ਪ੍ਰਿਤਪਾਲ ਕੌਰ ਚੀਮਾ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਪੈਟਰਨ ਤੇ ਸਿਮਰਪ੍ਰੀਤ ਸਿੰਘ ਪ੍ਰਧਾਨ ਬਣੇ
ਪਟਿਆਲਾ, 22 ਅਗਸਤ (ਅਜੀਤ ਬਿਊਰੋ)-ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੀ ਹੋਈ ਚੋਣ ਦੌਰਾਨ ਪ੍ਰਿਤਪਾਲ ਕੌਰ ਚੀਮਾ ਪੈਟਰਨ, ਸਿਮਰਪ੍ਰੀਤ ਸਿੰਘ ਪ੍ਰਧਾਨ ਅਤੇ ਬਾਲਿਸ਼ਟਰ ਸਿੰਘ ਮਾਨ, ਡਾ. ਰਵੀ ਭੂਸ਼ਣ, ਭਗਵਾਨ ਦਾਸ, ਗੁਰਬਚਨ ਸਿੰਘ, ਪ੍ਰਤਾਪ ਸਿੰਘ, ਨੋਨਿਹਾਲ ਸਿੰਘ ਸੋਢੀ, ਡਾ.
ਪਟਿਆਲਾ, 22 ਅਗਸਤ (ਅਜੀਤ ਬਿਊਰੋ)-ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੀ ਹੋਈ ਚੋਣ ਦੌਰਾਨ ਪ੍ਰਿਤਪਾਲ ਕੌਰ ਚੀਮਾ ਪੈਟਰਨ, ਸਿਮਰਪ੍ਰੀਤ ਸਿੰਘ ਪ੍ਰਧਾਨ ਅਤੇ ਬਾਲਿਸ਼ਟਰ ਸਿੰਘ ਮਾਨ, ਡਾ. ਰਵੀ ਭੂਸ਼ਣ, ਭਗਵਾਨ ਦਾਸ, ਗੁਰਬਚਨ ਸਿੰਘ, ਪ੍ਰਤਾਪ ਸਿੰਘ, ਨੋਨਿਹਾਲ ਸਿੰਘ ਸੋਢੀ, ਡਾ. ਸਵਰਨ ਸਿੰਘ ਮਾਨ ਅਤੇ ਆਰਤਿਮ ਗੁਪਤਾ ਬੋਰਡ ਆਫ਼ ਡਾਇਰੈਕਟਰਜ਼ ਦੇ ਹੋਰ ਅਹੁਦੇਦਾਰ ਤੇ ਮੈਂਬਰ ਬਣੇ। ਪ੍ਰਿਤਪਾਲ ਕੌਰ ਚੀਮਾ ਨੇ ਕਿਹਾ ਕਿ ਉਹ ਕਿਸਾਨਾਂ ਦੀ ਸੇਵਾ ਨਿਰੰਤਰ ਕਰਦੇ ਰਹਿਣਗੇ। ਨਵੇਂ ਚੁਣੇ ਗਏ ਪ੍ਰਧਾਨ ਸਿਮਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਖੇਤੀ ਗਿਆਨ ਤੇ ਵਿਗਿਆਨ ਪੂਰੀ ਮਜ਼ਬੂਤੀ ਨਾਲ ਕਿਸਾਨਾਂ ਤੱਕ ਪਹੁੰਚਾਉਣਗੇ ਅਤੇ ਐਸੋਸੀਏਸ਼ਨ ਨੂੰ ਮਜ਼ਬੂਤ ਕਰਨਗੇ। ਐਸੋਸੀਏਸ਼ਨ ਦੇ 10 ਹਜ਼ਾਰ ਦੇ ਕਰੀਬ ਮੈਂਬਰਾਂ ਦੀ ਸੇਵਾ ਲਈ ਉਹ ਵਚਨਬੱਧ ਹਨ।