03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬੀ.ਐਸ.ਸੀ. ਨਰਸਿੰਗ ਦਾਖ਼ਲਿਆਂ ਸੰਬੰਧੀ ਇੰਡੀਅਨ ਨਰਸਿੰਗ ਕੌਂਸਲ ਵਲੋਂ 10 ਫ਼ੀਸਦੀ ਛੋਟ

ਭਗਤਾ ਭਾਈਕਾ, 3 ਅਕਤੂਬਰ (ਸੁਖਪਾਲ ਸਿੰਘ ਸੋਨੀ)-ਬੀ. ਐਸ.

Ad Position 21
No active advertisement
ਗੁਰਦਿਆਲ ਸਿੰਘ ਬੁੱਟਰ ਪ੍ਰਧਾਨ ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ। 04-10-2026
ਭਗਤਾ ਭਾਈਕਾ, 3 ਅਕਤੂਬਰ (ਸੁਖਪਾਲ ਸਿੰਘ ਸੋਨੀ)-ਬੀ.ਐਸ.ਸੀ. ਨਰਸਿੰਗ ਦੇ ਦਾਖਿਲਆਂ ਸਬੰਧੀ 3 ਕਾਊਂਸਲਿੰਗ ਹੋਣ ਉਪਰੰਤ ਵੀ ਪੰਜਾਬ ਦੇ ਨਰਸਿੰਗ ਕਾਲਜਾਂ ਦੀਆਂ ਸੀਟਾਂ ਖਾਲੀ ਰਹਿ ਗਈਆਂ ਹਨ। ਇਸ ਮਾਮਲੇ ਸਬੰਧੀ ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈਲਥ ਸਾਇੰਸਜ਼ ਦੇ ਵਾਇਸ ਚਾਂਸਲਰ ਪ੍ਰੋਫੈਸਰ (ਡਾ:) ਰਾਜਿੰਦਰ ਕੁਮਾਰ ਬਾਂਸਲ ਵਲੋਂ ਇੰਡੀਅਨ ਨਰਸਿੰਗ ਕੌਂਸਲ ਨਵੀਂ ਦਿੱਲੀ ਨੂੰ ਪੱਤਰ ਲਿਖਣ ਬਾਅਦ ਸ਼ਰਤਾਂ/ਨਿਯਮ ਨਰਮ ਕਰਨ ਨਾਲ ਸੂਬੇ ਦੇ ਨਰਸਿੰਗ ਇੰਸਟੀਚਿਊਟ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈਲਥ ਸਾਇੰਸਜ਼ ਵਲੋਂ ਬੀ.ਐਸ.ਸੀ. ਨਰਸਿੰਗ ਦੇ ਦਾਖ਼ਲਿਆਂ ਸਬੰਧੀ 3 ਕਾਊਂਸਲਿੰਗ ਹੋ ਚੁੱਕੀਆਂ ਹਨ, ਪ੍ਰੰਤੂ ਪੰਜਾਬ ਦੇ ਨਰਸਿੰਗ ਕਾਲਜਾਂ ਦੀਆਂ ਸੀਟ ਖਾਲੀ ਰਹਿ ਗਈਆਂ ਹਨ। ਇਸ ਮਾਮਲੇ ਸਬੰਧੀ ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਪੋਫੈਸਰ (ਡਾ:) ਰਾਜਿੰਦਰ ਕੁਮਾਰ ਬਾਂਸਲ ਵਲੋਂ ਇੰਡੀਅਨ ਨਰਸਿੰਗ ਕੌਂਸਲ ਨਵੀਂ ਦਿੱਲੀ ਨੂੰ ਇਕ ਪੱਤਰ ਦਿੱਤਾ ਗਿਆ। ਪੱਤਰ ਰਾਹੀ ਬੀ.