ਅਫ਼ਗਾਨਿਸਤਾਨ ’ਚ ਸੋਨੇ ਦੀ ਖਾਣ ਢਹਿਣ ਕਾਰਨ 5 ਮਜ਼ਦੂਰਾਂ ਦੀ ਮੌਤ
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਉੱਤਰੀ ਤਖ਼ਾਰ ਸੂਬੇ ’ਚ ਸੋਨੇ ਦੀ ਖਾਣ ਅਚਾਨਕ ਢਹਿ ਜਾਣ ਕਾਰਨ ਅੰਦਰ ਕੰਮ ਕਰ ਰਹੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਤਖ਼ਾਰ ਪੁਲਿਸ ਕਮਾਂਡ ਦੇ ਬੁਲਾਰੇ ਕਾਰੀ ਨਕੀਬੁੱਲਾ ਮਸਰੂਰ ਅਨੁਸਾਰ ਇਹ ਹਾਦਸਾ ਚਾਹ-ਆਬ ਜ਼ਿਲ੍ਹੇ ਦੇ ਸ਼ਾਹ ਮਸਤਾਨ ਇਲਾਕੇ ’ਚ ਸਥਿਤ ਸੋਨੇ ਦੀ ਖਾਣ ਵਿਚ ਵਾਪਰਿਆ।
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਉੱਤਰੀ ਤਖ਼ਾਰ ਸੂਬੇ ’ਚ ਸੋਨੇ ਦੀ ਖਾਣ ਅਚਾਨਕ ਢਹਿ ਜਾਣ ਕਾਰਨ ਅੰਦਰ ਕੰਮ ਕਰ ਰਹੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਤਖ਼ਾਰ ਪੁਲਿਸ ਕਮਾਂਡ ਦੇ ਬੁਲਾਰੇ ਕਾਰੀ ਨਕੀਬੁੱਲਾ ਮਸਰੂਰ ਅਨੁਸਾਰ ਇਹ ਹਾਦਸਾ ਚਾਹ-ਆਬ ਜ਼ਿਲ੍ਹੇ ਦੇ ਸ਼ਾਹ ਮਸਤਾਨ ਇਲਾਕੇ ’ਚ ਸਥਿਤ ਸੋਨੇ ਦੀ ਖਾਣ ਵਿਚ ਵਾਪਰਿਆ। ਹਾਲਾਂਕਿ, ਉਨ੍ਹਾਂ ਨੇ ਹਾਦਸੇ ਸੰਬੰਧੀ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ। ਅਫ਼ਗਾਨਿਸਤਾਨ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ ਅਤੇ ਇਥੇ ਲੋਹਾ, ਤਾਂਬਾ, ਸਿੱਕਾ, ਜਸਤਾ, ਸੋਨਾ, ਕੋਲਾ ਅਤੇ ਕਈ ਤਰ੍ਹਾਂ ਦੇ ਕੀਮਤੀ ਪੱਥਰ ਵੱਡੀ ਮਾਤਰਾ ’ਚ ਮੌਜੂਦ ਹਨ ਅਤੇ ਉੱਥੇ ਖਾਣਾਂ ਢਹਿਣ ਅਤੇ ਮਜ਼ਦੂਰਾਂ ਦੇ ਫਸਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।