21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਭਾਰਤ ਨੂੰ ਸੰਭਾਵੀ ਬਾਜ਼ਾਰ ਵਜੋਂ ਵੇਖ ਰਿਹਾ ਹੈ ਪਾਕਿ ਦਾ ਖੰਡ ਉਦਯੋਗ

ਅੰਮ੍ਰਿਤਸਰ, 21 ਅਗਸਤ (ਸੁਰਿੰਦਰ ਕੋਛੜ)-ਭਾਰਤ ’ਚ ਇਸ ਸਮੇਂ ਖੰਡ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਦੇਸ਼ ’ਚ ਵਧਦੀਆਂ ਖੰਡ ਦੀਆਂ ਕੀਮਤਾਂ ਦੇ ਵਿਚਕਾਰ ਪਾਕਿਸਤਾਨ ਦਾ ਖੰਡ ਉਦਯੋਗ ਆਪਣੇ ਵਾਧੂ ਖੰਡ ਭੰਡਾਰਾਂ ਲਈ ਭਾਰਤ ਨੂੰ ਇਕ ਸੰਭਾਵੀ ਬਾਜ਼ਾਰ ਵਜੋਂ ਵੇਖ ਰਿਹਾ ਹੈ। ਭਾਰਤ ਅਤੇ ਪਾਕਿ ਵਿਚਕਾਰ ਰਾਜਨੀਤਿਕ ਅਤੇ ਸੁਰੱਖਿਆ ਤਣਾਅ ਕਾਰਨ ਸਿੱਧਾ ਦੁਵੱਲਾ ਵਪਾਰ ਇਸ ਸਮੇਂ ਮੁਅੱਤਲ ਹੈ।

Ad Position 21
No active advertisement
ਅਜੀਤ ਡੈਸਕ 22-08-2026
ਅੰਮ੍ਰਿਤਸਰ, 21 ਅਗਸਤ (ਸੁਰਿੰਦਰ ਕੋਛੜ)-ਭਾਰਤ ’ਚ ਇਸ ਸਮੇਂ ਖੰਡ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਦੇਸ਼ ’ਚ ਵਧਦੀਆਂ ਖੰਡ ਦੀਆਂ ਕੀਮਤਾਂ ਦੇ ਵਿਚਕਾਰ ਪਾਕਿਸਤਾਨ ਦਾ ਖੰਡ ਉਦਯੋਗ ਆਪਣੇ ਵਾਧੂ ਖੰਡ ਭੰਡਾਰਾਂ ਲਈ ਭਾਰਤ ਨੂੰ ਇਕ ਸੰਭਾਵੀ ਬਾਜ਼ਾਰ ਵਜੋਂ ਵੇਖ ਰਿਹਾ ਹੈ। ਭਾਰਤ ਅਤੇ ਪਾਕਿ ਵਿਚਕਾਰ ਰਾਜਨੀਤਿਕ ਅਤੇ ਸੁਰੱਖਿਆ ਤਣਾਅ ਕਾਰਨ ਸਿੱਧਾ ਦੁਵੱਲਾ ਵਪਾਰ ਇਸ ਸਮੇਂ ਮੁਅੱਤਲ ਹੈ। ਅਟਾਰੀ-ਵਾਹਗਾ ਸਰਹੱਦ ਅਤੇ ਹਵਾਈ ਰਸਤੇ ਵੀ ਬੰਦ ਹਨ। ਇਸ ਦੇ ਬਾਵਜੂਦ ਪਾਕਿ ਦੀਆਂ ਖੰਡ ਮਿੱਲਾਂ ਆਪਣੇ ਵਧ ਰਹੇ ਸਟਾਕ ਨੂੰ ਵੇਚਣ ਅਤੇ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਭਾਰਤੀ ਬਾਜ਼ਾਰ ਨੂੰ ਇਕ ਸੰਭਾਵੀ ਮੌਕੇ ਵਜੋਂ ਵੇਖ ਰਹੀਆਂ ਹਨ।ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਸ਼ੂਗਰ ਮਿੱਲਜ਼ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਚੌਧਰੀ ਮੁਹੰਮਦ ਵਹੀਦ ਨੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨੂੰ ਵਾਧੂ ਖੰਡ ਬਰਾਮਦ ਕਰਨ ਦੀ ਸੰਭਾਵਨਾ ਦੀ ਪੜਚੋਲ ਕਰੇ। ਪਾਕਿ ਦੇ ਖੰਡ ਉਦਯੋਗ ਕੋਲ 12 ਲੱਖ ਟਨ ਤੋਂ ਵੱਧ ਖੰਡ ਦਾ ਵਾਧੂ ਭੰਡਾਰ ਹੈ। ਪਾਕਿਸਤਾਨੀ ਮਿੱਲ ਮਾਲਕਾਂ ਨੂੰ ਚਿੰਤਾ ਹੈ ਕਿ ਜੇਕਰ ਇਹ ਭੰਡਾਰ ਬਿਨਾਂ ਵਿਕਣ ਦੇ ਰਹਿੰਦਾ ਹੈ ਤਾਂ ਉਨ੍ਹਾਂ ਕੋਲ ਨਵੰਬਰ ’ਚ ਸ਼ੁਰੂ ਹੋਣ ਵਾਲੇ ਅਗਲੇ ਸੀਜ਼ਨ ਲਈ ਕਿਸਾਨਾਂ ਤੋਂ ਗੰਨਾ ਖ਼ਰੀਦਣ ਲਈ ਫ਼ੰਡਾਂ ਦੀ ਘਾਟ ਹੋ ਸਕਦੀ ਹੈ। ਵਹੀਦ ਨੇ ਕਿਹਾ ਕਿ ਭਾਰਤ ਨਜ਼ਦੀਕ ਹੋਣ ਦੇ ਕਾਰਨ ਪਾਕਿ ਨੂੰ ਦੂਰ-ਦੁਰਾਡੇ ਦੇ ਬਾਜ਼ਾਰਾਂ ਨਾਲੋਂ ਮਾਲ ਢੋਆ-ਢੁਆਈ ‘ਚ ਫ਼ਾਇਦਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਨੂੰ ਖੰਡ ਬਰਾਮਦ ਨਾਲ ਵਿਦੇਸ਼ੀ ਮੁਦਰਾ ਮਿਲ ਸਕਦੀ ਹੈ, ਮਿੱਲਾਂ ਦੀ ਨਕਦੀ ਸਥਿਤੀ ‘ਚ ਸੁਧਾਰ ਹੋ ਸਕਦਾ ਹੈ, ਸਟੋਰੇਜ਼ ਲਾਗਤ ਘਟ ਹੋ ਸਕਦੀ ਹੈ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ’ਚ ਮਦਦ ਮਿਲ ਸਕਦੀ ਹੈ। ਹਾਲਾਂਕਿ, ਪਾਕਿਸਤਾਨੀ ਖੰਡ ਨੂੰ ਭਾਰਤ ਭੇਜਣ ਲਈ ਅਜੇ ਤੱਕ ਕੋਈ ਵਪਾਰ ਸਮਝੌਤਾ ਨਹੀਂ ਹੋਇਆ ਹੈ। ਇਸ ਲਈ ਸਰਕਾਰਾਂ ਅਤੇ ਵਪਾਰ ਪ੍ਰਣਾਲੀ ਦੋਵਾਂ ਤੋਂ ਪ੍ਰਵਾਨਗੀ ਦੀ ਲੋੜ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਰਾਵਲਪਿੰਡੀ ਦੇ ਨੂਰ ਖ਼ਾਨ ਏਅਰਬੇਸ ’ਤੇ ਵੇਖਿਆ ਗਿਆ ਤੁਰਕੀ ਹਵਾਈ ਸੈਨਾ ਦਾ ਟਰਾਂਸਪੋਰਟ ਜਹਾਜ਼ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਕੱਲ੍ਹ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੋਵੇਗਾ ਰਵਾਨਾ-ਜਥੇਦਾਰ ਟੇਕ ਸਿੰਘ ਸੰਗਤਾਂ ਨੂੰ ਖ਼ਾਲ...
Ad Position 24