26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਖ਼ਰੀਫ਼ ਰੁੱਤ ਦੀ ਮੱਕੀ ਲਈ ਵਿਭਾਗ ਦੇ ਯਤਨਾਂ ਨੂੰ ਨਹੀਂ ਪਿਆ ਬੂਰ, ਸਿਰਫ਼ 44 ਫੀਸਦੀ ਰਕਬੇ ’ਚ ਹੋਈ ਬਿਜਾਈ 17 ਜ਼ਿਲ੍ਹਿਆਂ ਲਈ ਨਿਰਧਾਰਿਤ 50,000 ਰਕਬੇ ’ਚੋਂ 22180 ਏਕੜ ’ਚ ਕਿਸਾਨਾਂ ਨੇ ਬੀਜੀ ਮੱਕੀ ਜਤਿੰਦਰ ਪੰਮੀ

ਜਲੰਧਰ, 25 ਅਗਸਤ-ਜ਼ਮੀਨੀ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨਾਲ ਪੈਦਾ ਹੋਣ ਵਾਲੇ ਸੰਕਟ ਨਾਲ ਨਜਿੱਠਣ ਲਈ ਅਤੇ ਸੂਬੇ ’ਚ ਝੋਨੇ ਹੇਠਲਾ ਰਕਬਾ ਘਟਾਉਣ ਦੇ ਉਦੇਸ਼ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਖ਼ਰੀਫ਼ ਰੁੱਤ ਦੀ ਮੱਕੀ ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਯਤਨਾਂ ਨੂੰ ਬੂਰ ਨਹੀਂ ਪਿਆ ਹੈ। ਹਾਲਾਂਕਿ, ਵਿਭਾਗ ਵਲੋਂ ਮੱਕੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 17,500 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਫਿਰ ਬਹੁਤੇ ਕਿਸਾਨਾਂ ਨੇ ਮੱਕੀ ਦੀ ਬਿਜਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ।

Ad Position 21
No active advertisement
ਜਲੰਧਰ ਜ਼ਿਲ੍ਹੇ ਦੇ ਪਿੰਡ ਲੱਲੀਆਂ ਖੁਰਦ ਦਾ ਕਿਸਾਨ ਤਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਆਪਣੇ ਖੇਤਾਂ ਵਿਚ ਬੀਜੀ ਮੱਕੀ ਦੀ ਫ਼ਸਲ ਦੇਖਦਾ ਹੋਇਆ। ਤਸਵੀਰ : ਜੀ. ਪੀ. ਸਿੰਘ 26-08-2026

ਜਲੰਧਰ, 25 ਅਗਸਤ-ਜ਼ਮੀਨੀ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨਾਲ ਪੈਦਾ ਹੋਣ ਵਾਲੇ ਸੰਕਟ ਨਾਲ ਨਜਿੱਠਣ ਲਈ ਅਤੇ ਸੂਬੇ ’ਚ ਝੋਨੇ ਹੇਠਲਾ ਰਕਬਾ ਘਟਾਉਣ ਦੇ ਉਦੇਸ਼ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਖ਼ਰੀਫ਼ ਰੁੱਤ ਦੀ ਮੱਕੀ ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਯਤਨਾਂ ਨੂੰ ਬੂਰ ਨਹੀਂ ਪਿਆ ਹੈ। ਹਾਲਾਂਕਿ, ਵਿਭਾਗ ਵਲੋਂ ਮੱਕੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 