26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਾਂਪਲਾ ਨੂੰ ‘ਸਿਟ’ ਵਲੋਂ ਕੱਲ੍ਹ ਨੂੰ ਪੇਸ਼ ਹੋਣ ਲਈ ਸੰਮਨ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੇ ਘਰ ਹੁਸ਼ਿਆਰਪੁਰ ਵਿਖੇ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ ‘ਸਿਟ’ ਦੇ ਸੰਮਨ ਲੈ ਕੇ ਪਹੁੰਚੀ। ‘ਸਿਟ’ ਵਲੋਂ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਵਿਜੇ ਸਾਂਪਲਾ ਨੂੰ 27 ਅਗਸਤ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ।

Ad Position 21
No active advertisement
ਅਜੀਤ ਡੈਸਕ 26-08-2026
ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੇ ਘਰ ਹੁਸ਼ਿਆਰਪੁਰ ਵਿਖੇ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ ‘ਸਿਟ’ ਦੇ ਸੰਮਨ ਲੈ ਕੇ ਪਹੁੰਚੀ। ‘ਸਿਟ’ ਵਲੋਂ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਵਿਜੇ ਸਾਂਪਲਾ ਨੂੰ 27 ਅਗਸਤ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ। ਹਾਲਾਂਕਿ, ਸਾਂਪਲਾ ਨੇ 27 ਅਗਸਤ ਨੂੰ ਪਾਰਟੀ ਨਾਲ ਜੁੜੇ ਹੋਏ ਸਮਾਗਮਾਂ ਦੇ ਚਲਦਿਆਂ ਸਮਾਂ ਨਾ ਹੋਣ ਦਾ ਹਵਾਲਾ ਦਿੰਦੇ ਹੋਏ ‘ਸਿਟ’ ਸਾਹਮਣੇ ਪੇਸ਼ ਹੋਣ ਤੋਂ ਆਪਣੀ ਮਜ਼ਬੂਰੀ ਦੱਸੀ ਹੈ ਅਤੇ ਨਾਲ ਹੀ ਸਤੰਬਰ ਮਹੀਨੇ ’ਚ ਕੋਈ ਹੋਰ ਤਰੀਕ ਦੇਣ ਦੀ ਮੰਗ ਵੀ ਕੀਤੀ। ਵਿਜੇ ਸਾਂਪਲਾ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਨੂੰ ਬਿਨਾ ਵਜ੍ਹਾ ਇਸ ਮਾਮਲੇ ’ਚ ਉਲਝਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਕੋਟਾ ਕੋਚਿੰਗ ਦਾ ਖਰਚਾ ਚੁੱਕਣ ਲਈ ਆਲੂ ਵੇਚੇ ਹੁਣ ਬਰੇਲੀ ਦਾ ਅਲਤਾਫ ਬਣੇਗਾ ਡਾਕਟਰ ਅਗਲੀ ਖ਼ਬਰ ਖ਼ਰੀਫ਼ ਰੁੱਤ ਦੀ ਮੱਕੀ ਲਈ ਵਿਭਾਗ ਦੇ ਯਤਨਾਂ ਨੂੰ ਨਹੀਂ ਪਿਆ ਬੂਰ, ਸਿਰਫ਼ 44 ਫੀਸਦੀ ਰਕਬੇ ’ਚ ਹੋਈ ਬਿਜਾਈ 17 ਜ਼ਿਲ੍ਹਿਆ...
Ad Position 24