ਐਸ. ਸੀ. ਨਰਸਿੰਗ ਦੇ ਦਾਖਲਿਆਂ ਸਬੰਧੀ ਸਾਰੇ ਕਾਲਜਾਂ ਦੀਆਂ ਸੀਟਾਂ ਭਰਨ ਸਬੰਧੀ ਨਿਯਮਾਂ/ਸ਼ਰਤਾਂ ਵਿਚ ਛੋਟ ਦੇਣ ਦੀ ਮੰਗ ਕੀਤੀ ਗਈ। ਗੁਰਿਦਆਲ ਸਿੰਘ ਬੁੱਟਰ ਨੇ ਦੱਸਿਆ ਹੈ ਕਿ ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈਲਥ ਸਾਇੰਸਜ਼ ਵਲੋਂ ਜੋ ਪੀ.ਪੀ.ਐਮ.ਈ.ਟੀ. ਦਾ ਟੈਸਟ ਲਿਆ ਗਿਆ ਸੀ, ਉਸ ਵਿਚ 15500 ਬੱਚਿਆਂ ਨੇ ਭਾਗ ਲਿਆ, ਪਰੰਤੂ ਨਿਯਮ ਸਖਤ ਹੋਣ ਕਾਰਨ ਵੱਡੇ ਪੱਧਰ ’ਤੇ ਬੱਚੇ ਟੈਸਟ ਪਾਸ ਕਰਨ ਤੋਂ ਅਸਮਰੱਥ ਬੱਚੇ ਨਰਸਿੰਗ ਦੀ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਜਾਣੇ ਸਨ। ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈਲਥ ਸਾਇੰਸਜ਼ ਦੀ ਮੰਗ ’ਤੇ ਇੰਡੀਅਨ ਨਰਿਸੰਗ ਕੌਂਸਲ ਵਲੋਂ ਬੀ.ਐਸ.ਸੀ. ਨਰਸਿੰਗ ਦੇ ਦਾਖ਼ਲਿਆਂ ਵਿਚ ਹੁਣ 10 ਫੀਸਦੀ ਦੀ ਛੋਟ ਦਿੱਤੀ ਗਈ ਹੈ, ਜਿਸ ਵਿਚ ਜਰਨਲ ਜਾਤੀ ਵਾਲੇ ਬੱਚੇ 45 ਅੰਕ ਨਾਲ ਅਤੇ ਐਸ.ਸੀ. ਅਤੇ ਓ.ਬੀ.ਸੀ ਜਾਤੀ ਵਾਲੇ ਬੱਚੇ 42 ਅੰਕ ਨਾਲ ਬੀ.ਐਸ.ਸੀ ਨਰਸਿੰਗ ਵਿਚ ਦਾਖ਼ਲਾ ਲੈ ਸਕਦੇ ਹਨ। ਪ੍ਰਧਾਨ ਬੁੱਟਰ ਨੇ ਦੱਸਿਆ ਕਿ ਪੰਜਾਬ ਵਿਚ ਬੀ.ਐਸ. ਸੀ. ਨਰਸਿੰਗ ਦੀਆਂ ਸਾਰੇ ਕਾਲਜ (ਪ੍ਰਾਈਵੇਟ ਅਤੇ ਸਰਕਾਰੀ) ਨੂੰ ਮਿਲਾਕੇ ਕੱੁਲ ਤਕਰੀਬਨ 6200 ਤੋਂ 6500 ਸੀਟ ਹਨ। ਪੰਜਾਬ ਵਿਚ ਬੀ.ਐਸ. ਸੀ. ਨਰਸਿੰਗ ਕੋਰਸ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਬੱਚਿਆਂ ਦੀ ਗਿਣਤੀ ਕਰੀਬ 15500 ਹੈ।
Ad Position 22
No active advertisement
ਪਿਛਲੀ ਖ਼ਬਰ ਬਰਸੀ ’ਤੇ ਵਿਸ਼ੇਸ਼- ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਤੇ ਸੰਤ ਬਲਵੀਰ ਸਿੰਘ ਜੀ ਰਣੀਏ ਵਾਲੇ ਅਗਲੀ ਖ਼ਬਰ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਨੂੰ ਐਮ.ਐਸ.ਪੀ. ਤੈਅ ਕਰਨ ਦੀ ਕੀਤੀ ਅਪੀਲ
Ad Position 24