17,500 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਫਿਰ ਬਹੁਤੇ ਕਿਸਾਨਾਂ ਨੇ ਮੱਕੀ ਦੀ ਬਿਜਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਪੰਜਾਬ ਸਰਕਾਰ ਤੇ ਵਿਭਾਗ ਵਲੋਂ ਮੌਜੂਦਾ ਖ਼ਰੀਫ਼ ਸੀਜ਼ਨ ਦੌਰਾਨ ਸੂਬੇ ਦੇ 17 ਜ਼ਿਲ੍ਹਿਆਂ ਵਿਚ ਮੱਕੀ ਦੀ ਬਿਜਾਈ ਲਈ 50,000 ਏਕੜ ਰਕਬੇ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ।ਵਿਭਾਗੀ ਅਧਿਕਾਰੀਆਂ ਨੇ ਬੀਤੇ ਦੋ ਮਹੀਨਿਆਂ ਦੌਰਾਨ ਆਪੋ-ਆਪਣੇ ਬਲਾਕਾਂ ਵਿਚ ਕੈਂਪ, ਸੈਮੀਨਾਰ ਤੇ ਕਿਸਾਨਾਂ ਨਾਲ ਵਿਅਕਤੀਗਤ ਤੌਰ ’ਤੇ ਮੁਲਾਕਾਤਾਂ ਕਰਕੇ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਸਾਰੇ ਯਤਨਾਂ ਦੇ ਬਾਵਜੂਦ ਸੂਬੇ ਦੇ ਕਿਸਾਨਾਂ ਨੇ ਖ਼ਰੀਫ਼ ਰੁੱਤ ਦੀ ਮੱਕੀ ਬੀਜਣ ਲਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ, ਜਿਸ ਕਾਰਨ ਸੂਬੇ ਅੰਦਰ ਨਿਰਧਾਰਿਤ ਟੀਚੇ ’ਚੋਂ ਸਿਰਫ 44 ਫੀਸਦੀ ਰਕਬੇ ’ਚ ਹੀ ਮੱਕੀ ਦੀ ਬਿਜਾਈ ਹੋ ਸਕੀ। ਜਾਣਕਾਰੀ ਮੁਤਾਬਕ ਵਿਭਾਗ ਦੇ ਪੋਰਟਲ ’ਤੇ 17 ਜ਼ਿਲ੍ਹਿਆਂ ਵਿਚੋਂ 11,993 ਕਿਸਾਨਾਂ ਵਲੋਂ ਕੀਤੀ ਗਈ ਰਕਬੇ ਸੰਬੰਧੀ ਕੀਤੀ ਗਈ ਰਜਿਸਟ੍ਰੇਸ਼ਨ ਮੁਤਾਬਕ ਸੂਬੇ ’ਚ 22180 ਏਕੜ ਰਕਬੇ ’ਚ ਮੱਕੀ ਦੀ ਬਿਜਾਈ ਹੋਈ ਹੈ। ਮੱਕੀ ਦੇ ਨੋਡਲ ਅਫਸਰ ਏ. ਐੱਮ. ਡੀ. ਓ. ਸੁਰਿੰਦਰਪਾਲ ਸਿੰਘ ਜੋਸਨ ਦਾ ਕਹਿਣਾ ਹੈ ਕਿ ਮੱਕੀ ਦੀ ਸੂਬੇ ਅੰਦਰ ਕਾਫੀ ਮੰਗ ਹੈ ਅਤੇ ਮੱਕੀ ਤੋਂ ਈਥੋਨੋਲ ਤੇ ਹੋਰ ਵੱਖ-ਵੱਖ ਉਤਪਾਦ ਤਿਆਰ ਕਰਨ ਵਾਲੇ ਕਾਰੋਬਾਰੀਆਂ ਨੂੰ ਦੂਜੇ ਸੂਬਿਆਂ ਤੋਂ ਮੰਗਵਾਉਣੀ ਪੈਂਦੀ ਹੈ। ਮੱਕੀ ਦੀ ਬਿਜਾਈ ਪ੍ਰਤੀ ਕਿਸਾਨਾਂ ਵਲੋਂ ਬਹੁਤ ਘੱਟ ਰੁਚੀ ਦਿਖਾਏ ਜਾਣ ਬਾਰੇ ਕਿਸਾਨ ਆਗੂ ਮੁਕੇਸ਼ ਚੰਦਰ ਰਾਣੀਭੱਟੀ ਦਾ ਕਹਿਣਾ ਹੈ ਕਿ ਖ਼ਰੀਫ਼ ਰੁੱਤ ਦੀ ਮੱਕੀ ਵੱਲ ਕਿਸਾਨਾਂ ਦਾ ਰੁਝਾਨ ਘੱਟ ਹੋਣ ਦਾ ਮੁੱਖ ਕਾਰਨ ਇਸ ਦੀ ਐੱਮ. ਐੱਸ. ਪੀ. ਨਾ ਮਿਲਣਾ ਹੈ, ਜਿਸ ਕਾਰਨ ਮੱਕੀ ਦੀ ਬਿਜਾਈ ਕਰਕੇ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਿਸਾਨਾਂ ਨੂੰ ਝੋਨੇ ਦੀ ਐੱਮ. ਐੱਸ. ਪੀ. ਮਿਲਦੀ ਹੈ ਅਤੇ ਉਸ ’ਤੇ ਮਿਹਨਤ ਵੀ ਘੱਟ ਲੱਗਦੀ ਹੈ, ਫਿਰ ਕਿਸਾਨ ਮੱਕੀ ਦੀ ਬਿਜਾਈ ਕਿਉਂ ਕਰਨਗੇ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰਾਂ ਦੀ ਮਨਸ਼ਾ ਝੋਨੇ ਹੇਠਲਾ ਰਕਬਾ ਘਟਾਉਣ ਦੀ ਹੈ ਤਾਂ ਪਹਿਲਾਂ ਕਿਸਾਨਾਂ ਨੂੰ ਝੋਨੇ ਦੀ ਬਦਲ ਵਜੋਂ ਬੀਜੀਆਂ ਜਾਣ ਵਾਲੀਆਂ ਫਸਲਾਂ ਦੀ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਦੇਣੀ ਪਵੇਗੀ।

ਬਸੰਤ ਰੁੱਤ ਦੀ ਮੱਕੀ ਪ੍ਰਤੀ ਕਿਸਾਨਾਂ ’ਚ ਵਧੇਰੇ ਉਤਸ਼ਾਹ
ਜਿਥੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਖ਼ਰੀਫ਼ ਰੁੱਤ ਦੀ ਮੱਕੀ ਬੀਜਣ ਲਈ ਉਤਸ਼ਾਹਿਤ ਕਰ ਰਿਹਾ ਹੈ ਤੇ ਸਬਸਿਡੀ ਵੀ ਦੇ ਰਿਹਾ ਹੈ, ਉਥੇ ਹੀ ਕਿਸਾਨਾਂ ’ਚ ਬਸੰਤ ਰੁੱਤ ਦੀ ਮੱਕੀ ਪ੍ਰਤੀ ਉਤਸ਼ਾਹ ਵਧੇਰੇ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਸੰਤ ਰੁੱਤ ਦੀ ਮੱਕੀ ਦਾ ਝਾੜ ਖ਼ਰੀਫ਼ ਰੁੱਤ ਦੇ ਮੁਕਾਬਲੇ ਬਹੁਤ ਜ਼ਿਆਦਾ ਨਿਕਲਦਾ ਹੈ ਅਤੇ ਇਕ ਸਾਲ ’ਚ ਤਿੰਨ ਫਸਲਾਂ ਬੀਜਣ ਵਾਲੇ ਕਿਸਾਨਾਂ ਲਈ ਇਹ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। ਇਹੀ ਕਾਰਨ ਹੈ ਕਿ ਆਲੂ ਦੀ ਬਿਜਾਈ ਵਾਲੇ ਖੇਤਰ ’ਚ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਵਧੇਰੇ ਕੀਤੀ ਜਾਂਦੀ ਹੈ। ਆਲੂ ਦੀ ਬਿਜਾਈ ਵਾਲੇ ਖੇਤਰਾਂ ’ਚ ਕਿਸਾਨਾਂ ਵਲੋਂ ਜਨਵਰੀ-ਫਰਵਰੀ ’ਚ ਆਲੂ ਦੀ ਪੁਟਾਈ ਕਰਕੇ ਬਸੰਤ ਰੁੱਤ ਦੀ ਮੱਕੀ ਬੀਜ ਦਿੱਤੀ ਜਾਂਦੀ ਹੈ ਅਤੇ ਜੂਨ ਵਿਚ ਇਸ ਦੀ ਕਟਾਈ ਕਰਕੇ ਝੋਨਾ ਬੀਜਿਆ ਜਾਂਦਾ ਹੈ। ਹਾਲਾਂਕਿ, ਖੇਤੀਬਾੜੀ ਵਿਭਾਗ ਇਸ ਦੀ ਸਿਫਾਰਸ਼ ਨਹੀਂ ਕਰਦਾ ਕਿਉਂਕਿ ਇਸ ਸੀਜ਼ਨ ਦੀ ਮੱਕੀ ਝੋਨੇ ਨਾਲੋਂ ਵੀ ਵਧੇਰੇ ਪਾਣੀ ਲੈਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਸਾਂਪਲਾ ਨੂੰ ‘ਸਿਟ’ ਵਲੋਂ ਕੱਲ੍ਹ ਨੂੰ ਪੇਸ਼ ਹੋਣ ਲਈ ਸੰਮਨ ਅਗਲੀ ਖ਼ਬਰ ਕਲਕੱਤਾ ਹਾਈ ਕੋਰਟ ਵਲੋਂ ਅਭਿਸ਼ੇਕ ਬੈਨਰਜੀ ਨੂੰ ਤਿੰਨ ਮਾਮਲਿਆਂ ਵਿਚ 30 ਨਵੰਬਰ ਤੱਕ ਰਾਹਤ
Ad Position 24