ਰਾਵਲਪਿੰਡੀ ਦੇ ਨੂਰ ਖ਼ਾਨ ਏਅਰਬੇਸ ’ਤੇ ਵੇਖਿਆ ਗਿਆ ਤੁਰਕੀ ਹਵਾਈ ਸੈਨਾ ਦਾ ਟਰਾਂਸਪੋਰਟ ਜਹਾਜ਼
ਅੰਮ੍ਰਿਤਸਰ, 21 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਤੁਰਕੀ ਵਿਚਕਾਰ ਰੱਖਿਆ ਸਹਿਯੋਗ ਨੂੰ ਲੈ ਕੇ ਨਵੀਂ ਗਤੀਵਿਧੀ ਸਾਹਮਣੇ ਆਈ ਹੈ। ਮੱਕਾ ਰੱਖਿਆ ਸਮਝੌਤੇ ਤੋਂ ਬਾਅਦ ਤੁਰਕੀ ਹਵਾਈ ਸੈਨਾ ਦਾ ਇਕ ਫ਼ੌਜੀ ਟਰਾਂਸਪੋਰਟ ਜਹਾਜ਼ ਪਾਕਿ ਦੇ ਰਾਵਲਪਿੰਡੀ ‘ਚ ਨੂਰ ਖ਼ਾਨ ਏਅਰਬੇਸ ‘ਤੇ ਪਹੁੰਚਿਆ।
ਰ
ਰਾਵਲਪਿੰਡੀ ਦੇ ਨੂਰ ਖ਼ਾਨ ਏਅਰਬੇਸ ਦਾ ਬਾਹਰੀ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ
22-08-2026
ਅੰਮ੍ਰਿਤਸਰ, 21 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਤੁਰਕੀ ਵਿਚਕਾਰ ਰੱਖਿਆ ਸਹਿਯੋਗ ਨੂੰ ਲੈ ਕੇ ਨਵੀਂ ਗਤੀਵਿਧੀ ਸਾਹਮਣੇ ਆਈ ਹੈ। ਮੱਕਾ ਰੱਖਿਆ ਸਮਝੌਤੇ ਤੋਂ ਬਾਅਦ ਤੁਰਕੀ ਹਵਾਈ ਸੈਨਾ ਦਾ ਇਕ ਫ਼ੌਜੀ ਟਰਾਂਸਪੋਰਟ ਜਹਾਜ਼ ਪਾਕਿ ਦੇ ਰਾਵਲਪਿੰਡੀ ‘ਚ ਨੂਰ ਖ਼ਾਨ ਏਅਰਬੇਸ ‘ਤੇ ਪਹੁੰਚਿਆ। ਇਸ ਜਹਾਜ਼ ਦੇ ਉਥੇ ਆਉਣ ਅਤੇ ਵਾਪਸ ਜਾਣ ਦੀ ਰਿਕਾਰਡਿੰਗ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਮਿਲੀ ਹੈ। ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਕਾਰਵਾਈ ‘ਚ ਇਸੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਪਾਕਿ ‘ਚ ਤੁਰਕੀ ਹਵਾਈ ਸੈਨਾ ਦੀਆਂ ਫ਼ੌਜੀ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ। ਏਵੀਏਸ਼ਨ ਹਿਸਟਰੀ ਦੇ ਅੰਕੜਿਆਂ ਅਨੁਸਾਰ ਤੁਰਕੀ ਹਵਾਈ ਸੈਨਾ ਦਾ ਇਕ ਏਅਰਬੇਸ ਏ-400 ਐੱਮ. ਐਟਲਸ ਜਹਾਜ਼ 18 ਅਗਸਤ ਨੂੰ ਨੂਰ ਖ਼ਾਨ ਏਅਰਬੇਸ ‘ਤੇ ਪਹੁੰਚਿਆ ਅਤੇ ਫਿਰ ਵਾਪਸ ਪਰਤ ਗਿਆ। ਜਹਾਜ਼ ਦਾ ਕਾਲਸਾਈਨ ਟੀ. ਯੂ. ਏ. ਐੱਫ. 526 ਦੱਸਿਆ ਜਾ ਰਿਹਾ ਹੈ। ਰੱਖਿਆ ਸੂਤਰਾਂ ਅਨੁਸਾਰ ਤੁਰਕੀ ਦੇ ਪਾਕਿ ਨੂੰ ਉੱਨਤ ਡਰੋਨ , ਹਥਿਆਰ ਅਤੇ ਹੋਰ ਫ਼ੌਜੀ ਉਪਕਰਨ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਹਾਲਾਂਕਿ, ਉਪਲਬਧ ਜਾਣਕਾਰੀ ‘ਚ ਇਸ ਜਹਾਜ਼ ’ਚ ਭੇਜੇ ਜਾਣ ਵਾਲੇ ਸਾਮਾਨ ਦੀ ਪੂਰੀ ਸੂਚੀ ਸਾਹਮਣੇ ਨਹੀਂ ਆਈ ਹੈ। ਭਾਰਤੀ ਏਜੰਸੀਆਂ ਇਸ ਗਤੀਵਿਧੀ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।