ਪਟਿਆਲਾ, 21 ਸਤੰਬਰ (ਅ.ਸ. ਆਹਲੂਵਾਲੀਆ)-ਅਮਰਜੀਤ ਸਿੰਘ ਚਾਵਲਾ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਲਿਆ ਗਿਆ ਫ਼ੈਸਲਾ ਸਹੀ ਹੈ। ਇਹ ਗੱਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਜੇ ਇਸ ਫ਼ੈਸਲੇ ’ਚ ਦੇਰ ਹੁੰਦੀ ਤਾਂ ਨਿਹੰਗ ਸਿੰਘ ਜਥੇਬੰਦੀ ਪੰਥਕ ਮਰਿਆਦਾ ਮੁਤਾਬਿਕ ਕਾਰਵਾਈ ਕਰਨ ਲਈ ਮਜਬੂਰ ਹੁੰਦੇ। ਉਹ ਪਟਿਆਲਾ ’ਚ ਛਾਉਣੀ ਬੰਬਾ ਸਿੰਘ ਵਿਖੇ ਇਕ ਸਮਾਗਮ ’ਚ ਸ਼ਿਰਕਤ ਕਰ ਰਹੇ ਸਨ। ਬਾਬਾ ਬਲਬੀਰ ਸਿੰਘ ਮੁਤਾਬਿਕ ਅਜਿਹੀਆਂ ਸਿਰਮੌਰ ਸੰਸਥਾਵਾਂ ਦੇ ਆਗੂਆਂ ਨੂੰ ਆਪਣੀਆਂ ਹਰਕਤਾਂ ਨਾਲ ਪੰਥ ਨੂੰ ਨਮੋਸ਼ੀਜਨਕ ਹਾਲਤ ’ਚ ਪਹੁੰਚਾਉਣ ਦਾ ਕੋਈ ਹੱਕ ਨਹੀਂ।