06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੁੱਖ ਮੰਤਰੀ ਦੀ ਜੀਰਾ ਰੈਲੀ ਨੂੰ ਲੈ ਕੇ ਸੇਖੋਂ ਵਲੋਂ ਦਿਖਾਈ ਸਿਆਸੀ ਤਾਕਤ ਨਹੀਂ ਆਈ ਰਾਸ

ਮੱਲਾਂਵਾਲਾ, 6 ਸਤੰਬਰ (ਬਲਬੀਰ ਸਿੰਘ ਜੋਸਨ): ਵਿਧਾਨ ਸਭਾ ਹਲਕਾ ਜੀਰਾ ਦੀ ਸਿਆਸਤ ਵਿਚ ਪਿਛਲੇ ਕਰੀਬ ਇਕ ਮਹੀਨੇ ਤੋਂ ਸਮਾਜ ਸੇਵੀ ਆਗੂ ਗੁਰਪ੍ਰੀਤ ਸਿੰਘ ਸੇਖੋਂ ਨੂੰ ਹਲਕੇ ਵਿਚ ਵੱਡੀ ਜਿੰਮੇਵਾਰੀ ਮਿਲਣ ਦੀਆਂ ਕਨਸੋਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਦੀ ਜੀਰਾ ਫੇਰੀ ਨੇ ਵਿਸ਼ਰਾਮ ਲਗਾ ਕੇ ਇੱਕ ਨਵਾਂ ਮੋੜ ਦੇ ਦਿੱਤਾ ਹੈ। ਸਮਾਜ ਸੇਵੀ ਆਗੂ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਮੁੱਖ ਮੰਤਰੀ ਦੀ ਆਮਦ ਮੌਕੇ ਕੀਤੀ ਗਈ ਵੱਡੀ ਰੈਲੀ ਤੇ ਸ਼ਕਤੀ ਪ੍ਰਦਰਸ਼ਨ ਨੇ ਜਿੱਥੇ ਸੇਖੋਂ ਦੀ ਸਿਆਸੀ ਸਰਗਰਮੀ ਤੇ ਲੋਕਾਂ ਨਾਲ ਸੰਪਰਕ ਨੂੰ ਉਜਾਗਰ ਕੀਤਾ, ਉੱਥੇ ਹੀ ਉਨ੍ਹਾਂ ਨੂੰ ‘ਆਪ’ ਵਲੋਂ ਹਲਕਾ ਇੰਚਾਰਜ ਜਾਂ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਵੀ ਫਿਲਹਾਲ ਵਿਰਾਮ ਲੱਗਾ ਦਿੱਤਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੱਲਾਂਵਾਲਾ, 6 ਸਤੰਬਰ (ਬਲਬੀਰ ਸਿੰਘ ਜੋਸਨ): ਵਿਧਾਨ ਸਭਾ ਹਲਕਾ ਜੀਰਾ ਦੀ ਸਿਆਸਤ ਵਿਚ ਪਿਛਲੇ ਕਰੀਬ ਇਕ ਮਹੀਨੇ ਤੋਂ ਸਮਾਜ ਸੇਵੀ ਆਗੂ ਗੁਰਪ੍ਰੀਤ ਸਿੰਘ ਸੇਖੋਂ ਨੂੰ ਹਲਕੇ ਵਿਚ ਵੱਡੀ ਜਿੰਮੇਵਾਰੀ ਮਿਲਣ ਦੀਆਂ ਕਨਸੋਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਦੀ ਜੀਰਾ ਫੇਰੀ ਨੇ ਵਿਸ਼ਰਾਮ ਲਗਾ ਕੇ ਇੱਕ ਨਵਾਂ ਮੋੜ ਦੇ ਦਿੱਤਾ ਹੈ। ਸਮਾਜ ਸੇਵੀ ਆਗੂ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਮੁੱਖ ਮੰਤਰੀ ਦੀ ਆਮਦ ਮੌਕੇ ਕੀਤੀ ਗਈ ਵੱਡੀ ਰੈਲੀ ਤੇ ਸ਼ਕਤੀ ਪ੍ਰਦਰਸ਼ਨ ਨੇ ਜਿੱਥੇ ਸੇਖੋਂ ਦੀ ਸਿਆਸੀ ਸਰਗਰਮੀ ਤੇ ਲੋਕਾਂ ਨਾਲ ਸੰਪਰਕ ਨੂੰ ਉਜਾਗਰ ਕੀਤਾ, ਉੱਥੇ ਹੀ ਉਨ੍ਹਾਂ ਨੂੰ ‘ਆਪ’ ਵਲੋਂ ਹਲਕਾ ਇੰਚਾਰਜ ਜਾਂ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਵੀ ਫਿਲਹਾਲ ਵਿਰਾਮ ਲੱਗਾ ਦਿੱਤਾ ਹੈ । ਗੁਰਪ੍ਰੀਤ ਸਿੰਘ ਸੇਖੋਂ ਆਪਣੇ ਸਾਥੀਆਂ ਸਮੇਤ ਐਮ.