28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਡਿਗਰੀਆਂ ਹੱਥਾਂ ’ਚ, ਰੁਜ਼ਗਾਰ ਦੇ ਮੌਕੇ ਸੀਮਤ ਸਿਰਫ਼ 8.25 ਫ਼ੀਸਦੀ ਗ੍ਰੈਜੂਏਟਾਂ ਨੂੰ ਯੋਗਤਾ ਅਨੁਸਾਰ ਨੌਕਰੀ

ਮੂਣਕ, 27 ਅਗਸਤ (ਕੇਵਲ ਸਿੰਗਲਾ)-ਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਬਾਵਜੂਦ ਨੌਜਵਾਨਾਂ ਲਈ ਯੋਗਤਾ ਅਨੁਸਾਰ ਰੁਜ਼ਗਾਰ ਪ੍ਰਾਪਤ ਕਰਨਾ ਵੱਡੀ ਚੁਨੌਤੀ ਬਣਿਆ ਹੋਇਆ ਹੈ। ਨੀਤੀ ਆਯੋਗ ਦੀ ਰਿਪੋਰਟ ‘ਵਿਕਸਤ ਭਾਰਤ ਲਈ ਹੁਨਰ ਵਿਕਾਸ ਦੀ ਨਵੀਂ ਸੋਚ’ ਮੁਤਾਬਕ ਦੇਸ਼ ਵਿਚ ਸਿਰਫ਼ 8.

Ad Position 21
No active advertisement
ਅਜੀਤ ਡੈਸਕ 28-08-2026
ਮੂਣਕ, 27 ਅਗਸਤ (ਕੇਵਲ ਸਿੰਗਲਾ)-ਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਬਾਵਜੂਦ ਨੌਜਵਾਨਾਂ ਲਈ ਯੋਗਤਾ ਅਨੁਸਾਰ ਰੁਜ਼ਗਾਰ ਪ੍ਰਾਪਤ ਕਰਨਾ ਵੱਡੀ ਚੁਨੌਤੀ ਬਣਿਆ ਹੋਇਆ ਹੈ। ਨੀਤੀ ਆਯੋਗ ਦੀ ਰਿਪੋਰਟ ‘ਵਿਕਸਤ ਭਾਰਤ ਲਈ ਹੁਨਰ ਵਿਕਾਸ ਦੀ ਨਵੀਂ ਸੋਚ’ ਮੁਤਾਬਕ ਦੇਸ਼ ਵਿਚ ਸਿਰਫ਼ 8.25 ਫ਼ੀਸਦੀ ਗ੍ਰੈਜੂਏਟਾਂ ਨੂੰ ਹੀ ਉਨ੍ਹਾਂ ਦੀ ਪੜ੍ਹਾਈ ਅਤੇ ਯੋਗਤਾ ਨਾਲ ਮੇਲ ਖਾਂਦੀ ਨੌਕਰੀ ਮਿਲ ਰਹੀ ਹੈ, ਜਦਕਿ 90 ਫ਼ੀਸਦੀ ਤੋਂ ਵੱਧ ਨੌਜਵਾਨ ਆਪਣੀ ਸਿੱਖਿਆ ਤੋਂ ਵੱਖਰੇ ਖੇਤਰਾਂ ਵਿਚ ਕੰਮ ਕਰਨ ਲਈ ਮਜ਼ਬੂਰ ਹਨ। ਰਿਪੋਰਟ ਅਨੁਸਾਰ ਗ੍ਰੈਜੂਏਟਾਂ ਵਿਚ ਬੇਰੁਜ਼ਗਾਰੀ ਦਰ ਕਰੀਬ 13 ਫ਼ੀਸਦੀ ਹੈ, ਜਦਕਿ ਗ੍ਰੈਜੂਏਟ ਔਰਤਾਂ ਵਿਚ ਇਹ ਅੰਕੜਾ 20.4 ਫ਼ੀਸਦੀ ਤੱਕ ਪਹੁੰਚ ਜਾਂਦਾ ਹੈ। ਇਸ ਦੇ ਮੁਕਾਬਲੇ ਦੇਸ਼ ਦੀ ਕੁੱਲ ਬੇਰੁਜ਼ਗਾਰੀ ਦਰ ਕਰੀਬ 3.2 ਫ਼ੀਸਦੀ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੋਂ ਡਿਗਰੀ ਹਾਸਲ ਕਰਕੇ ਨਿਕਲ ਰਹੇ ਨੌਜਵਾਨਾਂ ਲਈ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ ਪ੍ਰਾਪਤ ਕਰਨਾ ਇਕ ਪ੍ਰਮੁੱਖ ਚੁਨੌਤੀ ਬਣਿਆ ਹੋਇਆ ਹੈ। ਦੇਸ਼ ਵਿਚ ਕਰੀਬ 3.4 ਕਰੋੜ ਵਿਦਿਆਰਥੀ ਅੰਡਰ ਗ੍ਰੈਜੂਏਟ ਪੱਧਰ ’ਤੇ ਪੜ੍ਹ ਰਹੇ ਹਨ, ਜਿਨ੍ਹਾਂ ਵਿਚ ਲਗਭਗ 1.13 ਕਰੋੜ ਬੀ.ਏ. ਕਰ ਰਹੇ ਹਨ। ਬੀ.ਏ., ਬੀ.ਐਸ.ਸੀ. ਅਤੇ ਬੀ.