ਲੁਧਿਆਣਾ, 21 ਅਗਸਤ (ਅ.ਬ.)-ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਅੱਜ ਪੰਜਾਬ ਭਰ ਦੇ ਸਟਾਕਿਸਟਾਂ ਦੀ ਮੌਜੂਦਗੀ ’ਚ ਬਹੁਤ ਧੂਮਧਾਮ ਨਾਲ ਲਾਂਚ ਕੀਤਾ ਗਿਆ। ਪੰਜਾਬ ਲਾਟਰੀਆਂ ਦੇ ਇਤਿਹਾਸ ’ਚ ਪਹਿਲੀ ਵਾਰ 12 ਕਰੋੜ ਰੁਪਏ ਦੇ ਵੱਡੇ ਪਹਿਲੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਕ ਇਨਾਮ ਜੋ ਜਨਤਾ ਨੂੰ ਦਿੱਤਾ ਜਾਣਾ ਯਕੀਨੀ ਹੈ। ਇਕ ਬੁਲਾਰੇ ਨੇ ਦੱਸਿਆ ਕਿ, ਪਿਛਲੇ ਸਾਲਾਂ ਵਾਂਗ, ਦੀਵਾਲੀ ਬੰਪਰ ਟਿਕਟਾਂ ਲਈ ਬਹੁਤ ਉਮੀਦ ਸੀ ਤੇ ਉਹ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਦੀਵਾਲੀ ਬੰਪਰ 2026 ਲਈ ਟਿਕਟਾਂ ਪੰਜਾਬ ਭਰ ਦੇ ਸਾਰੇ ਸਟਾਕਿਸਟਾਂ ਤੇ ਵਿਕਰੇਤਾਵਾਂ ਦੇ ਕਾਊਂਟਰਾਂ ’ਤੇ ਉਪਲਬਧ ਹਨ। ਇਤਿਹਾਸਕ ਪਹਿਲੇ ਇਨਾਮ ਤੋਂ ਇਲਾਵਾ 1 ਕਰੋੜ ਰੁਪਏ ਦੇ ਤਿੰਨ ਦੂਜੇ ਇਨਾਮ, 50 ਲੱਖ ਰੁਪਏ ਦੇ ਤਿੰਨ ਤੀਜੇ ਇਨਾਮ ਤੇ 10 ਲੱਖ ਦੇ ਬਾਰਾਂ ਇਨਾਮ ਹੋਣਗੇ। ਇਸ ਤੋਂ ਇਲਾਵਾ, ਕਰੋੜਾਂ ਰੁਪਏ ਦੇ ਹੋਰ ਆਕਰਸ਼ਕ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ ਹੈ। ਇਸ ਬੰਪਰ ਲਾਟਰੀ ਲਈ ਡਰਾਅ 16 ਨਵੰਬਰ ਨੂੰ ਸਤਿਕਾਰਯੋਗ ਜੱਜਾਂ ਦੀ ਨਿਗਰਾਨੀ ਹੇਠ ਕੱਢਿਆ ਜਾਵੇਗਾ। ਟਿਕਟ ਦੀ ਕੀਮਤ ਸਿਰਫ਼ 500 ਰੁਪਏ ਹੈ ਤੇ ਡਰਾਅ ਨੂੰ ਅਧਿਕਾਰਤ ਯੂਟਿਊਬ ਚੈਨਲ ’ਤੇ ਵੀ ਦੇਖਿਆ ਜਾ ਸਕਦਾ ਹੈ। ਅੱਜ ਲਾਂਚ ਸਮਾਗਮ ’ਚ ਕੰਪਨੀ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਮੁੱਖ ਸਟਾਕਿਸਟ ਮੌਜੂਦ ਸਨ।