ਆਪ੍ਰੇਸ਼ਨ ਸੰਧੂਰ ਦੌਰਾਨ ਵੀ ਤੁਰਕੀ ਵਲੋਂ ਪਾਕਿ ਨੂੰ ਫ਼ੌਜੀ ਉਪਕਰਨਾਂ ਦੀ ਸਪਲਾਈ ਦੀ ਜਾਣਕਾਰੀ ਸਾਹਮਣੇ ਆਈ ਸੀ। ਮਈ 2025 ‘ਚ ਪਾਕਿ ਨੇ ਤੁਰਕੀ ਮੂਲ ਦੇ ਐਸੀਸਗਾਰਡ ਸੋਂਗਰ ਅਤੇ ਯਿਹਾ-3 ਡਰੋਨ ਵਰਤੇ ਸਨ, ਜਿਨ੍ਹਾਂ ਨੂੰ ਭਾਰਤੀ ਕਾਰਵਾਈ ‘ਚ ਤਬਾਹ ਕਰ ਦਿੱਤਾ ਗਿਆ। ਪਾਕਿ ਆਪਣੀਆਂ ਫ਼ੌਜੀ ਸਮਰੱਥਾਵਾਂ ਨੂੰ ਚੀਨ ਦੇ ਨਾਲ-ਨਾਲ ਤੇਜ਼ੀ ਨਾਲ ਤੁਰਕੀ ਨਾਲ ਵਿਕਸਤ ਹੋ ਰਹੇ ਰੱਖਿਆ ਉਦਯੋਗ ਅਤੇ ਮਨੁੱਖ ਰਹਿਤ ਪ੍ਰਣਾਲੀਆਂ ਨਾਲ ਜੋੜ ਰਿਹਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਸੰਬੰਧ ਭਾਰਤ ਲਈ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੋ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮਈ ‘ਚ ਪਾਕਿਸਤਾਨ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਤੁਰਕੀ ‘ਚ ਬੇਕਰ ਦੇ ਚੇਅਰਮੈਨ ਸੇਲਚੁਕ ਬੇਕਰਤਾਰ ਨਾਲ ਮੁਲਾਕਾਤ ਕੀਤੀ ਸੀ, ਜਿਸ ਦੀ ਇਕ ਕੰਪਨੀ ਟੀ. ਬੀ.-2, ਅਕਿਨਜੀ ਅਤੇ ਕਿਜ਼ੀਲੇਮਾ ਵਰਗੇ ਮਨੁੱਖ ਰਹਿਤ ਲੜਾਕੂ ਜਹਾਜ਼ ਵਿਕਸਤ ਕਰਦੀ ਹੈ। ਨਤੀਜੇ ਵਜੋਂ, ਨੂਰ ਖ਼ਾਨ ਏਅਰ ਬੇਸ ਤੱਕ ਤੁਰਕੀ ਫ਼ੌਜੀ ਜਹਾਜ਼ਾਂ ਦੀ ਆਵਾਜਾਈ ਨੂੰ ਪਾਕਿ ਦੇ ਡਰੋਨ ਅਤੇ ਰੱਖਿਆ ਸਮਰਥਾਵਾਂ ਨੂੰ ਵਧਾਉਣ ਦੇ ਯਤਨਾਂ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੱਕਾ ਸਮਝੌਤਾ ਹਾਲ ਹੀ ‘ਚ ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਵਿਚਕਾਰ ਹਸਤਾਖ਼ਰ ਕੀਤਾ ਗਿਆ ਹੈ। ਇਸ ਸਮਝੌਤੇ ਦੇ ਤਹਿਤ ਇਕ ਦੇਸ਼ ‘ਤੇ ਹਮਲਾ ਤਿੰਨਾਂ ਵਿਰੁੱਧ ਹਮਲਾ ਮੰਨਿਆ ਜਾਵੇਗਾ। ਸਿੱਟੇ ਵਜੋਂ ਪਾਕਿ ਅਤੇ ਤੁਰਕੀ ਵਿਚਕਾਰ ਕੋਈ ਵੀ ਨਵਾਂ ਫ਼ੌਜੀ ਸਹਿਯੋਗ ਖੇਤਰੀ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੋ ਜਾਂਦਾ ਹੈ।