ਕਾਮ. ਵਿਚ ਕੁੱਲ ਮਿਲਾ ਕੇ 2 ਕਰੋੜ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਹਾਲਾਂਕਿ, ਇਨ੍ਹਾਂ ਆਮ ਡਿਗਰੀਆਂ ਨੂੰ ਰੁਜ਼ਗਾਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਲਈ ਵਿਹਾਰਕ ਹੁਨਰ ਅਤੇ ਤਕਨੀਕੀ ਸਿਖਲਾਈ ਦੀ ਘਾਟ ਨੌਜਵਾਨਾਂ ਲਈ ਵੱਡੀ ਰੁਕਾਵਟ ਬਣ ਰਹੀ ਹੈ। ਨੀਤੀ ਆਯੋਗ ਮੁਤਾਬਕ ਸਿਰਫ਼ ਡਿਗਰੀ ਵਾਲੇ ਨੌਜਵਾਨ ਦੀ ਔਸਤ ਸ਼ੁਰੂਆਤੀ ਤਨਖ਼ਾਹ ਕਰੀਬ 22 ਹਜ਼ਾਰ ਰੁਪਏ ਮਹੀਨਾ ਹੈ, ਜਦਕਿ ਵਾਧੂ ਹੁਨਰ ਹਾਸਲ ਕਰਨ ਵਾਲੇ ਨੌਜਵਾਨ ਨੂੰ ਕਰੀਬ 29 ਹਜ਼ਾਰ ਰੁਪਏ ਮਹੀਨਾ ਮਿਲ ਸਕਦੇ ਹਨ। ਇਸ ਤਰ੍ਹਾਂ ਹੁਨਰ ਵਿਕਾਸ ਨਾਲ ਸ਼ੁਰੂਆਤੀ ਪੱਧਰ ’ਤੇ ਹੀ ਲਗਭਗ 7 ਹਜ਼ਾਰ ਰੁਪਏ ਮਹੀਨਾ ਦਾ ਅੰਤਰ ਪੈ ਸਕਦਾ ਹੈ। ਰਿਪੋਰਟ ਦੇ ਨਤੀਜੇ ਪੇਂਡੂ ਖੇਤਰਾਂ ਲਈ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹਨ, ਜਿਥੇ ਖੇਤੀ ’ਤੇ ਨਿਰਭਰਤਾ ਦੇ ਨਾਲ ਗੈਰ-ਖੇਤੀ ਰੁਜ਼ਗਾਰ ਦੇ ਮੌਕੇ ਵੀ ਸੀਮਤ ਹਨ। ਪਿੰਡਾਂ ਦੇ ਨੌਜਵਾਨਾਂ ਨੂੰ ਸਿਰਫ਼ ਰਵਾਇਤੀ ਡਿਗਰੀਆਂ ਤੱਕ ਸੀਮਤ ਰੱਖਣ ਦੀ ਬਜਾਏ ਖੇਤੀ ਆਧਾਰਿਤ ਉਦਯੋਗ, ਮਸ਼ੀਨਰੀ, ਬਿਜਲੀ, ਮੁਰੰਮਤ, ਸਿਹਤ ਸੇਵਾਵਾਂ, ਤਕਨਾਲੋਜੀ, ਛੋਟੇ ਕਾਰੋਬਾਰ ਅਤੇ ਨਵੇਂ ਉਦਯੋਗਾਂ ਨਾਲ ਸਬੰਧਿਤ ਹੁਨਰ ਸਿਖਲਾਈ ਨਾਲ ਜੋੜਨ ਦੀ ਲੋੜ ਹੈ। ਨੀਤੀ ਆਯੋਗ ਨੇ ਵੀ ਸਿੱਖਿਆ ਦੇ ਨਾਲ ਅਪ੍ਰੈਂਟਿਸਸ਼ਿਪ ਅਤੇ ਵਿਹਾਰਕ ਕੰਮ ਦਾ ਤਜਰਬਾ ਪ੍ਰਦਾਨ ਕਰਨ ’ ਤੇ ਜ਼ੋਰ ਦਿੱਤਾ ਹੈ। ਰਿਪੋਰਟ ਦਾ ਸਪਸ਼ਟ ਸੰਦੇਸ਼ ਹੈ ਕਿ ਨੌਜਵਾਨਾਂ ਨੂੰ ਸਿਰਫ਼ ਡਿਗਰੀ ਨਹੀਂ, ਸਗੋਂ ਡਿਗਰੀ ਦੇ ਨਾਲ ਹੁਨਰ, ਕੰਮ ਦਾ ਤਜਰਬਾ ਅਤੇ ਸਥਾਨਕ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਪੈਣਗੇ। ਪੇਂਡੂ ਨੌਜਵਾਨਾਂ ਲਈ ਇਸ ਮਾਡਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬੇਰੁਜ਼ਗਾਰੀ ਘਟਾਉਣ ਅਤੇ ਪਿੰਡਾਂ ਤੋਂ ਰੁਜ਼ਗਾਰ ਦੀ ਭਾਲ ਵਿਚ ਹੋ ਰਹੀ ਹਿਜ਼ਰਤ ਨੂੰ ਰੋਕਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮੱਧਵਰਗੀ ਤੇ ਗਰੀਬ ਲੋਕਾਂ ਦਾ ਗੁਜ਼ਾਰਾ ਹੋਇਆ ਮੁਸ਼ਕਿਲ-ਬੈਂਸ ਅਗਲੀ ਖ਼ਬਰ ਡੀ.ਯੂ. ਦੀ ਵਿਦਿਆਰਥਣ ਦਾ ਘਰ ’ਚ ਚਾਕੂ ਮਾਰ ਕੇ ਕਤਲ
Ad Position 24