ਰੱਖੜੀ ਦੇ ਤਿਉਹਾਰ ਮੌਕੇ ਵਧੇ ਖੰਡ ਦੇ ਭਾਅ ਨਾਲ ਮਿਠਾਈਆਂ ਦਾ ਸਵਾਦ ਪਿਆ ਫਿੱਕਾ
ਮਿਠਾਈਆਂ ਦੇ ਭਾਅ ਵਿਚ 30 ਤੋਂ 40 ਫ਼ੀਸਦੀ ਵਾਧੇ ਦੇ ਅਸਾਰ
ਬਠਿੰਡਾ, 20 ਅਗਸਤ (ਵੀਰਪਾਲ ਸਿੰਘ)-ਤਿਉਹਾਰ ਦੇ ਦਿਨਾਂ ’ਚ ਖੰਡ ਦੇ ਭਾਅ ਵਧਣ ਨਾਲ ਮਿਠਾਈਆਂ ਦਾ ਭਾਅ ਅਸਮਾਨੀ ਚੜ੍ਹਨ ਲੱਗ ਗਏ ਹਨ। 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਮਹਿੰਗੀਆਂ ਮਿਠਾਈਆਂ ਦੀ ਖ਼ਰੀਦਦਾਰੀ ਕਰਨ ਲਈ ਭੈਣਾਂ ਦੀਆਂ ਜੇਬਾਂ ’ਤੇ ਬੋਝ ਪੈਣ ਜਾ ਰਿਹਾ।
ਡ
ਡਾ. ਵੀਨਾ ਗੋਇਲ, ਡਾ. ਰਾਗਿਨੀ ਸ਼ਰਮਾ, ਬਲਵਿੰਦਰ ਕੌਰ ਤੇ ਅੰਮ੍ਰਿਤਾ ਗਿੱਲ।
21-08-2026
ਬਠਿੰਡਾ, 20 ਅਗਸਤ (ਵੀਰਪਾਲ ਸਿੰਘ)-ਤਿਉਹਾਰ ਦੇ ਦਿਨਾਂ ’ਚ ਖੰਡ ਦੇ ਭਾਅ ਵਧਣ ਨਾਲ ਮਿਠਾਈਆਂ ਦਾ ਭਾਅ ਅਸਮਾਨੀ ਚੜ੍ਹਨ ਲੱਗ ਗਏ ਹਨ। 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਮਹਿੰਗੀਆਂ ਮਿਠਾਈਆਂ ਦੀ ਖ਼ਰੀਦਦਾਰੀ ਕਰਨ ਲਈ ਭੈਣਾਂ ਦੀਆਂ ਜੇਬਾਂ ’ਤੇ ਬੋਝ ਪੈਣ ਜਾ ਰਿਹਾ। ਦੇਸ਼ ਭਰ ਦੀਆਂ ਔਰਤਾਂ ਵਲੋਂ ਆਪਣੇ ਭਰਾਵਾਂ ਦੇ ਘਰਾਂ ਵਿਚ ਰੱਖੜੀ ਬੰਨ੍ਹਣ ਜਾਣ ਮੌਕੇ ਆਪਣੀ-ਆਪਣੀ ਪਹੁੰਚ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਦੀ ਖ਼ਰੀਦੋ-ਫ਼ਰੋਖ਼ਤ ਕੀਤੀ ਜਾਂਦੀ ਹੈ।ਆਉਣ ਵਾਲੇ ਹਫ਼ਤੇ ਵਿਚ ਰੱਖੜੀ ਦੇ ਤਿਉਹਾਰ ਨੂੰ ਦੇਖਦਿਆਂ ਹਲਵਾਈਆਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਰੂਪੀ ਪਕਵਾਨ ਬਣਾਏ ਜਾ ਰਹੇ ਹਨ। ਲੰਘੇ ਇਕ ਮਹੀਨੇ ਵਿਚ ਖੰਡ ਦੇ ਭਾਅ ਵਿਚ 2000 ਰੁਪਏ ਪ੍ਰਤੀ ਕੁਇੰਟਲ ਤੇਜ਼ੀ ਆਉਣ ਨਾਲ ਰਿਫਾਇੰਡ ਅਤੇ ਡਾਲਡਾ ਘਿਓ ਦੇ ਭਾਅ ਵਧਣ ਨਾਲ ਮਿਠਾਈਆਂ ਦਾ ਰੇਟਾਂ ਵਿਚ ਭਾਰੀ ਤੇਜ਼ੀ ਆ ਰਹੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਦੇ ਰੇਟਾਂ ਵਿਚ 30 ਤੋਂ 40 ਫ਼ੀਸਦੀ ਵਾਧਾ ਹੋ ਚੁੱਕਾ ਹੈ। ਰੱਖੜੀ ਦੇ ਤਿਉਹਾਰ ਮੌਕੇ ਮਿਠਾਈਆਂ ਖ਼ਰੀਦਣ ਵਾਲੀਆਂ ਔਰਤਾਂ ਦੀਆਂ ਜੇਬਾਂ ’ਤੇ 30-40 