09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਤਾਲਿਬਾਨ ਨੇ ਮਸੂਦ ਅਜ਼ਹਰ ਦੇ ਅਫ਼ਗਾਨਿਸਤਾਨ ’ਚ ਹੋਣ ਤੋਂ ਕੀਤਾ ਇਨਕਾਰ

ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦਾ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਅਫ਼ਗਾਨਿਸਤਾਨ ਤੋਂ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ । ਅਫ਼ਗਾਨ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਸਾਫ਼ ਤੌਰ ’ਤੇ ਕਿਹਾ ਕਿ ਪਾਕਿ ਗ੍ਰੇ ਸੂਚੀ ਤੋਂ ਬਚਣ ਲਈ ਅਜਿਹੀਆਂ ਕਹਾਣੀਆਂ ਬਣਾ ਰਿਹਾ ਹੈ, ਜਦਕਿ ਮਸੂਦ ਅਜ਼ਹਰ ਅਫ਼ਗਾਨਿਸਤਾਨ ’ਚ ਨਹੀਂ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦਾ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਅਫ਼ਗਾਨਿਸਤਾਨ ਤੋਂ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ । ਅਫ਼ਗਾਨ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਸਾਫ਼ ਤੌਰ ’ਤੇ ਕਿਹਾ ਕਿ ਪਾਕਿ ਗ੍ਰੇ ਸੂਚੀ ਤੋਂ ਬਚਣ ਲਈ ਅਜਿਹੀਆਂ ਕਹਾਣੀਆਂ ਬਣਾ ਰਿਹਾ ਹੈ, ਜਦਕਿ ਮਸੂਦ ਅਜ਼ਹਰ ਅਫ਼ਗਾਨਿਸਤਾਨ ’ਚ ਨਹੀਂ ਹੈ। ਮੌਲਾਨਾ ਮਸੂਦ ਅਜ਼ਹਰ ਸਾਲ 2001 ਦੇ ਸੰਸਦ ਹਮਲੇ, 2008 ਦੇ ਮੁੰਬਈ ਹਮਲੇ, 2016 ਦੇ ਪਠਾਨਕੋਟ ਏਅਰਬੇਸ ਹਮਲੇ ਅਤੇ 2019 ਦੇ ਪੁਲਵਾਮਾ ਬੰਬ ਧਮਾਕੇ ਸਮੇਤ ਕਈ ਵੱਡੇ ਅੱਤਵਾਦੀ ਹਮਲਿਆਂ ਲਈ ਭਾਰਤ ’ਚ ਲੋੜੀਂਦਾ ਹੈ । ਸਰਹੱਦ ਪਾਰ ਦੇ ਸੂਤਰਾਂ ਮੁਤਾਬਿਕ ਮਸੂਦ ਅਜ਼ਹਰ ਮੌਜੂਦਾ ਸਮੇਂ ਪਾਕਿਸਤਾਨੀ ਫ਼ੌਜ ਦੀ ਸਰਪ੍ਰਸਤੀ ਹੇਠ ਲਹਿੰਦੇ ਪੰਜਾਬ ਦੀ ਰਾਵਲਪਿੰਡੀ ਛਾਉਣੀ ਵਿਖੇ ਸਖ਼ਤ ਸੁਰੱਖਿਆ ਹੇਠ ਰਹਿ ਰਿਹਾ ਹੈ । ਆਪ੍ਰੇਸ਼ਨ ਸੰਧੂਰ ਤੋਂ ਪਹਿਲਾਂ ਉਸ ਦਾ ਠਿਕਾਣਾ ਬਹਾਵਲਪੁਰ ਦੀ ਰੇਲਵੇ ਲਿੰਕ ਰੋਡ ਸਥਿਤ ਮਰਕਜ-ਏ-ਓਸਮਾਨ-ਓ-ਅਲੀ ਸੀ । ਜਦਕਿ ਪਾਕਿ ਹਵਾਲਾ ਰਾਸ਼ੀ ਅਤੇ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਨਾਲ ਨਜਿੱਠਣ ਵਾਲੀ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਗ੍ਰੇ ਸੂਚੀ ’ਚ ਜਾਣ ਤੋਂ ਬਚਣ ਲਈ ਕਈ ਸਾਲਾਂ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਕੌਮਾਂਤਰੀ ਦਬਾਅ ਦੇ ਵਿਚਕਾਰ ਮਸੂਦ ਅਜ਼ਹਰ ਅਫ਼ਗਾਨਿਸਤਾਨ ਭੱਜ ਗਿਆ ਸੀ ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ’ਚ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਣ-ਅਕਾਸ਼ ਬਾਂਸਲ ਅਗਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਸਨਮੁਖ ਅਰਦਾਸ ਉਪਰੰਤ 6ਵੀਂ ਸਾਲਾਨਾ ਪੈਦਲ ਸ਼ਬਦ ਚੌਂਕੀ ਯਾਤਰਾ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ...
Ad Position 24