22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਾਕਿ ਦੀ ਰਾਜਧਾਨੀ ਬਣੀ ‘ਕੰਟੇਨਰ ਸਿਟੀ’ ਇਮਰਾਨ ਖ਼ਾਨ ਦੀ ਪਾਰਟੀ ਦੇ ਮਾਰਚ ਨੂੰ ਰੋਕਣ ਲਈ ਇਸਲਾਮਾਬਾਦ ’ਚ 1,300 ਤੋਂ ਵੱਧ ਕੰਟੇਨਰਾਂ ਨਾਲ ਕੀਤੀ ਜਾ ਰਹੀ ਹੈ ਕਿਲ੍ਹੇਬੰਦੀ

ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਇਸ ਸਮੇਂ ਸਿਆਸੀ ਟਕਰਾਅ ਦੇ ਚਲਦਿਆਂ ‘ਕੰਟੇਨਰ ਸਿਟੀ’ ਵਿਚ ਤਬਦੀਲ ਹੋ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.

Ad Position 21
No active advertisement
‘ਕੰਟੇਨਰ ਸਿਟੀ’ ਚ ਤਬਦੀਲ ਕੀਤੀ ਜਾ ਰਹੀ ਰਾਜਧਾਨੀ ਇਸਲਾਮਾਬਾਦ ਦੀ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 23-09-2026
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਇਸ ਸਮੇਂ ਸਿਆਸੀ ਟਕਰਾਅ ਦੇ ਚਲਦਿਆਂ ‘ਕੰਟੇਨਰ ਸਿਟੀ’ ਵਿਚ ਤਬਦੀਲ ਹੋ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਜੇਲ੍ਹ ’ਚ ਬੰਦ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਵਲੋਂ 27 ਸਤੰਬਰ ਨੂੰ ਕੀਤੇ ਜਾਣ ਵਾਲੇ ਮਾਰਚ ਨੂੰ ਰੋਕਣ ਲਈ ਸਰਕਾਰ ਨੇ ਸ਼ਹਿਰ ਦੀ ਵੱਡੇ ਪੱਧਰ ’ਤੇ ਕਿਲੇਬੰਦੀ ਸ਼ੁਰੂ ਕਰ ਦਿੱਤੀ ਹੈ। ਇਹ ਮਾਰਚ ਇਮਰਾਨ ਖ਼ਾਨ ਦੀ ਰਿਹਾਈ ਸਮੇਤ ਕੁਝ ਹੋਰ ਕਾਰਨਾਂ ਕਰਕੇ ਕੀਤਾ ਜਾ ਰਿਹਾ ਹੈ । ਇਸ ਦੇ ਮੱਦੇਨਜ਼ਰ ਇਸਲਾਮਾਬਾਦ ਪੁਲਿਸ ਨੇ ਸ਼ਹਿਰ ’ਚ ਦਾਖ਼ਲ ਹੋਣ ਵਾਲੇ ਸਾਰੇ ਮੁੱਖ ਰਸਤਿਆਂ ਅਤੇ ਰੈੱਡ ਜ਼ੋਨ ਦੇ ਨੇੜੇ 1,300 ਤੋਂ ਵੱਧ ਸ਼ਿਪਿੰਗ ਕੰਟੇਨਰ ਲਗਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿਚੋਂ 850 ਤੋਂ ਵੱਧ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਇਸ ਸਮੇਂ ਇਸਲਾਮਾਬਾਦ ’ਚ ਰਾਤ ਭਰ ਵੈਲਡਿੰਗ ਟੀਮਾਂ ਕੰਟੇਨਰਾਂ ਨੂੰ ਇਕ ਦੂਜੇ ਨਾਲ ਜੋੜਨ ਲਈ ਕੰਮ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਹਟਾਉਣਾ ਮੁਸ਼ਕਿਲ ਹੋਵੇ। ਸਿੰਧ ਤੋਂ 1,950 ਪੁਲਿਸ ਮੁਲਾਜ਼ਮਾਂ ਦੇ ਅੱਜ ਰਾਤ ਤੱਕ ਪਹੁੰਚਣ ਦੀ ਉਮੀਦ ਹੈ, ਜਦਕਿ ਲਹਿੰਦੇ ਪੰਜਾਬ ਤੋਂ 19,000 ਦੇ ਕਰੀਬ ਹੋਰ ਮੁਲਾਜ਼ਮ ਭੇਜੇ ਜਾ ਰਹੇ ਹਨ। ਦੂਜੇ ਪਾਸੇ, ਪੀ. ਟੀ. ਆਈ. ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦਾ ਦ੍ਰਿੜ੍ਹ ਇਰਾਦਾ ਪ੍ਰਗਟਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਨੇ ਹੁਸ਼ਿਆਰਪੁਰ ਗੁੱਡਜ਼ ਸ਼ੈੱਡ ਤੋਂ ਬਲਾਸਟ ਲੋਡਿੰਗ ’ਚ ਦਰਜ ਕੀਤਾ ਉਲੇਖਯੋਗ ਵਾਧਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਪਰਮਲ ਝੋਨੇ ਦੀ ਖ਼ਰੀਦ ਨੂੰ ਲੈ ਕੇ ਫ਼ਾਜ਼ਿਲਕਾ ਨੂੰ ਪਾਇਆ ਕਾਲੀ ਸੂਚੀ ਵਿਚ
Ad Position 24