ਫ਼ੀਸਦੀ ਮਿਠਾਈਆਂ ਦਾ ਖਰਚਾ ਵੱਧ ਜਾਵੇਗਾ। ਇਸ ਦੇ ਨਾਲ ਬਾਜ਼ਾਰ ਵਿਚ ਰੱਖੜੀ ਦੇ ਰੇਟ ਵੀ 40 ਫ਼ੀਸਦੀ ਵਧ ਚੁੱਕੇ ਹਨ। ਇਸ ਸਾਲ ਰੱਖੜੀ ਦਾ ਤਿਉਹਾਰ ਮਹਿੰਗਾ ਹੋਣ ਜਾ ਰਿਹਾ ਹੈ। ਖੰਡ ਅਤੇ ਗੁੜ ਦਾ ਰੇਟ ਵਿਚ ਉਪਰ ਰਹੀ ਤੇਜ਼ੀ ਨੇ ਦੇਸ਼ ਭਰ ਦੇ ਘਰਾਂ ਵਿਚਲੀਆਂ ਰਸੋਈਆਂ ਦੀ ਮਿਠਾਸ ਫਿੱਕੀ ਕਰਕੇ ਰੱਖ ਦਿੱਤੀ।ਦੂਜੇ ਪਾਸੇ, ਆਉਣ ਵਾਲੇ ਹਫ਼ਤੇ ਭੈਣ-ਭਰਾ ਦੇ ਪਿਆਰ ਦੇ ਰਿਸ਼ਤੇ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਫਿੱਕੇ ਹੁੰਦੇ ਦਿਖਾਈ ਦੇ ਰਹੀ ਹੈ। ਰੱਖੜੀ ਦੇ ਤਿਉਹਾਰ ਦੇ ਦਿਨਾਂ ਵਿਚ ਵਧ ਚੁੱਕੀ ਮਹਿੰਗਾਈ ਸੰਬੰਧੀ ਵੱਖ-ਵੱਖ ਔਰਤਾਂ ਨਾਲ ਗੱਲ ਕੀਤੀ ਗਈ ਤਾਂ ਡਾ. ਵੀਨਾ ਗੋਇਲ ਨੇ ਕਿਹਾ ਕਿ ਮਹਿੰਗਾਈ ਨੇ ਦੇਸ਼ ਭਰ ਦੇ ਆਮ ਨਾਗਰਿਕ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਡਾ. ਰਾਗਿਨੀ ਸ਼ਰਮਾ ਨੇ ਕਿਹਾ ਕਿ ਲਗਾਤਾਰ ਵਧ ਰਹੀ ਮਹਿੰਗਾਈ ਨੇ ਦੇਸ਼ ਦੇ ਆਮ ਮਜ਼ਦੂਰ ਵਰਗ ਨੂੰ 2 ਡੰਗ ਲਈ ਢਿੱਡ ਭਰਨ ਲਈ ਗੁਜ਼ਾਰਾ ਕਰਨ ਲਈ ਸਿਰਤੋੜ ਸੰਘਰਸ਼ ਕਰਨਾ ਪੈ ਰਿਹਾ।ਅਕਾਲੀ ਆਗੂ ਬਲਵਿੰਦਰ ਕੌਰ ਨੇ ਕਿਹਾ ਕਿ ਤਿਉਹਾਰ ਦੇ ਦਿਨਾਂ ਵਿਚ ਵਧ ਰਹੀ ਮਹਿੰਗਾਈ ਨਾਲ ਰੱਖੜੀ ਦੇ ਤਿਉਹਾਰ ਮਨਾਉਣ ਲਈ ਭੈਣਾਂ ਦਾ ਚਾਅ ਫਿੱਕਾ ਪੈ ਸਕਦਾ।ਸਮਾਜ ਸੇਵੀ ਆਗੂ ਅੰਮ੍ਰਿਤਾ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਡੇ ਵਪਾਰੀਆਂ ਦੇ ਢਿੱਡ ਭਰਨ ਲਈ ਖਾਣ ਪੀਣ ਯੋਗ ਰਸੋਈ ਦੀ ਜ਼ਰੂਰੀ ਚੀਜ਼ਾਂ ਦੇ ਰੇਟ ਵਧਣ ਨੂੰ ਬੇਲਗਾਮ ਕਰ ਰੱਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਕਾਰਜਕਾਲ ਦੌਰਾਨ ਮਹਿੰਗਾਈ 100 ਫ਼ੀਸਦੀ ਤੋਂ ਵੱਧ ਚੁੱਕੀ, ਜਿਸ ਨਾਲ ਦੇਸ਼ ਵਿਚ ਆਮ ਨਾਗਰਿਕ ਦਾ ਮਹਿੰਗਾਈ ਨੇ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਰੱਖੜੀ ਦੇ ਤਿਉਹਾਰ ਦੇ ਦਿਨਾਂ ਵਿਚ ਵਧ ਰਹੇ ਮਿਠਾਈਆਂ ਦੇ ਭਾਅ ਨਾਲ ਭੈਣਾਂ ਦੀਆਂ ਜੇਬਾਂ ‘ਤੇ ਬੋਝ ਵਧ ਰਿਹਾ ਹੈ।