21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਜੱਗਾ ਸਿੰਘ ’ਤੇ ਪਹਿਲਾਂ ਹੀ ਨਸ਼ਾ ਤਸਕਰੀ ਸਮੇਤ ਸੰਗੀਨ ਧਾਰਾਵਾਂ ਤਹਿਤ 9 ਮੁਕੱਦਮੇ ਦਰਜ-ਐਸ.ਐਸ.ਪੀ.

ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਦੇ ਵਸਨੀਕ ਜੱਗਾ ਸਿੰਘ ਵਲੋਂ ਸੰਗਰੂਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਕੋਈ ਜਹਿਰੀਲੀ ਚੀਜ਼ ਨਿਗਲਣ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ.

Ad Position 21
No active advertisement
ਅਜੀਤ ਡੈਸਕ 22-09-2026
ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਦੇ ਵਸਨੀਕ ਜੱਗਾ ਸਿੰਘ ਵਲੋਂ ਸੰਗਰੂਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਕੋਈ ਜਹਿਰੀਲੀ ਚੀਜ਼ ਨਿਗਲਣ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਜੱਗਾ ਸਿੰਘ ਉੱਤੇ ਪਹਿਲਾਂ ਐਨ.ਡੀ.ਪੀ.ਐੱਸ, ਜਬਰ ਜਨਾਹ ਅਤੇ ਐਕਸਾਈਜ਼ ਐਕਟ ਸਮੇਤ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਜ਼ਿਲ੍ਹਾ ਸੰਗਰੂਰ ਅਤੇ ਪਟਿਆਲਾ ਦੇ ਥਾਣਿਆਂ ਵਿਚ 9 ਮੁਕੱਦਮੇ ਦਰਜ ਹਨ ਅਤੇ ਪਿੰਡ ਨਮੋਲ ਦੀ ਪੰਚਾਇਤ ਵਲੋਂ ਜੱਗਾ ਸਿੰਘ ਨੂੰ ਪਿੰਡ ਵਿਚ ਨਸ਼ਿਆਂ ਦਾ ਕਾਰੋਬਾਰ ਕਰਨ ਤੋਂ ਰੋਕੇ ਜਾਣ ਕਾਰਨ ਹੀ ਇਹ ਸਭ ਕੁਝ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜੱਗਾ ਸਿੰਘ ਵਲੋਂ 12 ਸਤੰਬਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾ ਕੇ ਪੁਲਿਸ ਨੂੰ ਇਹ ਕਹਿ ਕੇ ਧਮਕਾਇਆ ਗਿਆ ਸੀ ਕਿ ਜੇਕਰ ਪੁਲਿਸ ਵਲੋਂ ਉਸ ਮੁਤਾਬਿਕ ਪੰਚਾਇਤ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਖੁਦਕੁਸ਼ੀ ਕਰ ਲਵੇਗਾ ਜਦਕਿ ਇਸ ਸਾਰੇ ਮਾਮਲੇ ਵਿਚ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਹੀ ਅਮਲ ਵਿਚ ਲਿਆਂਦੀ ਹੋਈ ਸੀ। ਇਸ ਲਈ ਪੁਲਿਸ ਨੇ ਜੱਗਾ ਸਿੰਘ ਵਲੋਂ ਵੀਡੀਓ ਪਾ ਕੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਸਬੰਧੀ ਇੱਕ ਡੀ.ਡੀ.ਆਰ ਦਰਜ ਕਰਦਿਆਂ ਇਲਾਕਾ ਮੈਜਿਸਟਰੇਟ ਨੂੰ ਇਤਲਾਹ ਦੇ ਦਿੱਤੀ ਗਈ ਸੀ। ਇਸ ਮੌਕੇ ਐਸ.ਪੀ. ਗੁਰਪ੍ਰੀਤ ਕੌਰ ਪੂਰੇਵਾਲ ਅਤੇ ਡੀ.ਐਸ.ਪੀ. ਕਰਨੈਲ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ’ਤੇ ਕਾਰਵਾਈ ਕਰੇ ਸਰਕਾਰ-ਤਰੁਣ ਚੁੱਘ ਅਗਲੀ ਖ਼ਬਰ ਕੌਮਾਂਤਰੀ ਹਾਲਾਤ ਤੋਂ ਕਿਸਾਨ ਤੇ ਵਪਾਰੀ ਚਿੰਤਤ ਬਾਸਮਤੀ ਝੋਨੇ ਦੇ ਭਾਅ ਨੂੰ ਪ੍ਰੀਮੀਅਮ ਚੌਲਾਂ ਦੀ ਵਧਦੀ ਮੰਗ ਦਾ ਸਹਾਰਾ
Ad Position 24