ ਗਿਆ। ਕੈਨੇਡਾ ਤੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ‘ਅਜੀਤ’ ਦੀ ਸਮੁੱਚੀ ਟੀਮ ਦਾ ਤੀਜਾ ਖੂਨਦਾਨ ਕੈਂਪ ਲਾਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਖ਼ੂਨਦਾਨ ਕੈਂਪ ਦੌਰਾਨ ਡਾ. ਸੰਜੀਵ ਕੁਮਾਰ ਸੈਣੀ ਵਲੋਂ ਖ਼ੂਨਦਾਨੀਆਂ ਤੇ ਆਈਆਂ ਹੋਈਆਂ ਸ਼ਖਸੀਅਤਾਂ ਲਈ ਰੈਫਰੈਸ਼ਮੈਂਟ ਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ‘ਅਜੀਤ’ ਉਪ ਦਫ਼ਤਰ ਮੋਗਾ ਤੇ ਬਲੂਮਿੰਗ ਬਡਜ਼ ਸਕੂਲ ਮੋਗਾ ਵਲੋਂ ਖ਼ੂਨਦਾਨੀਆਂ ਤੇ ਆਈਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੀ ਸਮਾਪਤੀ ’ਤੇ ਮੋਗਾ ਦਫ਼ਤਰ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਸਮਾਗਮ ਵਿਚ ਪਹੁੰਚੀਆਂ ਸਾਰੀਆਂ ਨਾਮਵਰ ਸ਼ਖਸੀਅਤਾਂ ਅਤੇ ਖ਼ੂਨਦਾਨੀਆਂ ਦਾ ਆਪਣੇ ਤੇ ਆਪਣੀ ਸੁੱਚੀ ਟੀਮ ਵਲੋਂ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨ ’ਚ ਦੇਰੀ ਲਈ ਜ਼ਿੰਮੇਵਾਰੀ ਤੈਅ ਕਰੋ-ਹਾਈ ਕੋਰਟ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੁੱਖ ਸਕੱਤਰਾਂ ਨੂੰ ਹਾਈ ਕੋਰਟ... ਅਗਲੀ ਖ਼ਬਰ ਕਿਰਾਏ ਦੇ ਮਕਾਨ ’ਚੋਂ ਔਰਤ ਤੇ ਮਰਦ ਦੀਆਂ ਲਾਸ਼ਾਂ ਮਿਲੀਆਂ
Ad Position 24