04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੰਜਾਬ ਨੂੰ ਤਕਨੀਕੀ ਸਿੱਖਿਆ ’ ਚ ਨੰਬਰ 1 ਸੂਬਾ ਬਣਾਉਣ ਲਈ ਖੇਤਰੀ ਉਦਯੋਗ - ਅਕਾਦਮਿਕ ਸੰਮੇਲਨ ਕਰਵਾਇਆ ਤਕਨੀਕੀ ਸਿੱਖਿਆ ’ਚ ਪੰਜਾਬ 27ਵੇਂ ਸਥਾਨ ਤੋਂ ਤੀਜੇ ਸਥਾਨ ’ਤੇ ਆਇਆ - ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 3 ਸਤੰਬਰ (ਪ੍ਰੋ. ਅਵਤਾਰ ਸਿੰਘ)- ਸਕੂਲ ਸਿੱਖਿਆ ’ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹੁਣ ਆਪਣਾ ਧਿਆਨ ਤਕਨੀਕੀ ਸਿੱਖਿਆ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਚੰਡੀਗੜ੍ਹ, 3 ਸਤੰਬਰ (ਪ੍ਰੋ. ਅਵਤਾਰ ਸਿੰਘ)- ਸਕੂਲ ਸਿੱਖਿਆ ’ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹੁਣ ਆਪਣਾ ਧਿਆਨ ਤਕਨੀਕੀ ਸਿੱਖਿਆ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ. ਟੀ. ਆਈਜ਼ ਨੂੰ ਉਦਯੋਗਾਂ ਦੇ ਅਨੁਕੂਲ, ਇਨੋਵੇਸ਼ਨ ਆਧਾਰਿਤ ਅਤੇ ਰੁਜ਼ਗਾਰ ਮੁਖੀ ਸੰਸਥਾਵਾਂ ’ਚ ਬਦਲਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ. ਐਸ. ਬੀ. ਟੀ. ਈ. ਆਈ. ਟੀ.) ਵਲੋਂ ਅੱਜ ਚੰਡੀਗੜ੍ਹ ਵਿਖੇ ਖੇਤਰੀ ਉਦਯੋਗ-ਅਕਾਦਮਿਕ ਸੰਮੇਲਨ ਕਰਵਾਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀਆਂ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ. ਟੀ. ਆਈਜ਼ ’ਚ ਕੀਤੇ ਜਾ ਰਹੇ ਵਿਆਪਕ ਸੁਧਾਰ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਅਕਾਦਮਿਕ ਸਮਰਥਾਵਾਂ ਅਤੇ ਰੁਜ਼ਗਾਰ ਲਈ ਲੋੜੀਂਦੇ ਹੁਨਰਾਂ ਦਰਮਿਆਨ ਪਾੜੇ ਨੂੰ ਪੂਰਨਾ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਸਾਡੀ ਉਚੇਰੀ ਅਤੇ ਤਕਨੀਕੀ ਸਿੱਖਿਆ ਪ੍ਰਣਾਲੀ ਅਜਿਹੇ ਡਿਗਰੀ ਧਾਰਕ ਪੈਦਾ ਕਰ ਰਹੀ ਸੀ, ਜੋ ਕਿਤਾਬੀ ਗਿਆਨ ਹਾਸਿਲ ਕਰਦੇ ਸਨ, ਪਰ ਕੋਈ ਹੁਨਰ ਨਹੀਂ ਸਿੱਖਦੇ ਸਨ, ਜਿਸ ਕਾਰਨ ਉਹ ਬੇਰੁਜ਼ਗਾਰ ਰਹਿ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਸ ਚੱਕਰ ਨੂੰ ਤੋੜ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਲੈਬਾਂ ਨਹੀਂ ਬਣਾ ਰਹੇ, ਸਗੋਂ ਕਲਾਸਰੂਮ ਅਤੇ ਉਦਯੋਗਾਂ ਵਿਚਕਾਰ ਇਕ ਕੜੀ ਸਿਰਜ ਰਹੇ ਹਾਂ। ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਦੇ ਖੇਤਰ ’ਚ ਅਸੀਂ ਦੇਸ਼ ’ਚ 27ਵੇਂ ਸਥਾਨ ਤੋਂ ਤੀਜੇ ਸਥਾਨ ’ਤੇ ਆ ਗਏ ਹਾਂ ਅਤੇ ਸਾਡਾ ਟੀਚਾ ਪੰਜਾਬ ਨੂੰ ਤਕਨੀਕੀ ਸਿੱਖਿਆ ’ਚ ਨੰਬਰ 1 ਸੂਬਾ ਬਣਾਉਣਾ ਹੈ । ਉਨ੍ਹਾਂ ਕਿਹਾ ਕਿ ਨੀਤੀ ਆਯੋਗ ਵਲੋਂ 2026-27 ਲਈ ਜਾਰੀ ਕਲਾਸ-ਰੂਮ ਸਿਖਲਾਈ ਦੇ ਨਤੀਜਿਆਂ ਮੁਤਾਬਿਕ ਪੰਜਾਬ ਬਿਹਤਰ ਕਾਰਗੁਜ਼ਾਰੀ ਵਾਲਿਆਂ ਸੂਬਿਆਂ ’ਚ ਸ਼ੁਮਾਰ ਹੋ ਗਿਆ ਹੈ ਤੇ ਭਾਰਤ ਸਰਕਾਰ ਦੇ ਪਰਖ ਰਾਸ਼ਟਰੀ ਸਰਵੇਖਣ 2024 ’ਚ ਪੰਜਾਬ ਨੇ ਕੇਰਲਾ ਨੂੰ ਪਛਾੜ ਕੇ ਦੇਸ਼ ਭਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹੁਣ ਤਕਨੀਕੀ ਸਿੱਖਿਆ ਲਈ ਉਸੇ ਸੁਧਾਰ-ਮੁਖੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ, ਜਿਸ ਤਹਿਤ ਸਕੂਲ ਸਿੱਖਿਆ ’ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਪੂਰੇ ਸਮੈਸਟਰ ਦੀ ਇੰਟਰਨਸ਼ਿਪ ਲਾਜ਼ਮੀ ਕਰ ਦਿੱਤੀ ਗਈ ਹੈ, ਜਦਕਿ 40 ਘੰਟਿਆਂ ਤੋਂ ਵੱਧ ਸਾਲਾਨਾ ਫੈਕਲਟੀ ਸਿਖਲਾਈ ਲਾਜ਼ਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੌਲੀਟੈਕਨਿਕਾਂ ਨੂੰ ਸੈਂਟਰ ਆਫ਼ ਐਕਸੀਲੈਂਸ, ਆਧੁਨਿਕ ਮਸ਼ੀਨਰੀ ਅਤੇ ਇਨੋਵੇਸ਼ਨ ਲੈਬਾਂ ਰਾਹੀਂ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਆਈ. ਆਈ. ਐਮ. ਅਹਿਮਦਾਬਾਦ ਅਤੇ ਆਈ. ਆਈ. ਐਮ. ਅੰਮ੍ਰਿਤਸਰ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ, ਜਦਕਿ ਆਈ. ਆਈ. ਟੀ. ਰੋਪੜ, ਆਈ. ਆਈ. ਐਸ. ਈ. ਆਰ. ਅਤੇ ਐਨ. ਆਈ. ਐਫ. ਟੀ. ਵਿਖੇ ਫੈਕਲਟੀ ਵਿਕਾਸ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੂਨੀਮਾਜਰਾ, ਬਠਿੰਡਾ, ਫ਼ਿਰੋਜ਼ਪੁਰ, ਬਡਬਰ ਅਤੇ ਤਲਵਾੜਾ ਵਿਖੇ ਅੱਜ ਪੰਜ ਸਰਕਾਰੀ ਪੌਲੀਟੈਕਨਿਕਾਂ ’ਚ ਅਤਿ-ਆਧੁਨਿਕ ਇਨੋਵੇਸ਼ਨ ਲੈਬਾਂ ਦਾ ਉਦਘਾਟਨ ਕੀਤਾ ਗਿਆ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਪੰਜਾਬ ਦੀ ਤਕਨੀਕੀ ਸਿੱਖਿਆ ਪ੍ਰਣਾਲੀ ਤੇਜ਼ੀ ਨਾਲ ਰਵਾਇਤੀ ਮਾਡਲਾਂ ਤੋਂ ਅੱਗੇ ਵਧ ਰਹੀ ਹੈ ਅਤੇ ਭਵਿੱਖ ਲਈ ਢੁਕਵੀਂਆਂ ਤਕਨਾਲੋਜੀਆਂ ਅਤੇ ਅਭਿਆਸਾਂ ਨੂੰ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ 34 ਪ੍ਰਿੰਟਰਾਂ ਅਤੇ ਆਧੁਨਿਕ ਮਸ਼ੀਨਰੀ ਨਾਲ ਪੰਜ ਇਨੋਵੇਸ਼ਨ ਲੈਬਾਂ ਦਾ ਉਦਘਾਟਨ ਕੀਤਾ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਬਾਰੇ ਸਿਖਲਾਈ ਦਿੱਤੀ ਜਾ ਸਕੇ। ਇਸ ਮੌਕੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਸੰਦੀਪ ਕਾਂਸਲ ਨੇ ਤਕਨੀਕੀ ਸਿੱਖਿਆ ਨੂੰ ਵਧੇਰੇ ਢੁਕਵੀਂ, ਵਿਵਹਾਰਿਕ ਅਤੇ ਉਦਯੋਗਿਕ ਲੋੜਾਂ ਦੇ ਨਾਲ ਨੇੜਿਉਂ ਜੋੜਨ ਲਈ ਬੋਰਡ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਗੋਦਰੇਜ ਐਂਡ ਬੋਇਸ ਮੈਨੂਫੈਕਚਰਿੰਗ ਕੰਪਨੀ ਲਿ., ਹਾਰਟੇਕ ਪਾਵਰ, ਟਾਇਨਰ ਆਰਥੋਟਿਕਸ ਪ੍ਰਾ. ਲਿ., ਗਿਲਾਰਡ ਇਲੈਕਟ੍ਰਾਨਿਕਸ ਪ੍ਰਾ. ਲਿ., ਟਾਟਾ ਇਲੈਕਟ੍ਰਾਨਿਕਸ, ਚੀਮਾ ਬਾਇਲਰਜ਼, ਹੈਲਾ ਇੰਡੀਆ ਲਾਈਟਿੰਗ ਅਤੇ ਅਕਜ਼ੋ ਨੋਬਲ/ਜੇ. ਐਸ. ਡਬਲਿਊ. ਡਿਊਲਕਸ ਸਮੇਤ ਹੋਰਨਾਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਵਿਚਾਰ-ਵਟਾਂਦਰੇ ’ਚ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਤਕਨੀਕੀ ਸਿੱਖਿਆ ਦੇ ਡਾਇਰੈਕਟਰ ਮੋਨੀਸ਼ ਕੁਮਾਰ, ਡਾਇਰੈਕਟਰ (ਅਕਾਦਮਿਕ) ਪੀ. ਐਸ. ਬੀ. ਟੀ. ਈ. ਆਈ. ਟੀ. ਅਤੇ ਡਾ. ਭਰਤ ਨਰੇਸ਼ ਬਾਂਸਲ ਸਮੇਤ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਨੌਜਵਾਨ ਕਾਬੂ ਅਗਲੀ ਖ਼ਬਰ ਯੂਥ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਤਲਵੰਡੀ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ
Ad Position 24