ਬਰਸੀ ’ਤੇ ਵਿਸ਼ੇਸ਼- ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਤੇ ਸੰਤ ਬਲਵੀਰ ਸਿੰਘ ਜੀ ਰਣੀਏ ਵਾਲੇ
ਬੱਧਨੀ ਕਲਾਂ- ਉਦਾਸੀਨ ਬਾਗ ਦੇ ਸੁੰਦਰ ਤੇ ਵਿਲੱਖਣ ਫੁਲ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦਾ ਜਨਮ 1925 ਨੂੰ ਸੰਤਾ ਸਿੰਘ ਸਿੱਧੂ ਬਰਾੜ ਦੇ ਘਰ ਮਾਤਾ ਕਾਕੋ ਦੀ ਕੁੱਖੋਂ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਵਿਖੇ ਹੋਇਆ| ਬਚਪਨ ਵਿਚ ਹੀ ਸੁਆਮੀ ਜੀ ਤੋਂ ਮਾਂ ਦੀ ਮਮਤਾ ਦਾ ਪਰਛਾਵਾਂ ਉੱਠ ਗਿਆ| ਆਪ ਗਹਿਰ ਗੰਭੀਰ ਤੇ ਉਪਰਾਮ ਬਿਰਤੀ ਦੇ ਮਾਲਕ ਸਨ। ਕਿਸਾਨੀ ਪਰਿਵਾਰ ’ਚ ਪੈਦਾ ਹੋਣ ਕਰਕੇ ਬਚਪਨ ਵਿਚ ਹੀ ਖੇਤੀ ਤੇ ਗਊ ਪਾਲਨ ਦੇ ਕੰਮ ’ਚ ਰੂਚੀ ਲੈਣ ਲੱਗੇ| ਜ਼ਿਆਦਾ ਸਮਾਂ ਆਪਣੇ ਖੇਤ ’ਚ ਬਣੀ ਇਕ ਕੁੱਲੀ ਵਿਚ ਗੁਜ਼ਾਰਦੇ ਪਰ ਜਲਦੀ ਹੀ ਆਪ ਦਾ ਮਨ ਦੁਨਿਆਵੀ ਸੁਹਜ ਸਵਾਦ ਤੇ ਰਿਸ਼ਤੇ ਨਾਤਿਆਂ ਤੋਂ ਉਚਾਟ ਹੋਣ ਉਪਰੰਤ ਘਰ ਬਾਰ ਤਿਆਗ ਕੇ ਡੁੰਮ ਡੇਰੇ ਕਲੀਪੁਰ ਵਿਖੇ ਸੁਆਮੀ ਰਿਸ਼ੀ ਰਾਮ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਤੇ ਉਨ੍ਹਾਂ ਕੋਲ ਹੀ ਮੁੱਢਲੀ ਪੜ੍ਹਾਈ ਸ਼ੁਰੂ ਕੀਤੀ| ਕੁਝ ਸਮਾਂ ਸੁਆਮੀ ਵਾਸ ਦੇਵ ਜੀ ਫੱਤਾ ਮਾਲੋ ਕੇ ਕੋਲ ਪੜ੍ਹਦੇ ਰਹੇ ਤੇ ਪਿੰਡ ਘੁਰਕਣੀ ਦੇ ਗੁਰਦੁਆਰੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ| ਵਿਆਕਰਨ ਤੇ ਸਨਾਤਨ ਮੱਤ ਦੀ ਵਿੱਦਿਆ ਲਈ ਕਾਸ਼ੀ ਚਲੇ ਗਏ| ਇਸ ਉਪਰੰਤ ਹਰਿਦੁਆਰ ਸੁਆਮੀ ਅਸੰਗਾ ਨੰਦ ਜੀ ਹਰੇ ਰਾਮ ਆਸ਼ਰਮ ਕਨਖਲ ਵਾਲਿਆਂ ਕੋਲ ਪੜ੍ਹਨ ਆ ਗਏ| ਇੱਥੇ ਸਵੇਰੇ ਪੜ੍ਹਾਈ ਕਰਦੇ ਤੇ ਸਾਰਾ ਦਿਨ ਜੰਗਲਾਂ ਵਿਚ ਇਕਾਂਤ ਵਾਸ ਤੇ ਜਪ ਤਪ ਕਰਦੇ ਰਹਿੰਦੇ, ਜਿਸ ਦੌਰਾਨ ਆਪ ਦਾ ਮੇਲ ਸੁਆਮੀ ਅਨੰਤ ਪ੍ਰਕਾਸ਼ ਜੀ ਨਾਲ ਹੋਇਆ ਜਿੰਨ੍ਹਾਂ ਤੋਂ ਬਹੁਤ ਸਾਰੇ ਗ੍ਰੰਥਾਂ ਦੀ ਵਿੱਦਿਆ ਵੀ ਹਾਸਲ ਕੀਤੀ| ਹਰਿਦੁਆਰ ਵਿਖੇ ਹੀ ਆਪ ਜੀ ਦਾ ਮੇਲ ਸੰਤ ਦੂਧਾਧਾਰੀ ਜੀ ਨਾਲ ਹੋਇਆ ਜਿੰਨ੍ਹਾਂ ਨੇ ਪੰਜਾਬ ਵਿਚ ਗਊ ਹੱਤਿਆ ਵਿਰੁੱਧ ਤੇ ਗਊ ਸੇਵਾ ਸਬੰਧੀ ਇਕ ਵਿਆਪਕ ਲਹਿਰ ਚਲਾਉਣ ਲਈ ਪ੍ਰੇਰਿਤ ਕੀਤਾ| ਇਸ ਉਪਰੰਤ ਪਿੰਡ ਕਿਸ਼ਨਪੁਰਾ ਵਿਖੇ ਆ ਗਏ| ਸੁਆਮੀ ਜੀ ਵਲੋਂ ਪਹਿਲੀ ਗਊਸ਼ਾਲਾ ਤਲਵੰਡੀ ਭਾਈ ਵਿਖੇ ਬਨਾਉਣ ਉਪਰੰਤ ਸਾਂਭ ਸੰਭਾਲ ਦੀ ਲਹਿਰ ਏਨੀ ਪ੍ਰਚੰਡ ਹੋਈ ਕਿ ਸੁਆਮੀ ਜੀ ਨੇ ਪੰਜਾਬ ਦੇ ਨਾਲ ਲਗਦੇ ਸੂਬਿਆਂ ’ਚ 62 ਗਊਸ਼ਾਲਾਵਾਂ, 14 ਮੰਦਿਰ ਤੇ ਗੁਰਦੁਆਰਿਆਂ ਤੋਂ ਇਲਾਵਾ ਅਨੇਕਾਂ ਸਕੂਲ, ਧਰਮਸ਼ਾਲਾਵਾਂ, ਸਮਸ਼ਾਨਘਾਟ ਤੇ ਲਾਇਬੇ੍ਰੀਆਂ ਦੀ ਉਸਾਰੀ ਕਰਵਾਈ| ਜ਼ਿਲ੍ਹਾ ਮਾਨਸਾ ਦੇ ਅਤਿ ਪੱਛੜੇ ਇਲਾਕੇ ’ਚ ਪੌਲੀਟੈਕਨਿਕ ਸੰਸਥਾ ਸ਼ੁਰੂ ਕਰਕੇ ਲੋਕਾਂ ਲਈ ਇਕ ਚਾਨਣ ਮੁਨਾਰਾ ਕਾਇਮ ਕੀਤਾ| ਇਹ ਸੰਸਥਾ ਪੰਜਾਬ ’ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ| ਅੰਤ ਸਮੇਂ ਆਪ ਜੀ ਨੇ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਵਿਖੇ ਬਿਤਾਇਆ ਤੇ ਸੰਗਤਾਂ ਨੂੰ ਆਖਰੀ ਪ੍ਰਵਚਨ ਕਰਦਿਆਂ ਤੇ ਆਸ਼ੀਰਵਾਦ ਦੇ ਕੇ 22 ਸਤੰਬਰ 2005 ਨੂੰ ਆਪਣਾ ਪੰਜ ਭੂਤਿਕ ਸਰੀਰ ਤਿਆਗ ਕੇ ਸਦਾ ਲਈ ਬ੍ਰਹਮਲੀਨ ਹੋ ਗਏ| ਬ੍ਰਹਮ ਗਿਆਨੀ ਸੰਤ ਬਾਬਾ ਬਲਵੀਰ ਸਿੰਘ ਜੀ ਦਾ ਜਨਮ ਪਿੰਡ ਰਣੀਆਂ (ਮੋਗਾ) ਵਿਖੇ ਮਾਤਾ ਜਲ ਕੌਰ ਦੀ ਕੁੱਖੋਂ ਪਿਤਾ ਕਰਨੈਲ ਸਿੰਘ ਦੇ ਗ੍ਰਹਿ ਵਿਖੇ 1947 ਵਿਚ ਹੋਇਆ| ਬਚਪਨ ਤੋਂ ਹੀ ਸੰਤ ਬਾਬਾ ਸਰਦਾਰਾ ਸਿੰਘ ਦੀ ਸੇਵਾ ਵਿਚ ਆਉਣ ਲੱਗ ਪਏ| ਜਦੋਂ ਸੰਤ ਬਾਬਾ ਸਰਦਾਰਾ ਸਿੰਘ ਜੀ ਬ੍ਰਹਮਲੀਨ ਹੋਏ ਤਾਂ ਉਹ ਬਾਹਰਲੇ ਗੁਰਦੁਆਰਾ ਟਿੱਬੀ ਸਾਹਿਬ ਸੰਤਨਪੁਰੀ ਰਣੀਆਂ ਵਿਖੇ ਸੇਵਾ ਕਰਾਉਣ ਲੱਗ ਪਏ| ਸੰਤ ਬਾਬਾ ਬਲਵੀਰ ਸਿੰਘ ਜੀ ਦਾ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਨਾਲ ਅਥਾਹ ਪਿਆਰ ਸੀ| ਦੋਨੋਂ ਮਹਾਨ ਆਤਮਾਵਾਂ ਹਰ ਹਫਤੇ ਇਕ ਦੂਜੇ ਨੂੰ ਬੜੇ ਪਿਆਰ, ਸਤਿਕਾਰ ਤੇ ਨਿੱਘ ਨਾਲ ਮਿਲਦੇ ਤੇ ਸੇਵਾ ਭਾਵ ਦੇ ਕੰਮਾਂ ਦੀ ਵਿਉਂਤ ਕਰਦੇ| ਸੰਤ ਬਾਬਾ ਬਲਵੀਰ ਸਿੰਘ ਜੀ ਅਚਾਨਕ 19 ਅਪ੍ਰੈਲ 2001 ਨੂੰ ਆਪਣੇ ਸਰੀਰ ਦਾ ਤਿਆਗ ਕਰਦੇ ਹੋਏ ਬ੍ਰਹਮਲੀਨ ਹੋ ਗਏ| ਇਨ੍ਹਾਂ ਦੋਨਾਂ ਮਹਾਨ ਆਤਮਾਵਾਂ ਦੀ ਯਾਦ ’ਚ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ (ਮੋਗਾ) ਵਿਖੇ ਬਾਬਾ ਪ੍ਰਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ 4 ਅਕਤੂਬਰ ਦਿਨ ਐਤਵਾਰ ਨੂੰ ਬਰਸੀ ਤੇ ਯੱਗ ਸਮਾਗਮ ਮੌਕੇ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ| -ਸੰਜੀਵ ਕੋਛੜ
ਸ
ਸੁਆਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਤੇ ਸੰਤ ਬਾਬਾ ਬਲਵੀਰ ਸਿੰਘ ਜੀ ਰਣੀਏ ਵਾਲੇ|
04-10-2026