27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਵੇਂ ਸੀਜ਼ਨ ਦਾ ਝੋਨਾ ਮੰਡੀਆਂ ਵਿਚੋਂ ਆਉਣ ਲਈ ਤਿਆਰ ਪਰ ਸੂਬੇ ਦੇ ਸ਼ੈਲਰਾਂ ਵਿਚ ਪਿਛਲੇ ਸਾਲ ਦੇ ਕਰੀਬ 15 ਫੀਸਦੀ ਝੋਨੇ ਦੀ ਮਿਲਿੰਗ ਹੋਣੀ ਅਜੇ ਬਾਕੀ

ਸੰਗਰੂਰ, 27 ਸਤੰਬਰ (ਧੀਰਜ ਪਸੋਰੀਆ) - ਐਫ. ਸੀ.

Ad Position 21
No active advertisement
ਹਰਦੀਪ ਸਿੰਘ ਬੁੱਟਰ ਤੇ ਵਰਿੰਦਰਪਾਲ ਸਿੰਘ ਟੀਟੂ। 28-09-2026
ਸੰਗਰੂਰ, 27 ਸਤੰਬਰ (ਧੀਰਜ ਪਸੋਰੀਆ) - ਐਫ.ਸੀ.ਆਈ. ਵਲੋਂ ਸਮੇਂ ਸਿਰ ਪੰਜਾਬ ਸਥਿਤ ਆਪਣੇ ਗੋਦਾਮਾਂ ਵਿਚੋਂ ਚੌਲ ਨਾ ਚੁੱਕੇ ਜਾਣ ਕਾਰਨ ਸੂਬੇ ਦੇ ਸ਼ੈਲਰਾਂ ਵਿਚ ਪਿਛਲੇ ਸਾਲ ਦੇ ਝੋਨੇ ਦੀ ਮਿਲਿੰਗ ਅਜੇ ਤੱਕ ਵੀ ਮੁਕੰਮਲ ਨਹੀਂ ਹੋ ਸਕੀ ਹੈ ਜਿਸ ਦੇ ਚੱਲਦਿਆਂ ਸੂਬੇ ਦੇ ਵੱਡੀ ਗਿਣਤੀ ਸ਼ੈਲਰਾਂ ਵਿਚ ਅਜੇ ਪਿਛਲੇ ਸਾਲ ਦਾ 15 ਫੀਸਦੀ ਤੋਂ ਵੱਧ ਝੋਨਾ ਮਿਲਿੰਗ ਦੀ ਉਡੀਕ ਕਰ ਰਿਹਾ ਹੈ। ਐਫ.ਸੀ.ਆਈ. ਦੀ ਇਸ ਨੀਤੀ ਦੇ ਚਲਦਿਆਂ ਸੂਬੇ ਦੇ ਸ਼ੈਲਰ ਮਾਲਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਅਤੇ ਲੋਕਲ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਦੱਸਿਆ ਕਿ ਹਰ ਸਾਲ ਝੋਨੇ ਦੀ ਮਿਲਿੰਗ 31 ਮਾਰਚ ਤੱਕ ਮੁਕੰਮਲ ਹੋ ਜਾਣੀ ਚਾਹੀਦੀ ਹੈ ਪਰ ਹੁਣ ਜਦੋਂ ਸਤੰਬਰ ਦਾ ਮਹੀਨਾ ਵੀ ਖ਼ਤਮ ਹੋਣ ਜਾ ਰਿਹਾ ਹੈ ਅਤੇ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਨਵੀਂ ਖ਼ਰੀਦ ਸ਼ੁਰੂ ਹੋ ਜਾਵੇਗੀ ਪਰ ਸੂਬੇ ਦੇ ਸ਼ੈਲਰਾਂ ਵਿਚ ਅਜੇ ਵੀ 15 ਫੀਸਦੀ ਦੇ ਕਰੀਬ ਝੋਨੇ ਦੀ ਮਿਲਿੰਗ ਹੋਣੀ ਬਾਕੀ ਹੈ। ਚੌਲ ਚੁੱਕੇ ਜਾਣ ਦੀ ਰਫ਼ਤਾਰ ਬਹੁਤ ਧੀਮੀ ਹੈ। ਸ਼ੈਲਰ ਉਦਯੋਗ ਜੋ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅੱਜ ਹੌਲੀ ਹੌਲੀ ਉਸ ਨੂੰ ਤਾਲੇ ਲੱਗਣ ਜਾ ਰਹੇ ਹਨ। ਗੱਲ ਸੰਗਰੂਰ ਦੀ ਹੀ ਕਰੀਏ ਤਾਂ ਇੱਥੇ ਪਿਛਲੇ ਸਾਲਾਂ ਤੋਂ ਕੋਈ ਵੀ ਨਵਾਂ ਸ਼ੈਲਰ ਨਹੀਂ ਲੱਗਾ ਬਲਕਿ ਚੱਲ ਰਹੇ 74 ਦੇ ਕਰੀਬ ਸ਼ੈਲਰਾਂ ਵਿੱਚੋਂ ਪੰਜ ਸ਼ੈਲਰ ਮਾਲਕ ਆਪਣੇ ਸ਼ੈਲਰ ਵੇਚਣ ਲਈ ਤਿਆਰ ਹਨ।
Ad Position 22
No active advertisement
ਪਿਛਲੀ ਖ਼ਬਰ ਪ੍ਰਿਅੰਕਾ ਨੇ ਮੁੱਖ ਚੋਣ ਕਮਿਸ਼ਨਰ ਹਟਾਉਣ ਦੀ ਮੰਗ ਦੁਹਰਾਈ ਅਗਲੀ ਖ਼ਬਰ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਨੇ ਕੈਮਰਾਮੈਨ ਨੂੰ ਮਾਰਿਆ ਥੱਪੜ - ਕੇਜਰੀਵਾਲ ਵਲੋਂ ਗ੍ਰਿਫ਼ਤਾਰੀ ਦੀ ਮੰਗ
Ad Position 24