25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ, ਪਾਕਿਸਤਾਨ ਭੁੱਖਮਰੀ ਦਾ ਕਰ ਰਿਹਾ ਸਾਹਮਣਾ ਪਾਕਿ ਦੇ ਸੀਨੀਅਰ ਨੇਤਾ ਮੌਲਾਨਾ ਰਹਿਮਾਨ ਨੇ ਸ਼ਾਹਬਾਜ਼ ਸਰਕਾਰ ’ਤੇ ਬੋਲਿਆ ਹਮਲਾ

ਅੰਮ੍ਰਿਤਸਰ, 25 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕੱਟੜਪੰਥੀ ਰਾਜਨੀਤਕ ਪਾਰਟੀ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ.

Ad Position 21
No active advertisement
ਸੰਬੋਧਨ ਕਰਦੇ ਹੋਏ ਮੌਲਾਨਾ ਫਜ਼ਲੁਰ ਰਹਿਮਾਨ। ਤਸਵੀਰ ਰਾਹੀਂ : ਸੁਰਿੰਦਰ ਕੋਛੜ 26-08-2026
ਅੰਮ੍ਰਿਤਸਰ, 25 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕੱਟੜਪੰਥੀ ਰਾਜਨੀਤਕ ਪਾਰਟੀ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ.ਯੂ.ਐੱਲ.-ਐੱਫ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿ ਦੇ ਫੌਜ ਮੁਖੀ ਆਸਿਮ ਮੁਨੀਰ ਨੂੰ 1971 ਦੀ ਜੰਗ ਵਿਚ ਹੋਈ ਹਾਰ ਨੂੰ ਯਾਦ ਕਰਵਾਉਣ ਤੋਂ ਬਾਅਦ ਅੱਜ ਭਾਰਤ ਦੇ ਆਰਥਿਕ ਵਿਕਾਸ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਮੌਲਾਨਾ ਨੇ ਕਿਹਾ ਕਿ ਅਸੀਂ ਭਾਰਤ ਨਾਲ ਜੰਗ ਅਤੇ ਟਕਰਾਅ ਬਾਰੇ ਗੱਲ ਕਰਦੇ ਹਾਂ, ਪਰ ਹਕੀਕਤ ਵੱਲ ਝਾਤ ਮਾਰੀਏ ਤਾਂ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਿਆ ਹੈ ਅਤੇ ਉਸ ਕੋਲ ਅਰਬਾਂ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਹਨ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਪਾਕਿ ਨੂੰ ਅਰਥਵਿਵਸਥਾ, ਨਿਆਂਪਾਲਿਕਾ ਅਤੇ ਕਾਨੂੰਨ ਵਿਵਸਥਾ ਵਰਗੇ ਮੁੱਖ ਆਲਮੀ ਮਾਪਦੰਡਾਂ ’ਤੇ ਆਪਣੀ ਸਥਿਤੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਨਿਆਂਪਾਲਿਕਾ, ਆਰਥਿਕਤਾ ਅਤੇ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਵਿਸ਼ਵ ਪੱਧਰ ’ਤੇ ਕਿੱਥੇ ਖੜ੍ਹੇ ਹਾਂ ਅਤੇ ਸਾਡੀ ਕੌਮਾਂਤਰੀ ਦਰਜਾਬੰਦੀ ਕੀ ਹੈ। ਪਾਕਿ ਦੀ ਆਰਥਿਕ ਅਤੇ ਰਾਜਨੀਤਕ ਦੁਰਦਸ਼ਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਸਥਿਤੀ ਦਾ ਸਹੀ ਮੁਲਾਂਕਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿ ਗੰਭੀਰ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਦੇਸ਼ ਦੇ ਨੇਤਾਵਾਂ ਨੂੰ ਭਾਰਤ ਵਿਰੋਧੀ ਬਿਆਨ ਦੇਣ ਦੀ ਬਜਾਏ ਸਥਿਤੀ ਨੂੰ ਸੁਧਾਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੌਲਾਨਾ ਫਜ਼ਲੁਰ ਰਹਿਮਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸ਼ਾਹਬਾਜ਼ ਸਰਕਾਰ ਅਤੇ ਆਸਿਮ ਮੁਨੀਰ ਪਾਕਿ ਦੇ ਸੂਬਿਆਂ ਨੂੰ ਵੰਡਣ ਦੀ ਤਿਆਰੀ ਕਰ ਰਹੇ ਹਨ। ਮੌਲਾਨਾ ਨੇ ਸੂਬਿਆਂ ਦੀ ਵੰਡ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਦੇਸ਼ ਨੂੰ ਅਜਿਹੇ ਸਮੇਂ ਵੰਡਿਆ ਨਹੀਂ ਜਾਣਾ ਚਾਹੀਦਾ ਜਦੋਂ ਇਹ ਪਹਿਲਾਂ ਹੀ ਆਰਥਿਕ ਸਮੱਸਿਆਵਾਂ, ਰਾਜਨੀਤਿਕ ਅਸਥਿਰਤਾ ਅਤੇ ਸਮਾਜਿਕ ਤਣਾਅ ਦਾ ਸਾਹਮਣਾ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 514.85 ਮੀਟਰ ਪਹੁੰਚਿਆ ਅਗਲੀ ਖ਼ਬਰ ਨਾਨਕਸਰ ਵਿਖੇ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿਤ ਪੰਜ ਰੋਜ਼ਾ ਸਮਾਗਮ ਸ਼ੁਰੂ ਪਹਿਲੀ ਲੜੀ ਦੇ ਅਖੰਡ ਪਾ...
Ad Position 24