ਪਾਕਿ ’ਚ ਢਹਿ-ਢੇਰੀ ਕੀਤੇ ਇਤਿਹਾਸਕ ਰਾਮ ਲੀਲ੍ਹਾ ਮੰਦਰ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼, ਪ੍ਰਸ਼ਾਸਨ ਨੇ ਕੀਤਾ ਸੀਲ
ਅੰਮ੍ਰਿਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖ਼ਾਨ ਸ਼ਹਿਰ ਦੇ ਰਹੀਮ ਬਾਜ਼ਾਰ ਵਿਚ ਸਥਿਤ ਇਤਿਹਾਸਕ ਰਾਮ ਲੀਲਾ ਮੰਦਿਰ ਨੂੰ ਸਥਾਨਕ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਮੰਦਿਰ ਦੀ ਇਮਾਰਤ ਢਾਹ ਕੇ ਉੱਥੇ ਵਪਾਰਕ ਪਲਾਜ਼ਾ ਬਣਾਉਣ ਦੀਆਂ ਕੋਸ਼ਿਸ਼ਾਂ ਸਾਹਮਣੇ ਆਉਣ ਅਤੇ ਸਿਵਲ ਸੁਸਾਇਟੀ ਤੇ ਹਿੰਦੂ ਭਾਈਚਾਰੇ ਦੇ ਤਿੱਖੇ ਵਿਰੋਧ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ।
ਕ
ਕਮਰਸ਼ੀਅਲ ਪਲਾਜ਼ਾ ਬਣਾਉਣ ਲਈ ਗ਼ੈਰ-ਕਾਨੂੰਨੀ ਢੰਗ ਨਾਲ ਢਾਹੇ ਜਾ ਰਹੇ ਇਤਿਹਾਸਕ ਰਾਮ ਲੀਲ੍ਹਾ ਮੰਦਰ ਦੀ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
19-10-2026
ਅੰਮ੍ਰਿਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖ਼ਾਨ ਸ਼ਹਿਰ ਦੇ ਰਹੀਮ ਬਾਜ਼ਾਰ ਵਿਚ ਸਥਿਤ ਇਤਿਹਾਸਕ ਰਾਮ ਲੀਲਾ ਮੰਦਿਰ ਨੂੰ ਸਥਾਨਕ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਮੰਦਿਰ ਦੀ ਇਮਾਰਤ ਢਾਹ ਕੇ ਉੱਥੇ ਵਪਾਰਕ ਪਲਾਜ਼ਾ ਬਣਾਉਣ ਦੀਆਂ ਕੋਸ਼ਿਸ਼ਾਂ ਸਾਹਮਣੇ ਆਉਣ ਅਤੇ ਸਿਵਲ ਸੁਸਾਇਟੀ ਤੇ ਹਿੰਦੂ ਭਾਈਚਾਰੇ ਦੇ ਤਿੱਖੇ ਵਿਰੋਧ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ । ਡੇਰਾ ਇਸਮਾਈਲ ਖ਼ਾਨ ਦੇ ਏ.ਸੀ.ਪੀ. ਹਾਮਿਦ ਸਿੱਦੀਕੀ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੌਰਾਨ ਮੰਦਿਰ ਕੰਪਲੈਕਸ ਵਿਚ ਚੱਲ ਰਹੀਆਂ ਉਸਾਰੀ ਅਤੇ ਭੰਨ-ਤੋੜ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਰੋਕ ਲਗਾ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਸਿਵਲ ਸੁਸਾਇਟੀ ਦੇ ਪ੍ਰਧਾਨ ਸੁਹੇਲ ਅਹਿਮਦ ਆਜ਼ਮੀ ਦੇ ਦਫ਼ਤਰ ਵਿਚ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਸਾਬਕਾ ਸੂਬਾਈ ਵਿਧਾਇਕ ਤੇ ਹਿੰਦੂ ਭਾਈਚਾਰੇ ਦੇ ਨੁਮਾਇੰਦੇ ਕਿਸ਼ੋਰ ਕੁਮਾਰ, ਸਮਾਜਿਕ ਕਾਰਕੁੰਨ ਮੁਹੰਮਦ ਨੌਮਾਨ ਅਤੇ ਹੋਰ ਆਗੂ ਸ਼ਾਮਿਲ ਹੋਏ। ਮੀਟਿੰਗ ਵਿਚ ਮੰਦਿਰ ਦੀ ਜ਼ਮੀਨ ਗ਼ੈਰ-ਕਾਨੂੰਨੀ ਢੰਗ ਨਾਲ ਵਪਾਰਕ ਪਲਾਜ਼ਾ ਲਈ ਅਲਾਟ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ। ਆਗੂਆਂ ਨੇ ਪਾਕਿਸਤਾਨੀ ਸੰਸਦ ਮੈਂਬਰਾਂ ਨੂੰ ਇਹ ਮੁੱਦਾ ਕੌਮੀ ਅਸੈਂਬਲੀ ਵਿਚ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਮੁਤਾਬਕ, ਇਹ ਮੰਦਿਰ ਸ਼ਹਿਰ ਦੀਆਂ ਲਗਭਗ 400 ਇਤਿਹਾਸਕ ਇਮਾਰਤਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਸੱਭਿਆਚਾਰਕ ਵਿਰਾਸਤ ਵਜੋਂ ਮਾਨਤਾ ਦਿੱਤੀ ਹੈ। ਆਗੂਆਂ ਨੇ ਸਬੰਧਿਤ ਅਧਿਕਾਰੀਆਂ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਮੰਦਿਰ ਦੀ ਇਤਿਹਾਸਕ ਵਿਰਾਸਤ ਦੀ ਸੁਰੱਖਿਆ ਦੀ ਮੰਗ ਕੀਤੀ।