ਦੰਗਾ ਪੀੜਤ ਇਸਤਰੀ ਵਿੰਗ ਨੇ ਬਹਿਰੀਨ ਤੋਂ ਆਈ ਬੀਬੀ ਦੇ ਪਿਛੋਕੜ ਦੀ ਜਾਂਚ ਕਰਨ ਦੀ ਮੰਗ
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਇਸਤਰੀ ਵਿੰਗ ਨੇ ਮੰਗ ਕੀਤੀ ਹੈ ਕਿ ਅਮਰਜੀਤ ਸਿੰਘ ਚਾਵਲਾ ਸਮੇਤ ਹੋਰ ਵੱਖ ਵੱਖ ਧਿਰਾਂ ਉਪਰ ਇਲਜ਼ਾਮ ਲਗਾਉਣ ਵਾਲੀ ਬਹਿਰੀਨ ਤੋਂ ਆਈ ਬੀਬੀ ਦੀਆਂ ਪਿਛਲੇ ਸਮੇਂ ਦੌਰਾਨ ਦੀਆਂ ਸਰਗਰਮੀਆਂ ਦੀ ਉੱਚ ਪੱਧਰੀ ਪੜਤਾਲ ਕਰਾਈ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਇਸ ਔਰਤ ਵਲੋਂ ਕੀਤੀਆਂ ਜਾ ਰਹੀਆਂ ਸ਼ੱਕੀ ਕਾਰਵਾਈਆਂ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ, ਜਿਨ੍ਹਾਂ ਦੇ ਜਵਾਬ ਉੱਚ ਪੱਧਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ।
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਇਸਤਰੀ ਵਿੰਗ ਨੇ ਮੰਗ ਕੀਤੀ ਹੈ ਕਿ ਅਮਰਜੀਤ ਸਿੰਘ ਚਾਵਲਾ ਸਮੇਤ ਹੋਰ ਵੱਖ ਵੱਖ ਧਿਰਾਂ ਉਪਰ ਇਲਜ਼ਾਮ ਲਗਾਉਣ ਵਾਲੀ ਬਹਿਰੀਨ ਤੋਂ ਆਈ ਬੀਬੀ ਦੀਆਂ ਪਿਛਲੇ ਸਮੇਂ ਦੌਰਾਨ ਦੀਆਂ ਸਰਗਰਮੀਆਂ ਦੀ ਉੱਚ ਪੱਧਰੀ ਪੜਤਾਲ ਕਰਾਈ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਇਸ ਔਰਤ ਵਲੋਂ ਕੀਤੀਆਂ ਜਾ ਰਹੀਆਂ ਸ਼ੱਕੀ ਕਾਰਵਾਈਆਂ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ, ਜਿਨ੍ਹਾਂ ਦੇ ਜਵਾਬ ਉੱਚ ਪੱਧਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਅਤੇ ਹੋਰਾਂ ਖ਼ਿਲਾਫ਼ ਦੋਸ਼ ਲਗਾਉਣ ਦੇ ਮਾਮਲੇ ਵਿਚ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਬੀਬੀ ਗੁਰਦੀਪ ਕੌਰ ਨੇ ਦੋਸ਼ ਲਗਾਇਆ ਕਿ ਇਸ ਬੀਬੀ ਖ਼ਿਲਾਫ਼ ਜਿੱਥੇ ਕਈ ਪੁਰਾਣੇ ਕੇਸ ਚੱਲ ਰਹੇ ਹਨ, ਉਥੇ ਇਹ ਬੀਬੀ ਕਿਸੇ ਇਕ ਕੇਸ ਵਿਚ ਵੀ ਜੇਲ੍ਹ ਵਿਚ ਰਹਿ ਕੇ ਆਈ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜਾਂਚ ਏਜੰਸੀਆਂ, ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੀਆਂ ਪਿਛਲੇ ਸਮੇਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਸਮੇਤ ਹੋਰ ਗੁਰਧਾਮਾਂ ਵਿਚ ਰਹਿਣ ਦੌਰਾਨ ਹੋਈਆਂ ਸਰਗਰਮੀਆਂ ਦੀ ਜਾਂਚ ਕਰੇ । ਇਸ ਮੌਕੇ ਰਾਣੀ ਧਾਲੀਵਾਲ, ਮਨਜੀਤ ਕੌਰ, ਸਵਰਨਜੀਤ ਕੌਰ, ਹਰਮੀਤ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਬੀਬੀ ਆਗਿਆ ਕੌਰ, ਅੰਮ੍ਰਿਤਪਾਲ ਕੌਰ, ਸਤਨਾਮ ਕੌਰ, ਤਰਸੇਮ ਕੌਰ ਅਤੇ ਗੁਰਦੇਵ ਕੌਰ ਆਦਿ ਵੀ ਹਾਜ਼ਰ ਸਨ।