ਸੀਜ਼, ਨਗਰ ਪੰਚਾਇਤਾਂ ਅਤੇ ਕੌਂਸਲ ਪ੍ਰਧਾਨਾਂ, ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਸਥਾਨਕ ਆਗੂਆਂ ਤੇ ਵਰਕਰਾਂ ਨਾਲ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ । ਹਾਲਾਂਕਿ ਇਸ ਸਾਰੇ ਸਿਆਸੀ ਮਾਹੌਲ ਦੇ ਬਾਵਜੂਦ ਸਭ ਤੋਂ ਵੱਡਾ ਸਵਾਲ ਇਹ ਰਿਹਾ ਕਿ ਮੁੱਖ ਮੰਤਰੀ ਦੀ ਜ਼ੀਰਾ ਫੇਰੀ ਦੌਰਾਨ ਗੁਰਪ੍ਰੀਤ ਸਿੰਘ ਸੇਖੋਂ ਨੂੰ ਨਾ ਤਾਂ ਹਲਕਾ ਇੰਚਾਰਜ ਬਣਾਉਣ ਦਾ ਕੋਈ ਐਲਾਨ ਹੋਇਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹੋਰ ਵੱਡੀ ਸਿਆਸੀ ਜ਼ਿੰਮੇਵਾਰੀ ਸੌਂਪਣ ਦਾ ਐਲਾਨ ਸਾਹਮਣੇ ਆਇਆ । ਸਿਆਸੀ ਮਾਹਿਰਾਂ ਅਨੁਸਾਰ ਹਲਕਾ ਜ਼ੀਰਾ ਵਿਚ ਗੁਰਪ੍ਰੀਤ ਸਿੰਘ ਸੇਖੋਂ ਦੀ ਐਂਟਰੀ ਨਾਲ ਹਲਕੇ ਵਿਚ ਇੱਕ ਵਾਰ ਭੁਚਾਲ ਜਿਹਾ ਆ ਗਿਆ ਤੇ ਲੋਕ ਧੜਾਧੜ ਗੁਰਪ੍ਰੀਤ ਸਿੰਘ ਸੇਖੋਂ ਦੇ ਧੜੇ ਨਾਲ ਰਾਬਤਾ ਕਾਇਮ ਕਰਕੇ ਜੁੜਨ ਲੱਗ ਪਏ । ਮੁੱਖ ਮੰਤਰੀ ਦੀ ਫੇਰੀ ਤੋਂ ਬਾਅਦ ਹੁਣ ਜੀਰਾ ਦੀ ਸਿਆਸਤ ਵਿਚ ਸਭ ਤੋਂ ਵੱਡਾ ਸਵਾਲ ਇਹ ਬਣ ਗਿਆ ਹੈ ਕਿ ਸੇਖੋਂ ਧੜੇ ਦੀ ਅਗਲੀ ਰਣਨੀਤੀ ਕੀ ਹੋਵੇਗੀ । ਦੂਜੇ ਪਾਸੇ, ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ ਨਾਲ ਜੁੜਿਆ ਧੜਾ ਬਾਗੋ ਬਾਗ ਦਿੱਖ ਰਿਹਾ ਹੈ ਹਾਲਾਂਕਿ ਰੈਲੀ ਵਿਚ ਸੇਖੋਂ ਦੀ ਮੌਜੂਦਗੀ ਤੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਲੋਕਾਂ ਦਾ ਜੁੜਨਾ ਇਹ ਸੰਕੇਤ ਜ਼ਰੂਰ ਦਿੰਦਾ ਹੈ ਕਿ ਉਹ ਜ਼ੀਰਾ ਦੀ ਸਿਆਸਤ ਵਿਚ ਹੁਣ ਇਕ ਅਹਿਮ ਚਿਹਰਾ ਬਣ ਕੇ ਉਭਰ ਰਹੇ ਹਨ । ਫਿਲਹਾਲ ਜੀਰਾ ਦੀ ਸਿਆਸਤ ਵਿਚ ਸੇਖੋਂ ਦੀ ਅਗਲੀ ਚਾਲ ਕੀ ਹੋਵੇਗੀ ਤੇ ਸੇਖੋਂ ਨੂੰ ਅਧਿਕਾਰਤ ਤੌਰ ’ਤੇ ਕਿਹੜੀ ਜਿੰਮੇਵਾਰੀ ਮਿਲਦੀ ਹੈ। ਇਸ ਦਾ ਫੈਸਲਾ ਆਉਣ ਵਾਲੇ ਦਿਨਾਂ ’ਚ ਦੇਖਣ ਨੂੰ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀਆਂ ਤੇ ਅਕਾਲੀਆਂ ਕੋਲ ਇਕੋ ਮੁੱਦਾ, ਸਰਕਾਰ ਆਉਣ ’ਤੇ ਮੇਰੇ ਗਲ ਰੱਸਾ ਪਾਉਣ ਦਾ-ਭਗਵੰਤ ਮਾਨ ਕਿਹਾ- ਮੈਂ ਰਾਜਨੀਤੀ... ਅਗਲੀ ਖ਼ਬਰ ਝੋਨੇ ਦੀ ਫ਼ਸਲ ਲਈ ਪਾਣੀ ਦੀ ਪੂਰਤੀ ਦਾ ਮੋਟਰਾਂ ’ ਤੇ ਵਧਿਆ ਦਬਾਅ ਬਿਜਲੀ ਸਪਲਾਈ ਘੱਟ ਮਿਲਣ ਨੇ ਕਿਸਾਨਾਂ ਦੀ ਚਿੰਤਾ ਵਧਾਈ
Ad Position 24