25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 514.85 ਮੀਟਰ ਪਹੁੰਚਿਆ

ਸ਼ਾਹਪੁਰ ਕੰਢੀ, 25 ਅਗਸਤ (ਰਣਜੀਤ ਸਿੰਘ)-ਪਹਾੜਾਂ ’ਚ ਪਏ ਘੱਟ ਮੀਂਹ ਅਤੇ ਚੰਮੇਰਾ ਡੈਮ ਤੋਂ ਆ ਰਹੇ ਘੱਟ ਪਾਣੀ ਕਾਰਨ ਰਣਜੀਤ ਸਾਗਰ ਡੈਮ ’ਤੇ ਸਥਿਤੀ ਕੰਟਰੋਲ ਅਧੀਨ ਬਣੀ ਹੋਈ ਹੈ। ਇਸ ਸਮੇਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 514.

Ad Position 21
No active advertisement
ਅਜੀਤ ਡੈਸਕ 26-08-2026
ਸ਼ਾਹਪੁਰ ਕੰਢੀ, 25 ਅਗਸਤ (ਰਣਜੀਤ ਸਿੰਘ)-ਪਹਾੜਾਂ ’ਚ ਪਏ ਘੱਟ ਮੀਂਹ ਅਤੇ ਚੰਮੇਰਾ ਡੈਮ ਤੋਂ ਆ ਰਹੇ ਘੱਟ ਪਾਣੀ ਕਾਰਨ ਰਣਜੀਤ ਸਾਗਰ ਡੈਮ ’ਤੇ ਸਥਿਤੀ ਕੰਟਰੋਲ ਅਧੀਨ ਬਣੀ ਹੋਈ ਹੈ। ਇਸ ਸਮੇਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 514.85 ਮੀਟਰ ਤੱਕ ਹੀ ਪਹੁੰਚਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਪਗ 12 ਮੀਟਰ ਘੱਟ ਹੈ। ਪਿਛਲੇ ਸਾਲ 25 ਅਗਸਤ ਨੂੰ ਝੀਲ ਦਾ ਪੱਧਰ 527.30 ਮੀਟਰ ਪਹੁੰਚ ਗਿਆ ਸੀ। ਇਸ ਸਮੇਂ ਚੰਮੇਰਾ ਡੈਮ ਤੋਂ ਕੇਵਲ 3775 ਕਿਊਸਿਕ ਪਾਣੀ ਹੀ ਝੀਲ ਅੰਦਰ ਆ ਰਿਹਾ ਹੈ। ਰਣਜੀਤ ਸਾਗਰ ਡੈਮ ਦੇ 3 ਯੂਨਿਟ ਚਲਾ ਕੇ 360 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ 16236 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 401.45 ਮੀਟਰ ਪਹੁੰਚ ਗਿਆ ਹੈ। ਸ਼ਾਹਪੁਰ ਕੰਢੀ ਡੈਮ ਤੋਂ 11415 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ, ਜਿਥੋਂ 8410 ਕਿਊਸਿਕ ਪਾਣੀ ਯੂ.ਬੀ.ਡੀ.ਸੀ. ਨਹਿਰ ਨੂੰ 2320 ਕਿਊਸਿਕ ਐਮ.ਬੀ. ਲਿੰਕ ਨਹਿਰ ਨੂੰ ਅਤੇ 570 ਕਿਊਸਿਕ ਪਾਣੀ ਕਸ਼ਮੀਰ ਕੈਨਾਲ ਨੂੰ ਛੱਡਿਆ ਜਾ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ 24ਵੀਂ ਬਰਸੀ ਸੰਬੰਧੀ ਅਖੰਡ ਪਾਠ ਆਰੰਭ ਸਮਾਗਮਾਂ ’ਚ ਵੱਡੀ ਗਿਣਤੀ ਵਿਚ ਸ... ਅਗਲੀ ਖ਼ਬਰ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ, ਪਾਕਿਸਤਾਨ ਭੁੱਖਮਰੀ ਦਾ ਕਰ ਰਿਹਾ ਸਾਹਮਣਾ ਪਾਕਿ ਦੇ ਸੀਨੀਅਰ ਨੇਤਾ ਮੌ...
Ad Position 24