22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹਾਈਵੇਅ ਦੀਆਂ ਐਂਬੂਲੈਂਸਾਂ ਹੁਣ ਚਲਦੇ-ਫਿਰਦੇ ਮਿੰਨੀ ‘ਆਈ.ਸੀ.ਯੂ.’ ਵੈਂਟੀਲੇਟਰ ਤੇ ਜੀਵਨ ਰੱਖਿਅਕ ਦਵਾਈਆਂ ਹੋਣਗੀਆਂ ਲਾਜ਼ਮੀ

ਮੰਡੀ ਗੋਬਿੰਦਗੜ੍ਹ, 22 ਅਗਸਤ (ਮੋਹਿਤ ਸਿੰਗਲਾ)-ਸੜਕ ਹਾਦਸਿਆਂ ਵਿਚ ਜ਼ਖ਼ਮੀਆਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ ਐਂਬੂਲੈਂਸ ਸੇਵਾਵਾਂ ਲਈ ਨਵੇਂ ਮਿਆਰ ਜਾਰੀ ਕੀਤੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ 20 ਅਗਸਤ ਨੂੰ ਜਾਰੀ ਨਵੇਂ ਮਿਆਰਾਂ ਤਹਿਤ ਹਾਈਵੇਅ ’ਤੇ ਤਾਇਨਾਤ ਐਂਬੂਲੈਂਸਾਂ ਨੂੰ ਆਧੁਨਿਕ ਜੀਵਨ ਰੱਖਿਅਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 23-08-2026
ਮੰਡੀ ਗੋਬਿੰਦਗੜ੍ਹ, 22 ਅਗਸਤ (ਮੋਹਿਤ ਸਿੰਗਲਾ)-ਸੜਕ ਹਾਦਸਿਆਂ ਵਿਚ ਜ਼ਖ਼ਮੀਆਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ ਐਂਬੂਲੈਂਸ ਸੇਵਾਵਾਂ ਲਈ ਨਵੇਂ ਮਿਆਰ ਜਾਰੀ ਕੀਤੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ 20 ਅਗਸਤ ਨੂੰ ਜਾਰੀ ਨਵੇਂ ਮਿਆਰਾਂ ਤਹਿਤ ਹਾਈਵੇਅ ’ਤੇ ਤਾਇਨਾਤ ਐਂਬੂਲੈਂਸਾਂ ਨੂੰ ਆਧੁਨਿਕ ਜੀਵਨ ਰੱਖਿਅਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਨ੍ਹਾਂ ਐਂਬੂਲੈਂਸਾਂ ਵਿਚ ਵੈਂਟੀਲੇਟਰ, ਆਕਸੀਜਨ ਸਪੋਰਟ, ਈ.ਸੀ.ਜੀ. ਅਤੇ ਹੋਰ ਜ਼ਰੂਰੀ ਉਪਕਰਨ ਮੌਜੂਦ ਹੋਣਗੇ ਤਾਂ ਜੋ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜ਼ਖ਼ਮੀ ਨੂੰ ਮੁੱਢਲਾ ਅਤੇ ਐਮਰਜੈਂਸੀ ਇਲਾਜ ਦਿੱਤਾ ਜਾ ਸਕੇ।ਨਵੇਂ ਮਿਆਰਾਂ ਅਨੁਸਾਰ ਐਂਬੂਲੈਂਸ ਦੇ ਅੰਦਰ ਮੈਡੀਕਲ ਢਾਂਚਾ ਪਹਿਲਾਂ ਨਾਲੋਂ ਕਾਫ਼ੀ ਆਧੁਨਿਕ ਹੋਵੇਗਾ। ਇਨ੍ਹਾਂ ਵਿਚ ਪੋਰਟੇਬਲ ਵੈਂਟੀਲੇਟਰ, ਆਟੋਮੇਟਿਡ ਐਕਸਟਰਨਲ ਡਿਫਿਬ੍ਰਿਲੇਟਰ (ਏ.ਈ.ਡੀ.), ਆਕਸੀਜਨ ਸਪੋਰਟ ਸਿਸਟਮ, ਈ.ਸੀ.ਜੀ. ਮਸ਼ੀਨ, ਮਲਟੀ-ਪੈਰਾਮੀਟਰ ਮਾਨੀਟਰ ਅਤੇ ਪੋਰਟੇਬਲ ਸਕਸ਼ਨ ਮਸ਼ੀਨ ਵਰਗੇ ਉਪਕਰਨ ਲਾਜ਼ਮੀ ਤੌਰ ’ਤੇ ਉਪਲਬਧ ਰਹਿਣਗੇ। ਇਸ ਤੋਂ ਇਲਾਵਾ ਦਿਲ ਦਾ ਦੌਰਾ, ਬਹੁਤ ਜ਼ਿਆਦਾ ਖੂਨ ਵਹਿਣ ਅਤੇ ਸੱਟਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਐਡ੍ਰੀਨਾਲਿਨ, ਐਟ੍ਰੋਪਿਨ, ਦਰਦ ਨਿਵਾਰਕ ਦਵਾਈਆਂ ਅਤੇ ਜੀਵਨ ਰੱਖਿਅਕ ਆਈ.ਵੀ. ਫਲੂਇਡ ਵਰਗੀਆਂ ਜ਼ਰੂਰੀ ਦਵਾਈਆਂ ਵੀ ਰੱਖੀਆਂ ਜਾਣਗੀਆਂ। ਨਵੀਂ ਵਿਵਸਥਾ ਵਿਚ ਐਂਬੂਲੈਂਸ ਸੇਵਾ ਸਿਰਫ਼ ਡਰਾਈਵਰ ਜਾਂ ਆਮ ਅਟੈਂਡੈਂਟ ਦੇ ਭਰੋਸੇ ਨਹੀਂ ਰਹੇਗੀ। ਇਨ੍ਹਾਂ ਵਿਚ ਪ੍ਰਮਾਣਿਤ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈ.ਐਮ.ਟੀ.) ਅਤੇ ਸਿਖਲਾਈ ਪ੍ਰਾਪਤ ਪੈਰਾਮੈਡੀਕਲ ਸਟਾਫ਼ ਦੀ ਤਾਇਨਾਤੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਰੋਲ ਮਾਡਲ ਨਹੀਂ, ਸਿੱਖ ਨਸਲਕੁਸ਼ੀ ਦਾ ਮੁੱਖ ਦੋਸ਼ੀ ਸੀ-ਚੰਨੀ ਅਗਲੀ ਖ਼ਬਰ 10 ‘ਕਿਲਰ ਹਾਈਵੇਅ’ ਬਣਨਗੇ ‘ਏ.ਆਈ. ਰੋਕਥਾਮ ਸੇਫਟੀ ਜ਼ੋਨ’-ਹਾਦਸਿਆਂ ’ਤੇ ਲੱਗੇਗਾ ਵਿਰਾਮ
Ad Position 24