10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਐਂਕਰ ਓਰਲ ਕੇਅਰ ਨੇ ਜੋਸ ਬਟਲਰ ਨੂੰ ਭਾਰਤ ’ਚ ਬਣਾਇਆ ਆਪਣਾ ‘ਬ੍ਰਾਂਡ ਅੰਬੈਸਡਰ’

ਜਲੰਧਰ, 9 ਸਤੰਬਰ (ਅ. ਬ.)

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਜਲੰਧਰ, 9 ਸਤੰਬਰ (ਅ.ਬ.)-ਐਂਕਰ ਕੰਜ਼ਿਊਮਰ ਪ੍ਰੋਡਕਟਸ ਦੇ ਵੱਕਾਰੀ ਓਰਲ ਕੇਅਰ ਬ੍ਰਾਂਡ ਐਂਕਰ ਓਰਲ ਕੇਅਰ ਨੇ ਇੰਗਲੈਂਡ ਦੇ ਪ੍ਰਸਿੱਧ ਕ੍ਰਿਕਟਰ, ਵਿਸ਼ਵ ਕੱਪ ਜੇਤੂ ਕਪਤਾਨ ਅਤੇ ਟੀ-20 ਕ੍ਰਿਕਟ ’ਚ ਸਭ ਤੋਂ ਦੌੜਾਂ ਬਣਾਉਣ ਵਾਲੇ ਖਿਡਾਰੀਆਂ ’ਚ ਸ਼ਾਮਿਲ ਜੋਸ ਬਟਲਰ ਨੂੰ ਭਾਰਤ ’ਚ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਹ ਐਲਾਨ ਭਾਰਤ ’ਚ ਐਂਕਰ ਦੀ ਯਾਤਰਾ ਦੇ ਇਕ ਮਹੱਤਵਪੂਰਨ ਦੌਰ ’ਚ ਹੋਈ ਹੈ। ਭਾਰਤ ਬ੍ਰਾਂਡ ਦੇ ਸਭ ਤੋਂ ਮਜ਼ਬੂਤ ਬਾਜ਼ਾਰਾਂ ’ਚੋਂ ਇਕ ਹੈ। ਕੰਪਨੀ ਦਾ ਉਦੇਸ਼ ਦੇਸ਼ ’ਚ ਬ੍ਰਾਂਡ ਪ੍ਰਤੀ ਜਾਗਰੂਕਤਾ ਵਧਾਉਣਾ, ਉਪਭੋਗਤਾਵਾਂ ਦੇ ਨਾਲ ਡੂੰਘਾ ਲਗਾਅ ਸਥਾਪਿਤ ਕਰਨਾ ਅਤੇ ਵੱਖ-ਵੱਖ ਬਾਜ਼ਾਰਾਂ ਅਤੇ ਵੰਡ ਮਾਧੀਅਮਾਂ ’ਚ ਆਪਣੀ ਮੌਜੂਦਗੀ ਦਾ ਵਿਸਥਾਰ ਕਰਨਾ ਹੈ। ਓਰਲ ਕੇਅਰ ਸ਼੍ਰੇਣੀ ’ਤੇ ਵਿਸ਼ੇਸ਼ ਧਿਆਨ ਦੇ ਨਾਲ ਹੀ ਇਹ ਸਾਂਝੇਦਾਰੀ ਉਪਭੋਗਤਾਵਾਂ ਨਾਲ ਆਪਣੇ ਜੁੜਾਅ ਨੂੰ ਮਜ਼ਬੂਤ ਕਰਨ ਲਈ ਐਂਕਰ ਕੇਅਰ ਦੀ ਦੂਰਦ੍ਰਿਸ਼ਟੀ ਨੂੰ ਵੀ ਦਰਸਾਉਂਦੀ ਹੈ। ਜੋਸ ਬਟਲਰ ਦੀ ਨਿਯੁਕਤੀ ਐਂਕਰ ਓਰਲ ਕੇਅਰ ਦੀ ਕਿਸੇ ਅੰਤਰਰਾਸ਼ਟਰੀ ਖਿਡਾਰੀ ਦੇ ਨਾਲ ਪਹਿਲੀ ਸਾਂਝੇਦਾਰੀ ਹੈ। ਬਟਲਰ ਨੇ ਪਿਛਲੇ ਕਈ ਸਾਲਾਂ ਦੌਰਾਨ ਆਈ.ਪੀ.ਐਲ. ’ਚ ਆਪਣੇ ਪ੍ਰਦਰਸ਼ਨ ਦੇ ਜ਼ਰੀਏ ਭਾਰਤੀ ਦਰਸ਼ਕਾਂ ਦੇ ਵਿਚਕਾਰ ਮਜ਼ਬੂਤ ਪਛਾਣ ਅਤੇ ਜੁੜਾਅ ਬਣਾਇਆ ਹੈ। ਐਂਕਰ ਪ੍ਰੋਡਕਟਸ ਦੇ ਨਿਰਦੇਸ਼ਕ ਕਰਨ ਸ਼ਾਹ ਨੇ ਕਿਹਾ ਕਿ 30 ਤੋਂ ਵੱਧ ਦੇਸ਼ਾਂ ’ਚ ਮੌਜੂਦਗੀ ਦੇ ਨਾਲ ਐਂਕਰ ਓਰਲ ਕੇਅਰ ਲਗਾਤਾਰ ਆਪਣੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ। ਭਾਰਤ ਸਾਡਾ ਘਰੇਲੂ ਬਾਜ਼ਾਰ ਹੈ ਅਤੇ ਐਂਕਰ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੀ ਸ਼ਖਸੀਅਤ ਚਾਹੁੰਦਾ ਸੀ, ਜੋ ਮਜ਼ਬੂਤ ਅਗਵਾਈ ਤੇ ਉੱਚ ਮੱਲਾਂ ਦੀ ਪ੍ਰਤੀਕ ਹੋਵੇ। ਐਂਕਰ ਪ੍ਰੋਡਕਟ ਦੇ ਕ੍ਰੇਟਿਵ ਡਾਇਰੈਕਟਰ ਕੁਣਾਲ ਸ਼ਾਹ ਨੇ ਕਿਹਾ ਕਿ ਜੋਸ ਬਟਲਰ ਪ੍ਰਦਰਸ਼ਨ, ਆਤਮਵਿਸ਼ਵਾਸ, ਸੰਯਮ ਅਤੇ ਵਿਅਕਤੀਗਤ ਦਾ ਦੁਰਲਭ ਸੰਗਮ ਹੈ, ਜੋ ਇਕ ਖੇਡ ਸਿਤਾਰਾ ਹੋਣ ਤੋਂ ਵੀ ਕਿਤੇ ਵੱਧ ਹਨ। ਤਸਵੀਰ: ਜੋਸ ਬਟਲਰ
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ: ਢਿੱਲੋਂ ਅਗਲੀ ਖ਼ਬਰ ਰਾਹੁਲ ਗਾਂਧੀ ਨੇ ਪੰਜਾਬ ਦੇ ਨਸ਼ਿਆਂ ਬਾਰੇ ਸੱਚ ਬੋਲਿਆ- ਰੰਧਾਵਾ
Ad Position 24