11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਜ਼ਰਤ ਅਮੀਰ ਖ਼ੁਸਰੋ ਦੇ ਸਾਲਾਨਾ ਉਰਸ ਲਈ ਪਾਕਿ ਨੇ ਮੰਗੀਆਂ ਅਰਜ਼ੀਆਂ

ਅੰਮ੍ਰਿਤਸਰ, 10 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਭਾਰਤ ’ਚ ਹੋਣ ਵਾਲੇ ਹਜ਼ਰਤ ਅਮੀਰ ਖ਼ੁਸਰੋ ਦੇ ਸਾਲਾਨਾ ਉਰਸ ’ਚ ਸ਼ਾਮਿਲ ਹੋਣ ਦੇ ਚਾਹਵਾਨ ਪਾਕਿਸਤਾਨੀ ਸ਼ਰਧਾਲੂਆਂ (ਜ਼ਾਇਰੀਨ) ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਮੰਤਰਾਲੇ ਦੇ ਬੁਲਾਰੇ ਅਨੁਸਾਰ ਚਾਹਵਾਨ ਸ਼ਰਧਾਲੂ 25 ਸਤੰਬਰ ਤੱਕ ਮੰਤਰਾਲੇ ਦੀ ਵੈੱਬਸਾਈਟ ਰਾਹੀਂ ਜਾਂ ਇਸ ਦੇ ਦਫ਼ਤਰਾਂ ’ਚ ਜਾ ਕੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਅੰਮ੍ਰਿਤਸਰ, 10 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਭਾਰਤ ’ਚ ਹੋਣ ਵਾਲੇ ਹਜ਼ਰਤ ਅਮੀਰ ਖ਼ੁਸਰੋ ਦੇ ਸਾਲਾਨਾ ਉਰਸ ’ਚ ਸ਼ਾਮਿਲ ਹੋਣ ਦੇ ਚਾਹਵਾਨ ਪਾਕਿਸਤਾਨੀ ਸ਼ਰਧਾਲੂਆਂ (ਜ਼ਾਇਰੀਨ) ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਮੰਤਰਾਲੇ ਦੇ ਬੁਲਾਰੇ ਅਨੁਸਾਰ ਚਾਹਵਾਨ ਸ਼ਰਧਾਲੂ 25 ਸਤੰਬਰ ਤੱਕ ਮੰਤਰਾਲੇ ਦੀ ਵੈੱਬਸਾਈਟ ਰਾਹੀਂ ਜਾਂ ਇਸ ਦੇ ਦਫ਼ਤਰਾਂ ’ਚ ਜਾ ਕੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਇਸ ਯਾਤਰਾ ਲਈ ਸ਼ਰਧਾਲੂਆਂ ਦੀ ਚੋਣ ਵਾਸਤੇ 23 ਅਕਤੂਬਰ ਨੂੰ ਡਰਾਅ ਕੱਢਿਆ ਜਾਵੇਗਾ। ਮੰਤਰਾਲੇ ਮੁਤਾਬਿਕ ਹਜ਼ਰਤ ਅਮੀਰ ਖ਼ੁਸਰੋ ਦਾ ਸਾਲਾਨਾ ਉਰਸ ਅਗਲੇ ਸਾਲ 22 ਤੋਂ 29 ਮਾਰਚ ਤੱਕ ਨਵੀਂ ਦਿੱਲੀ ਵਿਖੇ ਹੋਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਘਰੇਲੂ ਕਲੇਸ਼ ਕਾਰਨ ਸਹੁਰੇ ਵਲੋਂ ਨੂੰਹ ਦੀ ਹੱਤਿਆ ਅਗਲੀ ਖ਼ਬਰ ਗੁਲਜ਼ਾਰ ਸਿੰਘ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਰੱਜ ਕੇ ਕੀਤਾ ਮਨੁੱਖੀ ਅਧਿਕਾਰਾਂ ਦਾ ਘਾਣ-ਕੇਵਲ ਸਿੰਘ ਢਿੱਲੋਂ
Ad Position 24