27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੀ.ਬੀ.ਐਸ.ਈ. ਦੇ ਨਵੇਂ ਬਣੇ ਚੇਅਰਮੈਨ ਡਾ. ਮਨਦੀਪ ਕੇ. ਭੰਡਾਰੀ ਫ਼ਰੀਦਕੋਟ ਦੇ ਜੰਮਪਲ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਕੇਂਦਰ ਸਰਕਾਰ ਨੇ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਜੰਮਪਲ 2001 ਬੈਚ ਏ. ਜੀ.

Ad Position 21
No active advertisement
ਅਜੀਤ ਡੈਸਕ 27-09-2026
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਕੇਂਦਰ ਸਰਕਾਰ ਨੇ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਜੰਮਪਲ 2001 ਬੈਚ ਏ.ਜੀ.ਐਮ. ਯੂ.ਟੀ. ਕੇਡਰ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਡਾ. ਮਨਦੀਪ ਕੇ ਭੰਡਾਰੀ ਨੂੰ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧੀ 25 ਸਤੰਬਰ 2026 ਨੂੰ ਕੇਂਦਰ ਸਰਕਾਰ ਦੀ ਨਿਯੁਕਤੀ ਕਮੇਟੀ ਵਲੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਗਈ। ਡਾ. ਭੰਡਾਰੀ ਕੋਲ ਪ੍ਰਸ਼ਾਸਨਿਕ ਖੇਤਰ ਦਾ ਲੰਬਾ ਤਜ਼ਰਬਾ ਹੈ। ਸੂਤਰਾਂ ਅਨੁਸਾਰ ਬਰੀਕੀ ਨਾਲ ਹੋਈ ਇਸ ਚੋਣ ਪ੍ਰੀਕ੍ਰਿਆ ਵਿਚ ਇਕ ਇਮਾਨਦਾਰ ਤੇ ਕੁਸ਼ਲ ਅਧਿਕਾਰੀ ਦੀ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਉਹ ਜੰਮੂ ਐਂਡ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਦੇ ਪ੍ਰਿੰਸੀਪਲ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ । ਡਾ. ਭੰਡਾਰੀ ਜੋ ਕਿ ਫ਼ਰੀਦਕੋਟ ਨਾਲ ਸਬੰਧਿਤ ਹਨ ਤੇ ਪ੍ਰੋ. ਡੀ.ਆਰ.ਭੰਡਾਰੀ ਦੇ ਸਪੁੱਤਰ, ਸਵ: ਫ਼ਰੀਡਮ ਫ਼ਾਈਟਰ ਕਰਮ ਚੰਦ ਭੰਡਾਰੀ ਦੇ ਪੋਤਰੇ, ਆਈ ਸਰਜਨ ਡਾ. ਰਾਜੀਵ ਭੰਡਾਰੀ ਦੇ ਭਰਾ ਅਤੇ ਪ੍ਰਮੁੱਖ ਸਿੱਖਿਆ ਸ਼ਾਸਤਰੀ ਡਾ. ਮੁਕੇਸ਼ ਭੰਡਾਰੀ ਦੇ ਚਚੇਰੇ ਭਰਾ ਹਨ।
Ad Position 22
No active advertisement
ਪਿਛਲੀ ਖ਼ਬਰ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਹੋਈ ਗੋਲੀਬਾਰੀ ਦੇ ਮਾਮਲੇ ’ਚ ਸ਼ਗਨਪ੍ਰੀਤ ਸਿੰਘ ਦਾ ਪਿਤਾ ਗ੍ਰਿਫ਼ਤਾਰ ਅਗਲੀ ਖ਼ਬਰ ਦੇਸ਼ ਦੇ ਕਰੀਬ 8 ਲੱਖ ਬੈਂਕ ਕਰਮਚਾਰੀ ਭਲਕੇ ਤੋਂ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ’ਤੇ ਜਾਣਗੇ
Ad Position 24